08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਏ.ਐਸ.ਆਈ. ਦਾ ਮੋਟਰਸਾਈਕਲ ਚੋਰੀ

ਬਟਾਲਾ, 7 ਨਵੰਬਰ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਹਰਦੋਝੰਡੇ ਘਰ ਦੇ ਬਾਹਰੋਂ ਇਕ ਪੁਲਿਸ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਹੋ ਗਿਆ। ਕਸ਼ਮੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਰਦੋਝੰਡੇ ਨੇ ਦੱਸਿਆ ਕਿ ਉਸ ਨੇ ਘਰ ਦੇ ਬਾਹਰ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ ਨੰਬਰ ਪੀ.

ਅਜੀਤ ਡੈਸਕ 08-11-2026
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਹਰਦੋਝੰਡੇ ਘਰ ਦੇ ਬਾਹਰੋਂ ਇਕ ਪੁਲਿਸ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਹੋ ਗਿਆ। ਕਸ਼ਮੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਰਦੋਝੰਡੇ ਨੇ ਦੱਸਿਆ ਕਿ ਉਸ ਨੇ ਘਰ ਦੇ ਬਾਹਰ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ06-0494 ਲਗਾਇਆ ਹੋਇਆ ਸੀ ਕਿ ਉਹ ਚੋਰੀ ਹੋ ਗਿਆ, ਜਿਸ ਦੀ ਸੂਚਨਾ ਉਸ ਨੇ ਸ਼ੇਖੂਪੁਰ ਚੌਕੀ ਨੂੰ ਦਿੱਤੀ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੇਰੀ ਰਿਪੋਰਟ ਲੈਣ ਤੋਂ ਟਾਲ-ਮਟੋਲ ਕੀਤਾ ਗਿਆ। ਉਸ ਨੇ ਕਿਹਾ ਕਿ ਇਕ ਪੁਲਿਸ ਵਾਲੇ ਦਾ ਮੋਟਰਸਾਈਕਲ ਚੋਰੀ ਹੋਵੇ ਤੇ ਉਸ ਦੀ ਇਤਲਾਹ ਦੇਣ ਵਾਸਤੇ ਵੀ ਥਾਣੇ ’ਚ ਮਿਹਨਤ ਮੁਸ਼ੱਕਤ ਕਰਨੀ ਪਈ। ਉਸ ਨੇ ਮੰਗ ਕੀਤੀ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਦੀ ਭਾਲ ਕੀਤੀ ਜਾਵੇ।
ਪਿਛਲੀ ਖ਼ਬਰ ਔਰਤ ਦੀਆਂ ਵਾਲੀਆਂ ਖੋਹ ਕੇ 2 ਨੌਜਵਾਨ ਫਰਾਰ ਅਗਲੀ ਖ਼ਬਰ ਦੇਸ਼ ’ਚ ਸਾਈਬਰ ਹਮਲਿਆਂ ਦਾ ਅੰਕੜਾ 29 ਲੱਖ ਤੋਂ ਪਾਰ, ਮਹਿਜ਼ ਤਿੰਨ ਸਾਲਾਂ ’ਚ ਹੋਇਆ ਲਗਭਗ ਦੁੱਗਣਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।