14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪਤੀ-ਪਤਨੀ ਦੇ ਝਗੜੇ ਦੀ ਸੂਚਨਾ ’ਤੇ ਮੌਕੇ ’ਤੇ ਗਈ ਪੁਲਿਸ ’ਤੇ ਹਮਲਾ, ਏ.ਐਸ.ਆਈ. ਜ਼ਖ਼ਮੀ

ਬਟਾਲਾ, 14 ਨਵੰਬਰ (ਰਾਕੇਸ਼ ਰੇਖੀ)- ਪਤੀ-ਪਤਨੀ ਦੇ ਝਗੜੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਗਏ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਵਲ ਲਾਇਨ ਦੀ ਚੌਕੀ ਸਿੰਬਲ ਦੇ ਏ.

ਅਜੀਤ ਡੈਸਕ 15-11-2026
ਬਟਾਲਾ, 14 ਨਵੰਬਰ (ਰਾਕੇਸ਼ ਰੇਖੀ)- ਪਤੀ-ਪਤਨੀ ਦੇ ਝਗੜੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਗਏ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਵਲ ਲਾਇਨ ਦੀ ਚੌਕੀ ਸਿੰਬਲ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਅਸ਼ਵਨੀ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸ ਦਾ ਸਾਥੀ ਕਰਮਚਾਰੀ ਹੈੱਡ ਕਾਂਸਟੇਬਲ ਬਚਿੱਤਰ ਸਿੰਘ ਪੁਲਿਸ ਹੈਲਪ ਲਾਈਨ 112 ਦੀ ਮੋਬਾਈਲ ਵੈਨ ’ਤੇ ਤਾਇਨਾਤ ਹਨ। ਬੀਤੀ ਰਾਤ ਕਰੀਬ 9:30 ਵਜੇ ਉਹ ਆਪਣੀ ਵੈਨ ਸਮੇਤ ਗੁਰੂ ਨਾਨਕ ਨਗਰ ਵਿਖੇ ਮੌਜੂਦ ਸੀ। ਇਸੇ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਸਿੰਬਲ ਇਲਾਕੇ ਦੀ ਹੰਸਾ ਵਾਲੀ ਗਲੀ ਦੇ ਇਕ ਘਰ ਵਿਚ ਰਹਿਣ ਵਾਲਾ ਸੁਰਿੰਦਰ ਸਿੰਘ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਸੁਰਿੰਦਰ ਸਿੰਘ ਦੇ ਘਰ ਪਹੁੰਚੇ ਤੇ ਅੰਦਰ ਦਾਖਲ ਹੋ ਕੇ ਦੇਖਿਆ ਕਿ ਸੁਰਿੰਦਰ ਸਿੰਘ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਸੁਰਿੰਦਰ ਸਿੰਘ ਉਸ ਦੇ (ਏ.ਐਸ.ਆਈ. ਅਸ਼ਵਨੀ) ਦੇ ਹੱਥੀਂ ਪੈ ਗਿਆ ਜਿਸ ਕਰ ਕੇ ਉਸ ਨੂੰ ਸੱਟਾਂ ਲੱਗ ਗਈਆਂ। ਪੁਲਿਸ ਨੇ ਏ.ਐਸ.ਆਈ. ਦੇ ਬਿਆਨ ’ਤੇ ਸੁਰਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਬੀਤੇ ਦਿਨੀਂ ਕਤਲ ਹੋਏ ਵਿਅਕਤੀ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਨੇ ਘਰ ’ ਚ ਹੀ ਰੱਖੀ ਕਿਹਾ, ਜਿੰਨਾ ਚਿਰ ਦੋਸ਼ੀ ਨਹੀਂ... ਅਗਲੀ ਖ਼ਬਰ ਸਾਬਕਾ ਉਪ ਰਾਸ਼ਟਰਪਤੀ ਧਨਖੜ ਨੂੰ ਮਿਲੀ ਏਮਜ਼ ਤੋਂ ਛੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।