28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬਟਾਲਾ ’ਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸੰਬੰਧੀ ਸ਼ੋਭਾ ਯਾਤਰਾ ਕੱਢੀ

ਬਟਾਲਾ, 27 ਅਕਤੂੁਬਰ (ਸਤਿੰਦਰ ਸਿੰਘ)-ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ ਤੇ ਸਮੂਹ ਵਾਲਮੀਕਿ ਸਮਾਜ ਬਟਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਗੋਕੁਲ ਮਲਿਕ ਦੇ ਯਤਨਾਂ ਸਦਕਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਸਥਾਨਕ ਜਲੰਧਰ ਰੋਡ ਵਾਲਮੀਕਿ ਮੰਦਰ ਵਿਖੇ ਹਵਨ ਯਗ ਕੀਤਾ ਗਿਆ।

ਅਜੀਤ ਡੈਸਕ 28-10-2026
ਬਟਾਲਾ, 27 ਅਕਤੂੁਬਰ (ਸਤਿੰਦਰ ਸਿੰਘ)-ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ ਤੇ ਸਮੂਹ ਵਾਲਮੀਕਿ ਸਮਾਜ ਬਟਾਲਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਗੋਕੁਲ ਮਲਿਕ ਦੇ ਯਤਨਾਂ ਸਦਕਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਸਥਾਨਕ ਜਲੰਧਰ ਰੋਡ ਵਾਲਮੀਕਿ ਮੰਦਰ ਵਿਖੇ ਹਵਨ ਯਗ ਕੀਤਾ ਗਿਆ। ਉਪਰੰਤ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜਯੋਤੀ ਜਗਾ ਕੇ ਸ਼ੋਭਾ ਯਾਤਰਾ ਦੀ ਆਰੰਭਤਾ ਕੀਤੀ। ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਸਬੰਧੀ ਵੱਖ-ਵੱਖ ਝਾਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਭਗਵਾਨ ਵਾਲਮੀਕਿ ਜੀ ਦੀ ਉਸਤਤਿ ਵਿਚ ਗੁਣਗਾਨ ਕੀਤਾ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਗੋਆ ਤੋਂ ਸੰਤ ਸਮਾਜ ਦੇ ਮੁਖੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਾਬਾ ਮੇਸ਼ੀ ਸ਼ਾਹ, ਮੇਅਰ ਭੁਪਿੰਦਰ ਸਿੰਘ ਬਾਜਵਾ, ਹਨੀ ਚੌਹਾਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਸਭਾ ਦੇ ਚੇਅਰਮੈਨ ਵਿੱਕੀ ਕਲਿਆਣ, ਲੋਕਸ਼ ਨਾਥ ਮਲਹੋਤਰਾ ਉਪ ਪ੍ਰਧਾਨ, ਜਿੰਮੀ ਮਲਹੋਤਰਾ ਕਾਰਜਕਾਰੀ ਪ੍ਰਧਾਨ, ਅਸ਼ੋਕ ਕਲਿਆਣ, ਤਰਲੋਕ ਚੰਦ ਚੀਮਾ, ਵਿਜੈ ਮਲਹੋਤਰਾ, ਸੁਖਦੇਵ ਰਾਜ ਕਾਲਾ, ਵਿਜੇ ਮਲਿਕ, ਤਰਲੋਕ ਕਲਿਆਣ, ਵਿਨੋਦ ਲੂਥਰਾ, ਯਸ਼ਪਾਲ ਲੂਥਰਾ, ਕੁਲਦੀਪ ਨਾਹਰ, ਕੈਲਾਸ਼ ਕਲਿਆਣ, ਹੀਰਾ ਲਾਲ ਮੱਟੂ, ਰਾਜਪਾਲ ਲੂਥਰਾ, ਰਮੇਸ਼ ਲੂਥਰਾ, ਰਾਕੇਸ਼ ਲੂਥਰਾ, ਦੀਪਕ ਮੱਟੂ, ਨੰਦ ਲਾਲ ਨਾਹਰ, ਕਾਲੀ ਦਾਸ, ਅਰੁਣ ਕੁਮਾਰ ਮਾਣਾ, ਨਰੇਸ਼ ਨਾਹਰ, ਮੁਕੇਸ਼ ਮਹਿਮਾ, ਰਾਕੇਸ਼ ਕੁਮਾਰ ਮਹਿਮਾ, ਰਾਕੇਸ਼ ਕੁਮਾਰ ਮਹਿਮਾ, ਵਿਜੇ ਮਹਿਮਾ, ਲਲਿਤ ਨਾਹਰ, ਬੰਟੀ ਲੂਥਰਾ, ਰਵੀ ਲੂਥਰਾ, ਸੁਰਿੰਦਰ ਮੱਟੂ, ਚਾਂਦ ਮੱਟੂ, ਰਿੰਕੂ ਲੂਥਰਾ, ਬਿੱਟੂ ਲੂਥਰਾ, ਗੋਲਡੀ ਲੂਥਰਾ, ਹਰੀਸ਼ ਮੱਟੂ, ਸਚਿਨ ਮੱਟੂ, ਸੁਰਿੰਦਰ ਚੀਮਾ, ਨੀਰਜ ਲੂਥਰਾ, ਵਰਿੰਦਰ ਲੂਥਰਾ, ਜੋਗਿੰਦਰ ਪਾਲ, ਸਾਜਨ ਲੂਥਰਾ, ਸ਼ਿਵ ਲੂਥਰਾ, ਪਰਵੇਸ਼ ਨਾਹਰ, ਵਿਕਾਸ; ਲੂਥਰਾ, ਵਿਨੈ ਸੌਦੀ, ਸੁਰਿੰਦਰ ਕੁਮਾਰ ਲੂਥਰਾ, ਸੌਰਵ ਕਲਿਆਣ, ਵਿਸ਼ਾਲ ਮੱਟੂ, ਸਨੀ ਸਭਰਵਾਲ, ਖੁਸ਼ ਚੱਢਾ, ਲਵ ਚੱਢਾ, ਫਰੀਦ ਸਭਰਵਾਲ ਸਮੇਤ ਸਮੂਹ ਵਾਲਮੀਕਿ ਸਮਾਜ ਦੇ ਮੈਂਬਰ, ਅਕਾਲੀ ਦਲ, ਭਾਜਪਾ, ਕਾਂਗਰਸ, ਹੋਰ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ’ਚ ਕਰਵਾਏ ਸਮਾਗਮ ਵਿਚ ਜਥੇਦਾਰ ਲੰਗਾਹ ਸਾਥੀਆਂ ਸਮੇਤ ਹੋਏ ਨਤਮਸਤਕ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦੇ - ਪ੍ਰਿੰ. ਸੁਲੱਖਣ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।