02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬਲਵਿੰਦਰ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ’ਚ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੋਈਆਂ ਸ਼ਖਸੀਅਤਾਂ।

ਵਡਾਲਾ ਗ੍ਰੰਥੀਆਂ, 1 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿਛਲੇ ਦਿਨੀਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਵਰਗੀ ਸ. ਬਲਵਿੰਦਰ ਸਿੰਘ ਰੰਧਾਵਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੂਲੇਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ।

ਅਜੀਤ ਡੈਸਕ 02-11-2026
ਵਡਾਲਾ ਗ੍ਰੰਥੀਆਂ, 1 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿਛਲੇ ਦਿਨੀਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਵਰਗੀ ਸ. ਬਲਵਿੰਦਰ ਸਿੰਘ ਰੰਧਾਵਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੂਲੇਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੋਗ ਪਾਏ ਗਏ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਪੁੱਜੇ ਅਰਦਾਸੀਏ ਸਿੰਘ ਭਾਈ ਬਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਭਾਈ ਸੁਰਿੰਦਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਭੁਪਿੰਦਰ ਸਿੰਘ ਮਾਨ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਜਥੇਦਾਰ ਹਰਬੰਸ ਸਿੰਘ ਸਿੱਧਵਾਂ, ਸ਼ੂਗਰਫੈੱਡ ਦੇ ਡਾਇਰੈਕਟਰ ਗੁਰਿੰਦਰਪਾਲ ਸਿੰਘ ਵਿੱਕੀ, ਖੰਡ ਮਿੱਲ ਬਟਾਲਾ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ, ਤੇਜਪ੍ਰਤਾਪ ਸਿੰਘ ਕਾਹਲੋਂ ਤੇ ਸਵ. ਬਲਵਿੰਦਰ ਸਿੰਘ ਰੰਧਾਵਾ ਦੀ ਬੇਟੀ ਨਵਨੀਤ ਕੌਰ ਵਲੋਂ ਸਵਰਗੀ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜੋਗਿੰਦਰ ਸਿੰਘ ਰੰਧਾਵਾ, ਸੁਖਰਾਜ ਸਿੰਘ ਰੰਧਾਵਾ ਯੂਕੇ, ਹਰਜਿੰਦਰ ਕੌਰ, ਕਸ਼ਮੀਰ ਕੌਰ, ਸੂਬਾ ਸਿੰਘ ਡੀ.ਆਈ.ਜੀ. ਜੇਲ੍ਹਾਂ, ਹਰਪਾਲ ਸਿੰਘ ਰੰਧਾਵਾ ਏ.ਆਈ.ਜੀ. ਪੰਜਾਬ ਪੁਲਿਸ, ਬਲਜੀਤ ਸਿੰਘ ਸੰਧੂ ਗੁਰਦਾਸਪੁਰ, ਐਡਵੋਕੇਟ ਲੋਕਦੀਪ ਸਿੰਘ ਘੁੰਮਣ, ਬਾਬਾ ਕਰਮਜੀਤ ਸਿੰਘ ਗੁਰਦਾਸਪੁਰ, ਰਾਜਵਿੰਦਰ ਸਿੰਘ ਛੀਨਾ, ਹਰਦੀਪ ਸਿੰਘ ਛੀਨਾ, ਮੈਨੇਜਰ ਅਵਤਾਰ ਸਿੰਘ, ਹਰਦੀਪ ਸਿੰਘ ਸੰਧੂ, ਪਰਮਵੀਰ ਸਿੰਘ ਕਾਹਲੋਂ, ਡਾ. ਲਖਬੀਰ ਸਿੰਘ ਬੁੱਟਰ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਪ੍ਰਿੰਸੀਪਲ ਜਸਮੇਰ ਸਿੰਘ ਠੀਕਰੀਵਾਲ, ਹਰਪਾਲ ਸਿੰਘ ਪਠਾਨਕੋਟ, ਐਕਸੀਅਨ ਐੱਚ. ਸਿੰਘ ਰਿਆੜ, ਅਮਰੀਕ ਸਿੰਘ ਸੰਧੂ ਰੁਦਰਪੁਰ, ਮੰਗਲ ਸਿੰਘ ਬਦੇਸ਼ਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ, ਪ੍ਰਤਾਪ ਸਿੰਘ ਮਲੋਟ, ਸੂਬੇਦਾਰ ਅਵਤਾਰ ਸਿੰਘ, ਸ਼ਰਨਜੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਰੰਧਾਵਾ, ਐਮ.ਸੀ. ਕੁਲਵੰਤ ਸਿੰਘ, ਡਾ. ਰਸ਼ਪਾਲ ਸਿੰਘ ਕਾਹਲੋਂ, ਹਰਭਜਨ ਸਿੰਘ ਘੁੰਮਣ, ਨਰਿੰਦਰ ਸਿੰਘ ਤੁੰਗ, ਗੁਰਮੇਜ ਸਿੰਘ ਸਤਕੋਹਾ, ਯਾਦਵਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਪੰਨੂ, ਮਨਜਿੰਦਰ ਸਿੰਘ ਮੂੜ, ਮਾਸਟਰ ਗੁਰਜੀਤ ਸਿੰਘ, ਗੁਰਜਿੰਦਰ ਸਿੰਘ, ਹਰਮੀਤ ਪਾਲ ਸਿੰਘ, ਹੁਸਨਇੰਦਰਜੀਤ ਸਿੰਘ, ਹਿੰਮਤ ਸੰਧੂ ਗੋਖੂਵਾਲ, ਗਗਨ ਸਰਾਂ, ਰਾਜਨਬੀਰ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਬੱਬੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਸਨੇਹੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਤੇਜਾ ਕਲਾਂ ਵਿਖੇ 2 ਦਿਨਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ ਅਗਲੀ ਖ਼ਬਰ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।