14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਾਰਥਿਕ ਦੀਵਾਲੀ ਥੀਮ ਤਹਿਤ ਸੈਂਟਰਲ ਐਸੋਸੀਏਸ਼ਨ ਤੇ ਐਨ.ਐੱਸ.ਐੱਸ. ਯੂਨਿਟ ਨੇ ਮਨਾਈ ਦੀਵਾਲੀ

ਗੁਰਦਾਸਪੁਰ, 13 ਨਵੰਬਰ (ਪੰਕਜ ਸ਼ਰਮਾ)- ਪੰਡਿਤ ਮੋਹਨ ਲਾਲ ਐਸ. ਡੀ.

ਅਜੀਤ ਡੈਸਕ 14-11-2026
ਗੁਰਦਾਸਪੁਰ, 13 ਨਵੰਬਰ (ਪੰਕਜ ਸ਼ਰਮਾ)- ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਦੇ ਸੈਂਟਰਲ ਐਸੋਸੀਏਸ਼ਨ ਅਤੇ ਐਨ.ਐਸ.ਐਸ. ਯੂਨਿਟ ਵਲੋਂ ਸ਼ੇਅਰ ਹੈਪੀਨੈੱਸ ਵਿਦ ਅਦਰਜ਼’ (ਦੂਜਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੋ) ਪ੍ਰੋਜੈਕਟ ਦੇ ਤਹਿਤ ਸਾਰਥਿਕ ਦੀਵਾਲੀ ਮਨਾਈ ਗਈ। ਇਸ ਪ੍ਰੋਜੈਕਟ ਵਿਚ ਪ੍ਰਿੰਸੀਪਲ ਡਾ: ਨੀਰੂ ਸ਼ਰਮਾ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਯੋਗਦਾਨ ਪਾਇਆ ਤੇ ਆਪਣੇ ਘਰਾਂ ਵਿਚੋਂ ਵਰਤੋਂ ਯੋਗ ਵਸਤੂਆਂ ਇਕੱਠੀਆਂ ਕੀਤੀਆਂ ਤਾਂ ਜੋ ਇਨ੍ਹਾਂ ਨੂੰ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾ ਕੇ ਦੀਵਾਲੀ ਨੂੰ ਖੁਸ਼ੀਆਂ ਭਰਿਆ ਬਣਾਇਆ ਜਾ ਸਕੇ। ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਕਿਹਾ ਕਿ ਦੀਵਾਲੀ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਤਿਉਹਾਰ ਹੈ। ਉਨ੍ਹਾਂ ਨੇ ਸੈਂਟਰਲ ਐਸੋਸੀਏਸ਼ਨ ਤੇ ਐਨ.ਐਸ.ਐਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਪ੍ਰੋਜੈਕਟ ਦੇ ਇੰਚਾਰਜ ਡਾ: ਸੁਖਵਿੰਦਰ ਕੌਰ, ਸਮਿਤਾ ਖਜੂਰੀਆ, ਗਗਨਦੀਪ ਕੌਰ, ਰਜਨੀ ਤੇ ਮਨਬੀਰ ਕੌਰ ਸਨ।
ਪਿਛਲੀ ਖ਼ਬਰ ਮੁਸਤਫਾਬਾਦ ਜੱਟਾਂ ਦੇ ਅਕਾਲੀ ਆਗੂਆਂ ਨੇ ਬੱਬੇਹਾਲੀ ਵਿਖੇ ਹੋਈ ਮੀਟਿੰਗ ਲਈ ਦਿਖਾਇਆ ਉਤਸ਼ਾਹ ਅਗਲੀ ਖ਼ਬਰ ਬਲਾਕ ਪੱਧਰੀ ਵਿਸ਼ਾ ਮੇਲਾ ਉਤਸ਼ਾਹ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।