15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਡੀ. ਏ. ਵੀ. ਸਕੂਲ ਤੇ ਕਿਡਜ਼ ਕੇਅਰ ਇੰਟਰਨੈਸ਼ਨਲ ਦੀਆਂ ਖੇਡਾਂ ਧੂਮਧਾਮ ਨਾਲ ਸਮਾਪਤ

ਦੀਨਾਨਗਰ, 15 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਸਵਾਮੀ ਸ਼ੰਕਰਾਨੰਦ ਆਰੀਆ ਹਿੰਦੀ ਪ੍ਰਾਇਮਰੀ ਸਕੂਲ ਅਵਾਂਖਾ ਦੀਨਾਨਗਰ ਦੀ ਖੇਡ ਗਰਾਊਂਡ ’ਚ ਕਰਵਾਈਆਂ ਐਸ. ਐਸ.

ਅਜੀਤ ਡੈਸਕ 16-11-2026
ਦੀਨਾਨਗਰ, 15 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਸਵਾਮੀ ਸ਼ੰਕਰਾਨੰਦ ਆਰੀਆ ਹਿੰਦੀ ਪ੍ਰਾਇਮਰੀ ਸਕੂਲ ਅਵਾਂਖਾ ਦੀਨਾਨਗਰ ਦੀ ਖੇਡ ਗਰਾਊਂਡ ’ਚ ਕਰਵਾਈਆਂ ਐਸ. ਐਸ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਅਵਾਂਖਾ ਤੇ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਦੇ ਖੇਡਾਂ ਜੋਸ਼ੋ ਖਰੋਸ਼ ਨਾਲ ਸਮਾਪਤ ਹੋਈਆਂ। ਖੇਡਾਂ ਵਿਚ ਦੋਵਾਂ ਸਕੂਲਾਂ ਦੇ ਤੀਜੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਕਰੀਬ 800 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਅਤੇ ਸਕੱਤਰ ਮਧੁਰ ਭਾਸ਼ਿਣੀ ਦੀ ਸਾਂਝੀ ਅਗਵਾਈ ਹੇਠ ਕਰਵਾਏ ਖੇਡ ਮੁਕਾਬਲਿਆਂ ਦੇ ਉਦਘਾਟਨ ਮੌਕੇ ਡੀ. ਐਸ. ਪੀ. ਰਾਜ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਤੇ ਡੀ. ਏ. ਵੀ. ਸਕੂਲ ਦੇ ਵਿਦਿਆਰਥੀ ਰਹੇ ਫਲਾਈਟ ਕਮਾਂਡਰ ਪ੍ਰਭਜੋਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਖੇਡਾਂ ਦੀ ਸ਼ੁਰੂਆਤ ਹਵਨਯੱਗ, ਝੰਡਾ ਲਹਿਰਾਉਣ ਤੇ ਹਵਾ ਵਿਚ ਗੁਬਾਰੇ ਛੱਡਣ ਮਗਰੋਂ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਰਾਹੀਂ ਮਹਿਮਾਨਾਂ ਨੂੰ ਸਲਾਮੀ ਦੇਣ ਨਾਲ ਹੋਈ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਡੀ. ਐਸ. ਪੀ. ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਅਨੁਸ਼ਾਸ਼ਨ ’ਚ ਰਹਿਣਾ ਸਿਖਾਉਣ ਦੇ ਨਾਲ-ਨਾਲ ਮਨ, ਤਨ ਅਤੇ ਮਾਨਸਿਕ ਤੰਦਰੁਸਤੀ ਦੇ ਵਿਕਾਸ ਲਈ ਸਹਾਇਕ ਹੁੰਦੀਆਂ ਹਨ । ਵਿਸ਼ੇਸ਼ ਮਹਿਮਾਨ ਫਲਾਈਟ ਕਮਾਂਡਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਖੇਡਾਂ ਜੀਵਨ ’ਚ ਆਤਮਵਿਸ਼ਵਾਸ਼ ਅਤੇ ਅੱਗੇ ਵਧਣ ਦੀ ਭਾਵਨਾ ਪੈਦਾ ਕਰਨ ਦੇ ਇਲਾਵਾ ਅਨੁਸਾਸ਼ਨ ਸਿਖਾਉਂਦੀਆਂ ਹਨ। ਪ੍ਰਿੰਸੀਪਲ ਰਚਨਾ ਸੈਣੀ ਤੇ ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਨੇ ਵਿਦਿਆਰਥੀਆਂ ਦਾ ਮਨੋਬਲ ਵਧਾਇਆ। ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਵਿਦਿਆਰਥੀਆਂ ਵਲੋਂ ਪ੍ਰੋਗਰਾਮ ਦੌਰਾਨ ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਸ਼ਾਨਦਾਰ ਰਹੀਆਂ। ਅੰਤ ਵਿਚ ਸਕੂਲ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਮੰਚ ਦਾ ਸੰਚਾਲਨ ਪੂਜਾ ਸ਼ਰਮਾ ਤੇ ਸ਼ਲਾਗਾ ਮਹਾਜਨ ਨੇ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਮੌਕੇ ਮੈਨੇਜਰ ਰਾਜਨ ਮਹਿਤਾ, ਪ੍ਰਿੰਸੀਪਲ ਦਲਜੀਤ ਸਿੰਘ, ਵਿਜੇ ਕਾਂਸਰਾ, ਜਤਿੰਦਰ ਮਹਾਜਨ, ਮੁਨੀਸ਼ ਕਾਂਸਰਾ, ਰਮਨ ਗੋਇਲ, ਪ੍ਰਸ਼ੋਤਮ ਪਾਠਕ, ਬਲਵਿੰਦਰ ਸਿੰਘ, ਡਾ. ਸਮੀਰ ਮਹਾਜਨ, ਲਲਿਤ ਸ਼ਰਮਾ, ਪ੍ਰੋ: ਜੇ. ਕੇ. ਸ਼ਰਮਾ, ਸੰਜੀਵ ਮਹਾਜਨ, ਵਿਸ਼ੂ ਠਾਕੁਰ, ਆਦਿੱਤਯਾ ਮਹਾਜਨ, ਰਮਨ ਠਾਕੁਰ, ਭੂਮਿਕਾ ਮਹਾਜਨ, ਸੁਮਤੀ ਖੁੱਲਰ, ਨਿਧਿਮਾ ਗੋਇਲ, ਰਾਣੀ ਜੀ, ਮਨੂ ਕਾਂਸਰਾ, ਪ੍ਰਿੰ: ਕਮਲੇਸ਼ ਸ਼ਰਮਾ, ਸੋਨਾਲੀ ਮਹਾਜਨ, ਵਿੰਗ ਇੰਚਾਰਜ ਪਾਇਲ ਸ਼ਰਮਾ, ਵਿੰਗ ਇੰਚਾਰਜ ਭਾਰਤੀ ਸ਼ਰਮਾ, ਵਿੰਗ ਇੰਚਾਰਜ ਪੂਜਾ ਲੁਧਰ ਤੇ ਪੀ. ਆਰ. ਓ. ਸੰਦੀਪ ਠਾਕੁਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੋਲ੍ਹਣ ਲਈ ਸੰਗਤਾਂ ਨੇ ਕੀਤੀ ਅੰਤਰਰਾਸ਼ਟਰੀ ਸਰਹੱਦ ’ਤੇ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।