ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ ’ਚ ਦੋ ਰੋਜ਼ਾ ਮੁਫਤ ਮੈਡੀਕਲ ਕੈਂਪ
ਕੋਟਲੀ ਸੂਰਤ ਮੱਲ੍ਹੀ, 26 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਕਰਵਾਏ ਗਏ 38ਵੇਂ ਗੁਰਮਤਿ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲੀ ਵਲੋਂ ਦੋ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਤਰਨਜੀਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਕੈਂਪ ਦੇ ਪ੍ਰਬੰਧਕ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਬਾਬਾ ਜੀ ਦੀ ਮਿੱਠੀ ਯਾਦ ’ਚ ਪਿਛਲੇ 35 ਸਾਲ ਤੋਂ ਲਗਾਇਆ ਰਿਹਾ ਹੈੇ।
ਅਜੀਤ ਡੈਸਕ
27-10-2026