ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਨੂੰ ਕੈਬਨਿਟ ਮੰਤਰੀ ਲਾਲ ਚੰਦ ਨੇ ਦਿੱਤਾ 80 ਲੀਟਰ ਦਾ ਵਾਟਰ ਕੂਲਰ
ਨਰੋਟ ਜੈਮਲ ਸਿੰਘ, 24 ਅਕਤੂਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਿੱਜੀ ਸਹਾਇਕ ਵਿਕਾਸ ਦੇਵੀਆਲ ਤੇ ਉਨ੍ਹਾਂ ਦੇ ਸਹਿਯੋਗੀ ਮੈਂਬਰ ਨੰਬਰਦਾਰ ਰਾਜਾ ਬਕਨੌਰ, ਸੰਦੀਪ ਕਟਾਰੂਚੱਕ, ਲਾਡਾ ਸਰਪੰਚ ਬਗਿਆਲ, ਰਜੀਵ ਤਾਰਾਗੜ੍ਹ ਵਲੋਂ ਕਾਲਜ ਦੀ ਪ੍ਰਿੰਸੀਪਲ ਡਾ: ਅਰਪਨਾ ਦੀ ਅਗਵਾਈ ’ਚ ਵਿਦਿਆਰਥੀਆਂ ਨੂੰ ਸਾਫ਼ ਪਾਣੀ ਦੀ ਸਹੂਲਤ ਦਿੰਦੇ ਹੋਏ ਨਵਾਂ ਵਾਟਰ ਕੂਲਰ ਭੇਟ ਕੀਤਾ । ਇਸ ਦੌਰਾਨ ਪ੍ਰਿੰਸੀਪਲ ਡਾ: ਅਰਪਨਾ ਨੇ ਕਿਹਾ ਕਿ ਇਸ ਵਾਟਰ ਕੂਲਰ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਸਮੂਹ ਸਟਾਫ ਨੂੰ ਸਾਫ਼ ਪਾਣੀ ਮਿਲੇਗਾ ।
ਵ
ਵਾਟਰ ਕੂਲਰ ਭੇਟ ਕਰਨ ਦੌਰਾਨ ਮੰਤਰੀ ਲਾਲ ਚੰਦ ਦੇ ਨਿੱਜੀ ਸਹਾਇਕ ਵਿਕਾਸ, ਰਜੀਵ, ਰਾਜਾ, ਸੰਦੀਪ, ਸਰਪੰਚ ਲਾਡਾ ਤੇ ਪ੍ਰਿੰਸੀਪਲ ਡਾ: ਅਰਪਨਾ। ਤਸਵੀਰ: ਸ਼ਸ਼ੀ ਕੁਮਾਰ
25-10-2026
ਨਰੋਟ ਜੈਮਲ ਸਿੰਘ, 24 ਅਕਤੂਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਿੱਜੀ ਸਹਾਇਕ ਵਿਕਾਸ ਦੇਵੀਆਲ ਤੇ ਉਨ੍ਹਾਂ ਦੇ ਸਹਿਯੋਗੀ ਮੈਂਬਰ ਨੰਬਰਦਾਰ ਰਾਜਾ ਬਕਨੌਰ, ਸੰਦੀਪ ਕਟਾਰੂਚੱਕ, ਲਾਡਾ ਸਰਪੰਚ ਬਗਿਆਲ, ਰਜੀਵ ਤਾਰਾਗੜ੍ਹ ਵਲੋਂ ਕਾਲਜ ਦੀ ਪ੍ਰਿੰਸੀਪਲ ਡਾ: ਅਰਪਨਾ ਦੀ ਅਗਵਾਈ ’ਚ ਵਿਦਿਆਰਥੀਆਂ ਨੂੰ ਸਾਫ਼ ਪਾਣੀ ਦੀ ਸਹੂਲਤ ਦਿੰਦੇ ਹੋਏ ਨਵਾਂ ਵਾਟਰ ਕੂਲਰ ਭੇਟ ਕੀਤਾ । ਇਸ ਦੌਰਾਨ ਪ੍ਰਿੰਸੀਪਲ ਡਾ: ਅਰਪਨਾ ਨੇ ਕਿਹਾ ਕਿ ਇਸ ਵਾਟਰ ਕੂਲਰ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਸਮੂਹ ਸਟਾਫ ਨੂੰ ਸਾਫ਼ ਪਾਣੀ ਮਿਲੇਗਾ । ਜਿਸ ਨਾਲ ਉਹ ਪੜ੍ਹਾਈ ‘ਤੇ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਣਗੇ । ਉਨ੍ਹਾਂ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ । ਇਸ ਕਾਰਜ ਲਈ ਵਿਦਿਆਰਥੀਆਂ ਵਲੋਂ ਵੀ ਖ਼ੁਸ਼ੀ ਪ੍ਰਗਟਾਈ ਗਈ । ਕਾਲਜ ਦੀ ਪ੍ਰਿੰਸੀਪਲ ਡਾ: ਅਰਪਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੰਤਰੀ ਲਾਲ ਚੰਦ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਵਾਲੀਬਾਲ ਅਤੇ ਨੈਟ ਵਰਗੀਆਂ ਖੇਡ ਸਮੱਗਰੀਆਂ ਦਿੱਤੀਆਂ ਸਨ ਤਾਂ ਜੋ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਦੇਸ਼ ਦੇ ਵਿਕਾਸ ਵਿਚ ਸਹਿਯੋਗ ਦੇ ਸਕਣ । ਕਾਲਜ ਪ੍ਰਿੰਸੀਪਲ ਵਲੋਂ ਮੰਤਰੀ ਕਟਾਰੂਚੱਕ ਦੇ ਇਸ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ । ਇਸ ਮੌਕੇ ਮੰਤਰੀ ਲਾਲ ਚੰਦ ਤੇ ਨਿੱਜੀ ਸਹਾਇਕ ਵਿਕਾਸ ਨੇ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਲ-ਨਾਲ ਸਕੂਲਾਂ ਦੇ ਮਿਆਰ ਨੂੰ ਉੱਚ ਪੱਧਰ ’ਤੇ ਲਿਆਉਣ ਲਈ ਸੰਭਵ ਯਤਨ ਜਾਰੀ ਰਹਿਣਗੇ ।