28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਵਿਚ ਕਰਵਾਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ

ਪਠਾਨਕੋਟ, 27 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਚ ਕਰਵਾਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਗਰੁੱਪ ਦੀ ਐਮ.

ਅਜੀਤ ਡੈਸਕ 28-10-2026
ਪਠਾਨਕੋਟ, 27 ਅਕਤੂਬਰ (ਸੰਧੂ)-ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਚ ਕਰਵਾਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਗਰੁੱਪ ਦੀ ਐਮ.ਡੀ. ਤ੍ਰਿਪਤਾ ਪੁੰਜ ਤੇ ਵਾਈਸ ਪ੍ਰੈਜ਼ੀਡੈਂਟ ਰੀਆ ਪੁੰਜ ਦਾ ਪ੍ਰਿੰਸੀਪਲਾਂ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਵਿਦਿਆਰਥਣਾਂ ਦੇ ਮਹਿੰਦੀ, ਕਾਰਡ ਮੇਕਿੰਗ, ਕਰਵਾਚੌਥ ਥਾਲੀ ਸਜਾਵਟ, ਕਲਸ਼ ਸਜਾਵਟ, ਬਾਸਕਟ ਸਜਾਵਟ ਤੇ ਨਕਲੀ ਗਹਿਣੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਤ੍ਰਿਪਤਾ ਪੁੰਜ ਨੇ ਕਰਵਾਚੌਥ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ, ਜੋ ਪਤੀ-ਪਤਨੀ ਦੇ ਪਿਆਰ ਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ । ਇਸ ਮੌਕੇ ਪੁਨੀਤ ਸਵਾਲ, ਡਾ: ਨੇਹਾ ਤੁਲੀ, ਡਾ: ਅਲਕਾ ਸ਼ਰਮਾ, ਡਾ: ਸਤਿੰਦਰਜੀਤ ਕੌਰ, ਡਾ: ਵਿਭੂਤੀ, ਡਾ: ਅਲਕਾ ਡੋਗਰਾ, ਡਾ: ਜਸਵੰਤ ਕੌਰ, ਨੀਲਾਕਸ਼ੀ ਸੈਣੀ, ਰਿਤਿਕਾ , ਸੁਮਨ, ਨਿਸ਼ਾ, ਅਲਕਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਥਾਣਾ ਸ਼ਾਹਪੁਰ ਕੰਢੀ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਸਕੂਲ ਵਿਖੇ ਪੋਕਸੋ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।