ਮਾਰਸਲ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ
ਗੁਰਦਾਸਪੁਰ, 14 ਨਵੰਬਰ (ਚੱਕਰਾਜਾ)- ਚਿਲਡਰਨਜ਼ ਡੇਅ ਮੌਕੇ ਸ਼ਹੀਦ ਨਵਦੀਪ ਸਿੰਘ ਸਰਕਾਰੀ ਕ੍ਰਿਕਟ ਖੇਡ ਸਟੇਡੀਅਮ ਵਿਖੇ ਅੱਜ ਮਾਰਸਲ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਮਾਰਕੀਟ ਕਮੇਟੀ ਚੇਅਰਮੈਨ ਤੇ ਯੂਥ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਭੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅੱਜ ਗੁਰਦਾਸਪੁਰ ਟਾਈਟਲ ਨੇ ਗੁਰਦਾਸਪੁਰ ਸਨਰਾਈਜ਼ਰਸ ਨੂੰ ਹਰਾ ਕੇ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਗੁਰਦਾਸਪੁਰ ਅਲਾਇੰਸ ਨਾਲ ਕੱਲ ਫਾਈਨਲ ਮੈਚ ਖੇਲਿਆ ਜਾਵੇਗਾ।
ਅਜੀਤ ਡੈਸਕ
15-11-2026