150 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ, 30 ਦੇ ਮੁਫ਼ਤ ਅਪਰੇਸ਼ਨ ਹੋਣਗੇ, 80 ਲੋਕਾਂ ਨੂੰ ਐਨਕਾਂ ਵੰਡੀਆਂ
ਪਠਾਨਕੋਟ, 4 ਨਵੰਬਰ (ਸੰਧੂ)- ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਸਮਾਜ ਸੇਵੀ ਸ੍ਰੀਜਲ ਗੁਪਤਾ ਵਲੋਂ ਲੋੜਵੰਦ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਦੇ ਉਦੇਸ਼ ਨਾਲ ‘ਮਿਸ਼ਨ ਰੌਸ਼ਨੀ’ ਦੀ ਸ਼ੁਰੂਆਤ ਕੀਤੀ ਗਈ । ਇਸ ਤਹਿਤ ਬੁੱਧਵਾਰ ਨੂੰ ਆਨੰਦਪੁਰ ਰੜਾ ਵਿਖੇ ਡਾ: ਸੁਧੀਰ ਕਲੀਨਿਕ ਵਿਚ ਮੁਫ਼ਤ ਅੱਖਾਂ ਦੀ ਜਾਂਚ ਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ ।
ਅਜੀਤ ਡੈਸਕ
05-11-2026