06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ’ਚ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਲਗਾਈਆਂ

ਜੌੜਾ ਛੱਤਰਾਂ, 5 ਨਵੰਬਰ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ ਸਫਾਈ ਕਰਨ ਤੋਂ ਇਲਾਵਾ ਇਥੇ ਸੀ.

ਅਜੀਤ ਡੈਸਕ 06-11-2026
ਜੌੜਾ ਛੱਤਰਾਂ, 5 ਨਵੰਬਰ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ ਸਫਾਈ ਕਰਨ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਲਗਾਈਆਂ ਹਨ। ਰਾਤ ਸਮੇਂ ਇਨ੍ਹਾਂ ਸਥਾਨਾਂ ’ਤੇ ਗੈਰ ਸਮਾਜਿਕ ਅਨਸਰਾਂ ’ਤੇ ਨਿਗਰਾਨੀ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੀ ਸਮੱਸਿਆ ਹੈ, ਉਨ੍ਹਾਂ ਇਲਾਕਿਆਂ ਵਿਚ ਲੋਕਾਂ ਨਾਲ ਗੱਲਬਾਤ ਕਰਕੇ ਨਸ਼ਿਆਂ ਦਾ ਪ੍ਰਕੋਪ ਖਤਮ ਕਰਨ ਲਈ ਉਨ੍ਹਾਂ ਦੀ ਲੋੜ ਅਨੁਸਾਰ ਬੁਨਿਆਦੀ ਸਹੂਲਤਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਸੀ.ਸੀ. ਟੀ.ਵੀ. ਕੈਮਰੇ ਲਗਵਾਉਣ ਦਾ ਕੰਮ, ਸਟਰੀਟ ਲਾਈਟਾਂ ਦਾ ਕੰਮ, ਖੇਡ ਮੈਦਾਨਾਂ ਦੇ ਸੁਧਾਰ ਦਾ ਕੰਮ, ਸਪੋਰਟਸ ਕਿੱਟਾਂ ਵੰਡਣ ਦਾ ਕੰਮ ਆਦਿ ਕਰਵਾਏ ਜਾ ਰਹੇ ਹਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ 2027 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ : ਬਲਾਕ ਪ੍ਰਧਾਨ ਸਿੰਕਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।