25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਾਰਤੀ ਫੌਜ ਦੇ ਸੇਵਾ ਮੁਕਤ ਅਧਿਕਾਰੀਆਂ ਨੇ ਸਕੂਲ ਵਿਚ ਲਗਾਇਆ ਗਾਈਡੈਂਸ ਸੈਮੀਨਾਰ

ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਰਕਾਰੀ ਸਮਾਰਟ ਹਾਈ ਸਕੂਲ ਸ਼ਾਹਪੁਰ ਕੰਢੀ ਵਿਖੇ ਮੁੱਖ ਅਧਿਆਪਕ ਨਰੇਸ਼ ਕੁਮਾਰ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਸੈਮੀਨਾਰ ਲਗਵਾਇਆ ਗਿਆ। ਜਿਸ ਵਿਚ ਭਾਰਤੀ ਫੌਜ ਦੇ ਸੇਵਾ ਮੁਕਤ ਅਧਿਕਾਰੀ ਬ੍ਰਿਗੇਡੀਅਰ ਪਹਿਲਾਦ ਸਿੰਘ, ਕਰਨਲ ਹਰੀ ਸਿੰਘ ਨੇ ਵਿਦਿਆਰਥੀਆਂ ਨੂੰ ਐਨ.

ਅਜੀਤ ਡੈਸਕ 25-10-2026
ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਰਕਾਰੀ ਸਮਾਰਟ ਹਾਈ ਸਕੂਲ ਸ਼ਾਹਪੁਰ ਕੰਢੀ ਵਿਖੇ ਮੁੱਖ ਅਧਿਆਪਕ ਨਰੇਸ਼ ਕੁਮਾਰ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਸੈਮੀਨਾਰ ਲਗਵਾਇਆ ਗਿਆ। ਜਿਸ ਵਿਚ ਭਾਰਤੀ ਫੌਜ ਦੇ ਸੇਵਾ ਮੁਕਤ ਅਧਿਕਾਰੀ ਬ੍ਰਿਗੇਡੀਅਰ ਪਹਿਲਾਦ ਸਿੰਘ, ਕਰਨਲ ਹਰੀ ਸਿੰਘ ਨੇ ਵਿਦਿਆਰਥੀਆਂ ਨੂੰ ਐਨ.ਡੀ . ਏ ਵਿਚ ਐਂਟਰੀ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵਿਚ ਲੜਕੀਆਂ ਲਈ ਵੀ ਸੁਨਹਿਰੀ ਮੌਕੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸ਼ਿਸਟਾਚਾਰ ਤੇ ਹੋਰ ਸਕਿਲਾਂ ਬਾਰੀ ਵੀ ਜਾਗਰੂਕ ਕੀਤਾ। ਅੰਤ ਵਿਚ ਹੈਡ ਮਾਸਟਰ ਨਰੇਸ਼ ਕੁਮਾਰ ਨੇ ਫੌਜ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੰਢੀ ਇਲਾਕੇ ਦੇ ਹਰੇਕ ਪਿੰਡ ਦੇ ਦਰਜਨਾਂ ਨੌਜਵਾਨ ਭਾਰਤੀ ਫੌਜ ਵਿਚ ਸੇਵਾ ਨਿਭਾਅ ਰਹੇ ਹਨ, ਇਨ੍ਹਾਂ ਅਧਿਕਾਰੀਆਂ ਦੇ ਮਾਰਗ ਦਰਸ਼ਨ ਨਾਲ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਕੇ ਆਪਣਾ ਕੈਰੀਅਰ ਬਣਾਉਣ ਦੀ ਪ੍ਰੇਰਨਾ ਮਿਲੀ ਹੈ। ਇਸ ਮੌਕੇ ਸਰਪੰਚ ਸਿਕੰਦਰ ਸਿੰਘ ਪਠਾਨੀਆ, ਕੈਪਟਨ ਕਰਨ ਸਿੰਘ, ਵਰਿੰਦਰ ਕੁਮਾਰ, ਸਰਦਰਸ਼ਨ ਸਿੰਘ, ਅਧਿਆਪਕ ਸਤਪਾਲ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ, ਸਚਿਨ ਪਠਾਨੀਆ, ਸੁਰੇਸ਼ ਕੁਮਾਰ, ਰਾਜ ਕੁਮਾਰ, ਸੁਨੀਤਾ ਠਾਕੁਰ, ਪਰਮਜੀਤ ਕੌਰ, ਜਸਲੀਨ ਕੌਰ, ਸਰਿਤਾ ਠਾਕੁਰ, ਪੂਨਮ, ਰਜਨੀਤ ਆਦਿ ਹਾਜਰ ਸਨ।
ਪਿਛਲੀ ਖ਼ਬਰ ਕਾਮਰੇਡ ਜਸਵੰਤ ਸਿੰਘ ਕਿਰਤੀ ਵਰਗ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹੇ-ਕਾਮਰੇਡ ਨੱਥਾ ਸਿੰਘ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।