2027 ’ ਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ-ਬਲਰਾਜ ਭਾਰਤੀ
ਨਰੋਟ ਜੈਮਲ ਸਿੰਘ, 31 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ਦੀ ਜਨਤਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਦੂਜੀਆਂ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ’ਚ ਭਾਰੀ ਬਹੁਮਤ ਨਾਲ ਆਮ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਅੱਜ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਹਲਾਤ ਦਾ ਬਹੁਤ ਬੁਰਾ ਹਾਲ ਹੈ । ਉਕਤ ਵਿਚਾਰ ਨਰੋਟ ਜੈਮਲ ਸਿੰਘ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਮਾਜ ਸੇਵਕ ਬਲਰਾਜ ਭਾਰਤੀ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਕਹੇ ।
ਨਰੋਟ ਜੈਮਲ ਸਿੰਘ, 31 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ਦੀ ਜਨਤਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਦੂਜੀਆਂ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ’ਚ ਭਾਰੀ ਬਹੁਮਤ ਨਾਲ ਆਮ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਅੱਜ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਹਲਾਤ ਦਾ ਬਹੁਤ ਬੁਰਾ ਹਾਲ ਹੈ । ਉਕਤ ਵਿਚਾਰ ਨਰੋਟ ਜੈਮਲ ਸਿੰਘ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਮਾਜ ਸੇਵਕ ਬਲਰਾਜ ਭਾਰਤੀ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਕਹੇ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਨਰਾਜ਼ ਹਨ ਤੇ ਹੁਣ ਸੂਬੇ ਵਿਚ ਇਕ ਮਜਬੂਤ ਇਮਾਨਦਾਰ ਤੇ ਜਨਤਾ ਦੇ ਹਿੱਤ ’ਚ ਕੰਮ ਕਰਨ ਵਾਲੇ ਰਾਜਨੀਤਿਕ ਵਿਕਲਪ ਦੀ ਤਲਾਸ਼ ਕਰ ਰਹੇ ਹਨ । ਬਲਰਾਜ ਭਾਰਤੀ ਨੇ ਕਿਹਾ ਕਿ ਜਨਤਾ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਜ਼ਰੂਰੀ ਹੈ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣੇ ਤੇ ਉਨ੍ਹਾਂ ਦਾ ਹੱਲ ਕਰੇ । ਬਲਰਾਜ ਭਾਰਤੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲੈ ਕੇ ਆਏ ਸੀ, ਪਰ ਅੱਜ ਲੋਕਾਂ ਵਿਚ ਸਰਕਾਰ ਦੇ ਪ੍ਰਤੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ।