15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭੋਗ ’ ਤੇ ਵਿਸ਼ੇਸ਼ - ਮਾਤਾ ਪ੍ਰਕਾਸ਼ ਕੌਰ ਰੰਧਾਵਾ ਮੁਰੀਦਕੇ

ਗੁਰਦਾਸਪੁਰ- ਬਹੁਤ ਮਿਲਾਪੜੇ ਤੇ ਮਿੱਠੇ ਸੁਭਾਅ ਦੇ ਮਾਲਕ ਮਾਤਾ ਪ੍ਰਕਾਸ਼ ਕੌਰ ਰੰਧਾਵਾ ਦਾ ਜਨਮ 1926 ਨੂੰ ਅੰਮ੍ਰਿਤਸਰ ਦੇ ਪਿੰਡ ਬਾਬੋਵਾਲ ਤਹਿਸੀਲ ਕੱਥੂਨੰਗਲ ਵਿਖੇ ਮਾਤਾ ਪ੍ਰਸੰਨ ਕੌਰ ਦੀ ਕੁੱਖੋਂ, ਪਿਤਾ ਦਲੀਪ ਸਿੰਘ ਦੇ ਗ੍ਰਹਿ ਵਿਖੇ ਹੋਇਆ। ਮੁੱਢਲੀ ਸਿੱਖਿਆ ਆਪ ਨੇ ਪਿੰਡ ਦੇ ਸਕੂਲ ਤੋਂ ਕੀਤੀ।

ਅਜੀਤ ਡੈਸਕ 15-11-2026
ਗੁਰਦਾਸਪੁਰ- ਬਹੁਤ ਮਿਲਾਪੜੇ ਤੇ ਮਿੱਠੇ ਸੁਭਾਅ ਦੇ ਮਾਲਕ ਮਾਤਾ ਪ੍ਰਕਾਸ਼ ਕੌਰ ਰੰਧਾਵਾ ਦਾ ਜਨਮ 1926 ਨੂੰ ਅੰਮ੍ਰਿਤਸਰ ਦੇ ਪਿੰਡ ਬਾਬੋਵਾਲ ਤਹਿਸੀਲ ਕੱਥੂਨੰਗਲ ਵਿਖੇ ਮਾਤਾ ਪ੍ਰਸੰਨ ਕੌਰ ਦੀ ਕੁੱਖੋਂ, ਪਿਤਾ ਦਲੀਪ ਸਿੰਘ ਦੇ ਗ੍ਰਹਿ ਵਿਖੇ ਹੋਇਆ। ਮੁੱਢਲੀ ਸਿੱਖਿਆ ਆਪ ਨੇ ਪਿੰਡ ਦੇ ਸਕੂਲ ਤੋਂ ਕੀਤੀ। ਆਪ ਦੋ ਭੈਣਾਂ ਤੇ ਤਿੰਨ ਭਰਾ ਸਨ। ਪ੍ਰਕਾਸ਼ ਕੌਰ ਦਾ ਵਿਆਹ 1948 ਨੂੰ ਜੋਗਿੰਦਰ ਸਿੰਘ ਰੰਧਾਵਾ ਪੁੱਤਰ ਪੂਰਨ ਸਿੰਘ ਵਾਸੀ ਮੁਰੀਦਕੇ ਨਾਲ ਹੋਇਆ। ਆਪ ਦੇ ਘਰ ਛੇ ਪੁੱਤਰ ਤੇ ਦੋ ਧੀਆਂ ਬਲਬੀਰ ਕੌਰ ਤੇ ਪਰਮਜੀਤ ਕੌਰ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦਿਵਾਈ। ਆਪ ਦੇ ਪੁੱਤਰ ਹਰਜੀਤ ਸਿੰਘ ਅਗਾਂਹਵਧੂ ਕਿਸਾਨ, ਸੋਹਨ ਸਿੰਘ ਸੇਵਾ-ਮੁਕਤ ਜਿਲ੍ਹਾ ਪ੍ਰੀਸ਼ਦ ਸੁਪਰਡੈਂਟ ਗੁਰਦਾਸਪੁਰ, ਮਲਕੀਅਤ ਸਿੰਘ ਫਤਿਹਗੜ ਚੂੜੀਆਂ ਵਿਖੇ ਆੜ੍ਹਤ ਚਲਾ ਰਹੇ ਹਨ, ਸੂਬਾ ਸਿੰਘ ਖੇਤੀਬਾੜੀ ਕਰ ਰਿਹਾ ਤੇ ਸ਼ਮਸ਼ੇਰ ਸਿੰਘ ਬੇਅੰਤ ਕਾਲਜ ਗੁਰਦਾਸਪੁਰ ਵਿਖੇ ਬਤੌਰ ਕਲਰਕ ਵਜੋਂ ਸੇਵਾ ਨਿਭਾਅ ਰਹੇ ਹਨ। ਗੁਰਵੇਲ ਸਿੰਘ ਦੀਆਂ ਧੀਆਂ ਆਸਟ੍ਰੇਲੀਆਂ ਵਿਚ ਚੰਗਾ ਕਾਰੋਬਾਰ ਚਲਾ ਰਹੀਆਂ ਹਨ। ਆਪ ਦੇ ਪੰਜ ਪੋਤਰੇ ਪਰਮਜੀਤ ਸਿੰਘ, ਹਰਜੀਤ ਸਿੰਘ ਪਸ਼ੂ ਪਾਲਣ ਵਿਭਾਗ ਵਿਚ ਸੇਵਾਵਾਂ ਦੇ ਰਿਹਾ ਹੈ, ਹਰਜੋਤ ਸਿੰਘ ਕੈਨੇਡਾ ਵਿਚ, ਪੋਤ ਨੂੰਹ ਸੁਖਪ੍ਰੀਤ ਕੌਰ ਕੈਨੇਡਾ ਬੈਂਕ ਵਿਚ ਸੇਵਾਵਾਂ ਨਿਭਾਅ ਰਹੀ ਹੈ, ਪੋਤਰੇ ਰਵਿੰਦਰ ਸਿੰਘ ਤੇ ਰਮਿੰਦਰ ਸਿੰਘ, ਗੁਰਚਰਨ ਸਿੰਘ ਕੈਨੇਡਾ ਵਿਚ ਸਰਵਿਸ ਕਰ ਰਹੇ ਹਨ। ਪ੍ਰਕਾਸ਼ ਕੌਰ ਦੀਆਂ 7 ਪੋਤਰੀਆਂ ਹਨ, ਜਿਨ੍ਹਾਂ ਵਿਚੋਂ ਦੋ ਆਸਟ੍ਰੇਲੀਆ ਸੈਟਲ ਹਨ, ਇਕ ਪੋਤਰੀ ਕੈਨੇਡਾ ਵਿਚ ਸੈਟਲ ਹੈ, ਮਾਤਾ ਦੇ ਤਿੰਨ ਦੋਹਤਰੇ ਇੰਗਲੈਂਡ ਤੇ ਜਰਮਨੀ ਵਿਚ ਹਨ। ਬੀਤੀ 6 ਨਵੰਬਰ ਨੂੰ ਮਾਤਾ ਪ੍ਰਕਾਸ਼ ਕੌਰ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ 15 ਨਵੰਬਰ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੈਣਗੇ। ਉਪਰੰਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਗੁਰਦਾਸਪੁਰ ਵਿਖੇ 1.30 ਵਜੇ ਤੱਕ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ। -ਅਸ਼ੋਕ ਸ਼ਰਮਾ
ਪਿਛਲੀ ਖ਼ਬਰ ਐਸ . ਡੀ . ਕਾਲਜ ਵਲੋਂ ਯੁਵਾ ਇਨੋਵੇਸ਼ਨ ਮੇਲਾ ਅਗਲੀ ਖ਼ਬਰ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੀ ਇਸ ਵਾਰ ਜਿੱਤ ਹੋਵੇਗੀ ਯਕੀਨੀ- ਸਰਪੰਚ ਗੁਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।