02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਗਰੂਰ ਰੈਲੀ ਵਿਚ ਤ੍ਰਿਪਤ ਬਾਜਵਾ ਦੀ ਅਗਵਾਈ ਹੇਠ ਵਿਸ਼ਾਲ ਕਾਫਲਾ ਰਵਾਨਾ ਹੋਵੇਗਾ: ਸੁਖਦੇਵ ਸਿੰਘ ਬਿਆਲ

ਕਿਲਾ ਲਾਲ ਸਿੰਘ, 1 ਨਵੰਬਰ (ਬਲਬੀਰ ਸਿੰਘ)- 4 ਨਵੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ਵਿਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫਲਾ ਜਾਵੇਗਾ। ਇਸ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਖਦੇਵ ਸਿੰਘ ਬਿਆਲ ਨੇ ਕਿਹਾ ਕਿ ਸੰਗਰੂਰ ਰੈਲੀ ਦੇ ਇੰਚਾਰਜ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਹਲਕੇ ਅੰਦਰ ਰੈਲੀ ਸੰਬੰਧੀ ਕਾਂਗਰਸੀ ਆਗੂਆਂ ਨਾਲ ਨੁੱਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਅਜੀਤ ਡੈਸਕ 02-11-2026
ਕਿਲਾ ਲਾਲ ਸਿੰਘ, 1 ਨਵੰਬਰ (ਬਲਬੀਰ ਸਿੰਘ)- 4 ਨਵੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ਵਿਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫਲਾ ਜਾਵੇਗਾ। ਇਸ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਖਦੇਵ ਸਿੰਘ ਬਿਆਲ ਨੇ ਕਿਹਾ ਕਿ ਸੰਗਰੂਰ ਰੈਲੀ ਦੇ ਇੰਚਾਰਜ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਹਲਕੇ ਅੰਦਰ ਰੈਲੀ ਸੰਬੰਧੀ ਕਾਂਗਰਸੀ ਆਗੂਆਂ ਨਾਲ ਨੁੱਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੁਖਦੇਵ ਸਿੰਘ ਬਿਆਲ ਨੇ ਦੱਸਿਆ ਕਿ ਇਸ ਰੈਲੀ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਬੋਧਨ ਕਰਨਗੇ ਤੇ ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਕਾਂਗਰਸ ਵਲੋਂ ਬਿਗਲ ਵਜਾਇਆ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਵੀ ਇਸੇ ਹੀ ਸੰਗਰੂਰ ਦੀ ਧਰਤੀ ਤੋਂ ਹੋਵੇਗਾ। ਇਸ ਮੌਕੇ ਡਾਕਟਰ ਮਨਪ੍ਰੀਤ ਸਿੰਘ ਤਾਰਾਗੜ੍ਹ, ਦੇਸ ਰਾਜ ਲਾਲਕਾ ਬਾਲੇਵਾਲ, ਹਰਜੀਤ ਸਿੰਘ ਬਿਆਲ, ਸਾਬਕਾ ਸਰਪੰਚ ਦਲਬੀਰ ਸਿੰਘ ਨਵਾਂ ਪਿੰਡ ਮਿਲਖੀਵਾਲ, ਕੇਵਲ ਸਿੱਧੂ ਖਾਨ ਫੱਤਾ, ਰਾਜ ਕੁਮਾਰ ਬਾਲੇਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਖੁੰਡਾ ਸ਼ਰੀਫ਼ ਵਿਖੇ ਦਰਗਾਹ ਹਜ਼ਰਤ ਸਖੀ ਸਰਵਰ ਦਾ ਸਾਲਾਨਾ ਉਰਸ ਮਨਾਇਆ ਅਗਲੀ ਖ਼ਬਰ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।