ਨੌਜਵਾਨ ਦਾ ਮੋਟਰਸਾਈਕਲ ਹੋਇਆ ਚੋਰੀ
ਕਾਦੀਆਂ, 17 ਨਵੰਬਰ (ਕੁਲਵਿੰਦਰ ਸਿੰਘ)-ਅੱਜ ਦੁਪਹਿਰ ਸਮੇਂ ਸਬ ਤਹਿਸੀਲ ਦਫ਼ਤਰ ਦੇ ਬਾਹਰੋਂ ਇਕ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਦੁਪਹਿਰ 12 ਵਜੇ ਦੇ ਕਰੀਬ ਸਬ ਤਹਿਸੀਲ ਵਿਖੇ ਕਿਸੇ ਵਸੀਕਾ ਨਵੀਸ ਦੇ ਦਫ਼ਤਰ ਵਿਖੇ ਕੰਮ ਵਾਸਤੇ ਗਿਆ ਸੀ ਤਾਂ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ06-ਯੂ7837 ਹੈ, ਬਾਹਰ ਲਗਾ ਕੇ ਗਿਆ ਸੀ, ਪਰ ਜਦੋਂ ਉਹ ਥੋੜ੍ਹੇ ਸਮੇਂ ਬਾਅਦ ਸਬ ਤਹਿਸੀਲ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ, ਕਾਫ਼ੀ ਭਾਲ ਕਰਨ ਉਪਰੰਤ ਉਸ ਨੇ ਨਜ਼ਦੀਕੀ ਥਾਣਾ ਕਾਦੀਆਂ ਵਿਖੇ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਦਿੱਤੀ ਹੈ।
ਅਜੀਤ ਡੈਸਕ
18-11-2026