ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਰਮਨ ਬਹਿਲ ਅਤੇ ਦੀਨਾਨਗਰ ਤੋਂ ਸ਼ਮਸ਼ੇਰ ਸਿੰਘ ਨੂੰ ਟਿਕਟ ਮਿਲਣ ਨਾਲ ਦੋਵਾਂ ਹਲਕਿਆਂ ਅੰਦਰ ਸਮੀਕਰਨ ਹੋਣਗੇ ਤਬਦੀਲ
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਮਨ ਬਹਿਲ ਤੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ’ਤੇ ਭਰੋਸਾ ਜਿਤਾ ਕੇ ਟਿੱਕਟਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਸ ਵਾਰ ਦੋਵਾਂ ਹਲਕਿਆਂ ਅੰਦਰ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਬਣੀ ਹੋਈ ਹੈ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵੇਂ ਆਗੂ ਹਾਰ ਗਏ ਸਨ ਪਰ ਫਿਰ ਵੀ ਇਨ੍ਹਾਂ ਆਗੂਆਂ ਨੇ ਹਾਰ ਦੇ ਬਾਵਜੂਦ ਹਲਕਿਆਂ ਅੰਦਰ ਆਪਣੀ ਪਕੜ ਬਣਾਈ ਰੱਖੀ ਤੇ ਆਪਣੇ ਹਲਕਿਆਂ ਅੰਦਰ ਅਥਾਹ ਵਿਕਾਸ ਕਰਾਜ ਕਰਵਾਏ ਜਿਸ ਕਰਕੇ ਦੋਵਾਂ ਆਗੂਆਂ ਦੀ ਪਹਿਲਾਂ ਨਾਲੋਂ ਸਥਿਤੀ ਕਾਫੀ ਮਜ਼ਬੂਤ ਬਣੀ ਹੈ। ਦੋਵਾਂ ਆਗੂਆਂ ਨੂੰ ਟਿਕਟ ਮਿਲਣ ਨਾਲ ਲੋਕਾਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਲੋਕ ਵਧਾਈਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਜਿਤਾਉਣ ਦਾ ਭਰੋਸਾ ਦਿਵਾ ਰਹੇ ਹਨ।
ਹ
ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ, ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ।
14-11-2026
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਮਨ ਬਹਿਲ ਤੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ’ਤੇ ਭਰੋਸਾ ਜਿਤਾ ਕੇ ਟਿੱਕਟਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਸ ਵਾਰ ਦੋਵਾਂ ਹਲਕਿਆਂ ਅੰਦਰ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਬਣੀ ਹੋਈ ਹੈ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵੇਂ ਆਗੂ ਹਾਰ ਗਏ ਸਨ ਪਰ ਫਿਰ ਵੀ ਇਨ੍ਹਾਂ ਆਗੂਆਂ ਨੇ ਹਾਰ ਦੇ ਬਾਵਜੂਦ ਹਲਕਿਆਂ ਅੰਦਰ ਆਪਣੀ ਪਕੜ ਬਣਾਈ ਰੱਖੀ ਤੇ ਆਪਣੇ ਹਲਕਿਆਂ ਅੰਦਰ ਅਥਾਹ ਵਿਕਾਸ ਕਰਾਜ ਕਰਵਾਏ ਜਿਸ ਕਰਕੇ ਦੋਵਾਂ ਆਗੂਆਂ ਦੀ ਪਹਿਲਾਂ ਨਾਲੋਂ ਸਥਿਤੀ ਕਾਫੀ ਮਜ਼ਬੂਤ ਬਣੀ ਹੈ। ਦੋਵਾਂ ਆਗੂਆਂ ਨੂੰ ਟਿਕਟ ਮਿਲਣ ਨਾਲ ਲੋਕਾਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਲੋਕ ਵਧਾਈਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਜਿਤਾਉਣ ਦਾ ਭਰੋਸਾ ਦਿਵਾ ਰਹੇ ਹਨ। ਦੱਸਣਯੋਗ ਹੈ ਕਿ ਗੁਰਦਾਸਪੁਰ ਤੇ ਦੀਨਾਨਗਰ ਅੰਦਰ ਬਹੁਤ ਸਾਰੇ ਸਰਪੰਚ ਆਮ ਆਦਮੀ ਪਾਰਟੀ ਦੇ ਹਨ ਜੋ ਇਨ੍ਹਾਂ ਦੋਵਾਂ ਆਗੂਆਂ ਦੀ ਜਿੱਤ ਯਕੀਨੀ ਬਣਾਉਣ ਲਈ ਸਿਰਧੜ ਦੀ ਬਾਜ਼ੀ ਲਗਾਉਣ ਤੋਂ ਗੁਰੇਜ ਨਹੀਂ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਭਾਰਤ ਭੂਸ਼ਣ ਤੇ ਸੀਨੀਅਰ ਆਗੂ ਤੇ ਬਲਾਕ ਸੰਮਤੀ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਾਈਕਮਾਂਡ ਨੇ ਦੋਵਾਂ ਆਗੂਆਂ ਨੂੰ ਇਮਾਨਦਾਰ ਸੂਚੀ ’ਚ ਸ਼ਾਮਿਲ ਕਰਕੇ ਟਿਕਟਾਂ ਦਿੱਤੀਆਂ ਹਨ ਜਿਸ ਨਾਲ ਗੁਰਦਾਸਪੁਰ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਆਧਾਰ ਕਾਫੀ ਮਜ਼ਬੂਤ ਹੋਇਆ ਹੈ ਤੇ ਲੋਕ ਵਿਧਾਨ ਸਭਾ ਚੋਣਾਂ ਦੀ ਉਡੀਕ ਵਿਚ ਹਨ। ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਵਿਰੋਧੀ ਪਾਰਟੀ ਦੇ ਹੋਸ਼ ਉਡਾ ਦਿੱਤੇ ਹਨ ਤੇ ਹਲਕੇ ਅੰਦਰ ਮਿਹਨਤ ਨਾਲ ਕੰਮ ਕੀਤਾ ਹੈ ਜਿਸ ਦੇ ਸਾਰਥਿਕ ਸਿੱਟੇ ਹਲਕੇ ਅੰਦਰ ਨਿਕਲਣਗੇ। ਇਸ ਸਬੰਧੀ ਬੇਟ ਇਲਾਕੇ ਦੇ ਸੀਨੀਅਰ ਆਗੂਆਂ ਤੇ ਪੰਚਾਂ, ਸਰਪੰਚਾਂ ਜਿਨ੍ਹਾਂ ਵਿਚ ਸਰਪੰਚ ਬਲਵਿੰਦਰਪਾਲ, ਸਰਪੰਚ ਗੁਰਪ੍ਰੀਤ ਸਿੰਘ ਸੋਨੂੰ ਛੀਨਾ ਬੇਟ, ਸਰਪੰਚ ਜੋਗਿੰਦਰਪਾਲ ਜਗਤਪੁਰ, ਮਨਜੀਤ ਸਿੰਘ ਸੁੰਦੜਾ, ਪ੍ਰਮੋਦ ਸਿੰਘ ਮੁੰਨਣ ਖੁਰਦ, ਜਗਤਾਰ ਸਿੰਘ ਰੰਧਾਵਾ ਦਾਊਵਾਲ, ਸੁਰਜੀਤ ਸਿੰਘ ਸੈਣੀ ਦਾਊਵਾਲ, ਜੋਧਾ ਸੈਕਟਰੀ ਜਗਤਪੁਰ ਕਲਾਂ, ਸਰਪੰਚ ਰਾਕੇਸ਼ ਕੁਮਾਰ ਟਾਂਡਾ, ਸਰਪੰਚ ਮੁੰਨਾ ਖਾਰੀਆ, ਮੱਖਣ ਸਿੰਘ ਮੇਘੀਆਂ, ਅਫਸਰ ਸਿੰਘ ਭੈਣੀ ਮੀਲਮਾਂ, ਬੂਟਾ ਮਸੀਹ ਸੈਦੋਵਾਲ, ਸੁਰਿੰਦਰ ਕੁਮਾਰ ਪ੍ਰਧਾਨ ਭਟੀਆ ਨੇ ਦੱਸਿਆ ਕਿ ਭਾਵੇਂ ਹਲਕਾ ਇੰਚਾਰਜ ਹਲਕੇ ਅੰਦਰ ਥੋੜੀਆਂ ਵੋਟਾਂ ਨਾਲ ਹਾਰੇ ਸੀ ਪਰ ਇਸ ਵਾਰ ਵੱਡੀ ਲੀਡ ਨਾਲ ਜਿਤਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਦੀ ਵੋਟ ਬੈਂਕ ਵਿਚ ਵੀ ਕਾਫੀ ਇਜ਼ਾਫਾ ਹੋਇਆ ਹੈ। ਭਾਵੇਂ ਉਨ੍ਹਾਂ ਦੀ ਨਗਰ ਕੌਂਸਲ ਚੋਣਾਂ ਵਿਚ ਹਾਰ ਹੋਈ ਸੀ ਪਰ ਇਸ ਨਾਲ ਉਨ੍ਹਾਂ ਨੂੰ ਲਾਭ ਮਿਲਿਆ ਤੇ ਅੰਦਰਖਾਤੇ ਸ਼ਹਿਰ ਵਾਸੀ ਉਨ੍ਹਾਂ ਨੂੰ ਵਧਾਈਆਂ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਭਰੋਸਾ ਦੇ ਰਹੇ ਹਨ, ਜਿਸ ਨਾਲ ਗੁਰਦਾਸਪੁਰ ਅਤੇ ਦੀਨਾਨਗਰ ਅੰਦਰ ਇਸ ਵਾਰ ਵੱਡੀ ਤਬਦੀਲੀ ਹੋਣ ਦੀ ਉਮੀਦ ਬਣੀ ਹੈ।