11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਠਾਨਕੋਟ ਪੁਲਿਸ ਨੇ ਹੈਰੋਇਨ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ

ਪਠਾਨਕੋਟ, 10 ਨਵੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਸਦਰ ਦੇ ਏ.

ਅਜੀਤ ਡੈਸਕ 11-11-2026
ਪਠਾਨਕੋਟ, 10 ਨਵੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਸਦਰ ਦੇ ਏ.ਐਸ.ਆਈ. ਸੁਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਸਰਕਾਰੀ ਗੱਡੀ ’ਤੇ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਥਾਣੇ ਤੋਂ ਪਿੰਡ ਸਰਨਾ ਤੋਂ ਹੁੰਦੇ ਹੋਏ ਪਿੰਡ ਡੇਹਰੀਵਾਲ ਨੂੰ ਜਾ ਰਹੇ ਸਨ ਕਿ ਪਿੰਡ ਡੇਹਰੀਵਾਲ ਦੇ ਨਾਲੇ ਦੇ ਕਿਨਾਰੇ 2 ਮੋਨੇ ਨੌਜਵਾਨ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਸੜਕ ਦੇ ਖੱਬੇ ਨੂੰ ਭੱਜਣ ਲੱਗੇ ਤਾਂ ਭੱਜਦੇ-ਭੱਜਦੇ ਇਕ ਵਿਅਕਤੀ ਨੇ ਆਪਣੇ ਪਜ਼ਾਮੇ ਦੀ ਸੱਜੀ ਜੇਬ ਵਿਚੋਂ ਇਕ ਵਜ਼ਨਦਾਰ ਮੋਮੀ ਲਿਫਾਫਾ ਹੇਠਾਂ ਜ਼ਮੀਨ ’ਤੇ ਸੁੱਟ ਦਿੱਤਾ, ਜਿਸ ਨੂੰ ਏ.ਐਸ.ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਾਮ ਪਤਾ ਪੁੱਛਿਆ ਤਾਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਕਾਲੋ ਪੁੱਤਰ ਮਨਜੀਤ ਸਿੰਘ ਵਾਸੀ ਕਿਲਾ ਜਮਾਲਪੁਰ ਥਾਣਾ ਸਦਰ ਪਠਾਨਕੋਟ ਅਤੇ ਦੂਸਰੇ ਨੇ ਆਪਣਾ ਨਾਮ ਅਰੁਣ ਪੁੱਤਰ ਨਿਜਾਮੁਦੀਨ ਵਾਸੀ ਝਸੜਾ ਕੋਰਾਨਾ ਥਾਣਾ ਕੋਰਾਨਾ ਜ਼ਿਲ੍ਹਾ ਸਾਮਲੀ ਯੂ.ਪੀ. ਹਾਲ ਵਾਸੀ ਕਿਲਾ ਜਮਾਲਪੁਰ ਜ਼ਿਲ੍ਹਾ ਪਠਾਨਕੋਟ ਦੱਸਿਆ । ਬਲਵਿੰਦਰ ਸਿੰਘ ਉਰਫ ਕਾਲੋ ਪੁੱਤਰ ਮਨਜੀਤ ਸਿੰਘ ਵਾਸੀ ਕਿਲਾ ਜਮਾਲਪੁਰ ਥਾਣਾ ਸਦਰ ਪਠਾਨਕੋਟ ਵਲੋਂ ਸੁੱਟੇ ਹੋਏ ਮੋਮੀ ਲਿਫਾਫੇ ਬਾਰੇ ਪੁੱਛਿਆ ਕਿ ਇਹ ਕਿ ਸੁੱਟਿਆ ਹੈ ਜਿਸ ਨੇ ਦੱਸਿਆ ਕਿ ਇਹ ਚਿੱਟਾ ਹੈ, ਸੁੱਟੇ ਹੋਏ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਚੈਕ ਕੀਤਾ ਜਿਸ ਵਿਚੋਂ ਹੈਰੋਇਨਨੁਮਾ ਪਦਾਰਥ ਬਰਾਮਦ ਹੋਇਆ । ਜਿਸ ਨੂੰ ਡਰੱਗ ਡਿਟੈਕਸ਼ਨ ਕਿੱਟ ਨਾਲ ਚੈੱਕ ਕਰਨ ’ਤੇ ਹੈਰੋਇਨ ਪਾਈ ਗਈ । ਜਿਸ ਦਾ ਡਿਜ਼ੀਟਲ ਕੰਡੇ ਨਾਲ ਵਜ਼ਨ ਕਰਨ ’ਤੇ ਕੁੱਲ 10.79 ਗ੍ਰਾਮ ਹੋਇਆ । ਬਲਵਿੰਦਰ ਸਿੰਘ ਉਰਫ ਕਾਲੋ ਦੀ ਤਲਾਸ਼ੀ ਕਰਨ ’ਤੇ ਉਸ ਦੇ ਲੋਅਰ ਦੀ ਖੱਬੀ ਜੇਬ ਵਿਚੋਂ 3200 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ । ਜਿਸ ਸਬੰਧੀ ਬਲਵਿੰਦਰ ਸਿੰਘ ਉਰਫ ਕਾਲੋ ਅਤੇ ਅਰੁਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਪੈਸੇ ਅਸੀਂ ਅਣਪਛਾਤੇ ਵਿਅਕਤੀ ਨੂੰ ਨਸ਼ਾ ਵੇਚ ਕੇ ਕਮਾਏ ਹਨ, ਜੋ ਇਹ ਹੈਰੋਇਨ 10. 79 ਗ੍ਰਾਮ ਸਾਡੇ ਪਾਸੋਂ ਬਰਾਮਦ ਕੀਤੀ ਹੈ, ਇਹ ਹੈਰੋਇਨ ਅਸੀਂ ਜੁਰਪ੍ਰੀਤ ਸਿੰਘ ਉਰਫ ਬਾਣਾ ਪੁੱਤਰ ਕੇਹਰ ਸਿੰਘ ਵਾਸੀ ਕਿਲਾ ਜਮਾਲਪੁਰ ਥਾਣਾ ਸਦਰ ਪਠਾਨਕੋਟ ਪਾਸੋਂ ਖਰੀਦ ਕੀਤੀ ਸੀ । ਜਿਸ ’ਤੇ ਪੁਲਿਸ ਵਲੋਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਵਿਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਐਮ.ਪੀ. ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪ੍ਰਾਇਮਰੀ ਹੈਲਥ ਸੈਂਟਰ ਦੁਨੇਰਾ ਵਿਖੇ ਮੁਫਤ ਚੈਕਅੱਪ ਕੈਂਪ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।