ਬਹਾਦਰਪੁਰ ਰਜੋਆ ਦਾਣਾ ਮੰਡੀਆਂ ਦੇ ਆੜ੍ਹਤੀਆਂ ਨੇ ਸ਼ੈਲਰ ਮੂਹਰੇ ਧਰਨਾ ਲਗਾਇਆ
ਸ੍ਰੀ ਹਰਿਗੋਬਿੰਦਪੁਰ, 4 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਦਾਣਾ ਮੰਡੀ ਬਹਾਦਰਪੁਰ ਰਜੋਆ ਦੇ ਆੜ੍ਹਤੀਆਂ ਵਲੋਂ ਸਰਕਾਰ ਵਲੋਂ ਖ਼ਰੀਦ ਗਏ ਝੋਨੇ ਦੀਆਂ ਬੋਰੀਆਂ ਦੀਆਂ ਢੋਆ-ਢੁਆਈ ਸਮੇਂ ਸਿਰ ਨਾ ਹੋਣ ਤੋਂ ਪ੍ਰੇਸ਼ਾਨ ਹੋ ਕਿ ਆੜ੍ਹਤੀਆਂ ਵਲੋਂ ਬਹਾਦਰਪੁਰ ਰਜੋਆ ਵਿਖੇ ਸਥਿਤ ਇਕ ਨਿੱਜੀ ਸ਼ੈਲਰ ਮੂਹਰੇ ਧਰਨਾ ਲਗਾ ਕਿ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਆੜ੍ਹਤੀਏ ਦਲਜਿੰਦਰ ਸਿੰਘ ਪਿੰਡਾ ਰੋੜੀ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਬਹਾਦਪੁਰ ਰਜੋਆ ਦਾਣਾ ਮੰਡੀ ਵਿਚ ਬੋਰੀਆਂ ਢੋਆ-ਢੁਆਈ ਨਾ ਹੋਣ ਕਾਰਨ ਇੱਥੇ ਸਥਿਤ ਇਕ ਨਿੱਜੀ ਸ਼ੈਲਰ ਦੇ ਗੇਟ ਮੂਹਰੇ ਧਰਨਾ ਲਗਾਇਆ ਜਾ ਰਿਹਾ ਹੈ।
ਅਜੀਤ ਡੈਸਕ
05-11-2026