28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੰਜਾਬ ’ਚੋਂ ਨਸ਼ਿਆ ਦੇ ਖ਼ਾਤਮੇ ਲਈ ਲੋਕ ਭਾਜਪਾ ਦਾ ਸਾਥ ਦੇਣ-ਵਿਜੇ ਕੁਮਾਰ ਸੋਨੀ

ਕੋਟਲੀ ਸੂਰਤ ਮੱਲ੍ਹੀ, 27 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਲਾਮਬੰਦ ਕਰਨ ਉਪਰੰਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਵਿਜੇ ਸੋਨੀ ਨੇ ਕਿਹਾ ਕਿ ਨਸ਼ਾ ਅੱਤਵਾਦ ਦਾ ਦੂਜਾ ਰੂਪ ਹੈ ਤੇ ਨਸ਼ਾ ਤਸਕਰ ਦੇਸ਼ ਕੌਮ ਦੇ ਦੁਸ਼ਮਣ ਹਨ ਜਿਸ ਕਰਕੇ ਭਾਜਪਾ ਨਸ਼ਿਆ ਨੂੰ ਜੜ੍ਹੋ ਖਤਮ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆ ਨਾਲ ਨਹੀਂ ਮਿਹਨਤ ਨਾਲ ਚਮਕੇਗੀ ਤੇ ਪਿੰਡਾਂ ’ਚ ਖੇਡਾਂ ਦਾ ਮਾਹੌਲ ਬਣਾਇਆ ਜਾਵੇਗਾ ਤੇ ਨਸ਼ਾ ਵੇਚਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।

ਅਜੀਤ ਡੈਸਕ 28-10-2026
ਕੋਟਲੀ ਸੂਰਤ ਮੱਲ੍ਹੀ, 27 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਲਾਮਬੰਦ ਕਰਨ ਉਪਰੰਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਵਿਜੇ ਸੋਨੀ ਨੇ ਕਿਹਾ ਕਿ ਨਸ਼ਾ ਅੱਤਵਾਦ ਦਾ ਦੂਜਾ ਰੂਪ ਹੈ ਤੇ ਨਸ਼ਾ ਤਸਕਰ ਦੇਸ਼ ਕੌਮ ਦੇ ਦੁਸ਼ਮਣ ਹਨ ਜਿਸ ਕਰਕੇ ਭਾਜਪਾ ਨਸ਼ਿਆ ਨੂੰ ਜੜ੍ਹੋ ਖਤਮ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆ ਨਾਲ ਨਹੀਂ ਮਿਹਨਤ ਨਾਲ ਚਮਕੇਗੀ ਤੇ ਪਿੰਡਾਂ ’ਚ ਖੇਡਾਂ ਦਾ ਮਾਹੌਲ ਬਣਾਇਆ ਜਾਵੇਗਾ ਤੇ ਨਸ਼ਾ ਵੇਚਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਨਲਾਇਕੀ ਕਰਕੇ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਗੜਬੜਾਈ ਹੈ ਤੇ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੋਣ ਕਰਕੇ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਲੱਗੀ ਹੋਈ ਹੈ। ਇਸ ਮੌਕੇ ਕੰਵਲਜੀਤ ਸਿੰਘ ਗੱਗੂ, ਮਲਕੀਤ ਸਿੰਘ ਮੰਮਣ, ਹਰਪ੍ਰੀਤ ਸਿੰਘ ਹਰੀ, ਮਨਜਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਨਵਜੀਤ ਸਿੰਘ, ਰਣਜੋਧ ਸਿੰਘ ਜੋਧਾ, ਜੋਰਾਵਰ ਸਿੰਘ, ਬਲਜਿੰਦਰ ਸਿੰਘ, ਰਵੀ ਸਿੰਘ, ਗੁਰਮੀਤ ਸਿੰਘ ਭੁੱਲਰ, ਰਵਿੰਦਰ ਮਸੀਹ ਕੁਹਾਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਨ ਭੱਲਾ ਗਰੁੱਪ ਵਿਖੇ ਫਰੈਸ਼ਰ ਪਾਰਟੀ ‘ਤਾਰੁਫ਼-2026’ ਦੀ ਧੂਮ ਗੁਰਲੇਜ ਅਖ਼ਤਰ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ-ਫੈਸ਼ਨ... ਅਗਲੀ ਖ਼ਬਰ ਸੁਖਜਿੰਦਰ ਸਕੂਲ ਬੱਬਰੀ ਵਿਖੇ ਵਿਦਿਆਰਥੀਆਂ ਨੂੰ ਸਫ਼ਲਤਾ, ਸਿਹਤ ਤੇ ਜੀਵਨ-ਮੁੱਲਾਂ ਲਈ ਸੈਮੀਨਾਰ ਰਾਹੀਂ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।