‘ਆਪ’ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਵੀ ਮੋਹਨ ਦੀ ਅੱਜ ਦੀਨਾਨਗਰ ’ਚ ਹੋਵੇਗੀ ਧਮਾਕੇਦਾਰ ‘ਐਂਟਰੀ’
ਗੁਰਦਾਸਪੁਰ, 4 ਨਵੰਬਰ (ਚੱਕਰਾਜਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਉੱਘੇ ਉਦਯੋਗਪਤੀ ਅਤੇ ਸੀਨੀਅਰ ਆਗੂ ਰਵੀ ਮੋਹਨ ਦੀ 5 ਨਵੰਬਰ ਨੂੰ ਦੀਨਾਨਗਰ ਹਲਕੇ ਵਿਚ ਧਮਾਕੇਦਾਰ ਐਂਟਰੀ ਹੋਣ ਜਾ ਰਹੀ ਹੈ । ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਤੋਂ ਹਲਕਾ ਭੋਆ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ਦੀ ‘ਆਪ’ ਵਿਚ ਸ਼ਮੂਲੀਅਤ ਤੋਂ ਬਾਅਦ ਹੁਣ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ।
ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਰਵੀ ਮੋਹਨ । ਅਜੀਤ ਤਸਵੀਰ
05-11-2026