26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਵ-ਨਿਯੁਕਤ ਪ੍ਰਿੰਸੀਪਲ ਡਾ. ਮੁਖਵਿੰਦਰ ਸਿੰਘ ਰੰਧਾਵਾ ਦੇ ਅਹੁਦਾ ਸੰਭਾਲਣ ’ਤੇ ਧਾਰਮਿਕ ਸਮਾਗਮ ਕਰਵਾਇਆ

ਦੀਨਾਨਗਰ, 24 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਐਸ. ਐਸ.

ਧਾਰਮਿਕ ਸਮਾਗਮ ਦੌਰਾਨ ਹਵਨ ਯੱਗ ਕਰਦੇ ਪ੍ਰਿੰਸੀਪਲ ਡਾ. ਮੁਖਿੰਦਰ ਸਿੰਘ ਰੰਧਾਵਾ, ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਸਟਾਫ ਮੈਂਬਰ। ਤਸਵੀਰ : ਸੋਢੀ 25-10-2026
ਦੀਨਾਨਗਰ, 24 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਐਸ. ਐਸ. ਐਮ. ਕਾਲਜ ਵਿਖੇ ਨਵ-ਨਿਯੁਕਤ ਪ੍ਰਿੰਸੀਪਲ ਡਾ. ਮੁਖਵਿੰਦਰ ਸਿੰਘ ਰੰਧਾਵਾ ਦੇ ਅਹੁਦਾ ਸੰਭਾਲਣ ’ਤੇ ਧਾਰਮਿਕ ਸਮਾਗਮ ਕਰਵਾਇਆ, ਜਿਸ ’ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਵਿਸ਼ਾਲ ਹਵਨ ਯੱਗ ਕੀਤਾ। ਸਮਾਗਮ ਦੀ ਪ੍ਰਧਾਨਗੀ ਦਯਾਨੰਦ ਮੱਠ ਦੀਨਾਨਗਰ ਤੇ ਇਸ ਨਾਲ ਸੰਬੰਧਿਤ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਵਾਮੀ ਸਦਾਨੰਦ ਸਰਸਵਤੀ ਨੇ ਕੀਤੀ ਜਦਕਿ ਕਾਲਜ ਦੇ ਸਕੱਤਰ ਡਾ. ਬਲਵਿੰਦਰ ਸ਼ਾਸਤਰੀ, ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਦੇ ਸਕੱਤਰ ਦਿਨੇਸ਼ ਸ਼ਾਸਤਰੀ, ਐਸ. ਡੀ. ਏ. ਐਮ. ਕਾਲਜ ਦੇ ਸਕੱਤਰ ਧਰਮ ਇੰਦੂ ਗੁਪਤਾ , ਭਾਰਤ ਇੰਦੂ ਓਹਰੀ, ਵੀ. ਪੀ. ਓਹਰੀ, ਐਸ. ਐਸ. ਜੀ. ਆਈ. ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਪਾਂਧੀ, ਕਿਸ਼ੋਰ ਸ਼ਾਸਤਰੀ, ਰਘੁਵੀਰ ਸਿੰਘ ਸੈਣੀ, ਦਯਾਨੰਦ ਮੱਠ, ਦੀਨਾਨਗਰ ਦੇ ਕਾਨੂੰਨੀ ਸਲਾਹਕਾਰ ਦਿਲਬਾਗ ਸਿੰਘ ਸੈਣੀ, ਪ੍ਰਿੰਸੀਪਲ ਡਾ. ਅਰਪਨਾ, ਮੈਡਮ ਗੁਰਮੀਤ ਕੌਰ, ਪ੍ਰਿੰਸੀਪਲ ਅਜਮੇਰ ਸਿੰਘ, ਵਿਸ਼ੇਸ਼ ਤੌਰ ’ ਤੇ ਸ਼ਾਮਿਲ ਹੋਏ। ਹਵਨ ਯੱਗ ਤੋਂ ਬਾਅਦ ਸਵਾਮੀ ਸਦਾਨੰਦ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਿੱਖਿਆ ਤੇ ਹਰ ਕਿਸੇ ਦਾ ਅਧਿਕਾਰ ਹੈ ਅਤੇ ਕਿਸੇ ਵੀ ਰਾਸ਼ਟਰ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦੀ ਮੂਲ ਨੀਂਹ ਸਿੱਖਿਆ ਹੀ ਹੁੰਦੀ ਹੈ। ਕਾਲਜ ਸਕੱਤਰ ਡਾ. ਬਲਵਿੰਦਰ ਸ਼ਾਸਤਰੀ ਨੇ ਕਿਹਾ ਕਿ ਸਹੀ ਸਿੱਖਿਆ ਤੇ ਚੰਗੇ ਸੱਭਿਆਚਾਰ ਦਾ ਅਸਲ ਸਬੂਤ ਵਿਅਕਤੀ ਦਾ ਚਰਿੱਤਰ ਹੈ, ਕਿਉਂਕਿ ਸਿੱਖਿਆ ਗਿਆਨ ਪ੍ਰਦਾਨ ਕਰਦੀ ਹੈ, ਸੱਭਿਆਚਾਰ ਦਿਸ਼ਾ ਦਿਖਾਉਂਦਾ ਹੈ ਤੇ ਵਿਵਹਾਰ ਇਸ ਨੂੰ ਜੀਵਨ ਵਿਚ ਅਮਲ ਵਿਚ ਲਿਆਉਂਦਾ ਹੈ। ਪ੍ਰਿੰਸੀਪਲ ਡਾ. ਮੁਖਵਿੰਦਰ ਸਿੰਘ ਰੰਧਾਵਾ ਨੇ ਆਇਰਨ ਮੈਨ ਫੀਲਡ ਮਾਰਸ਼ਲ ਸਵਾਮੀ ਸਵਤੰਤਰਾਨੰਦ ਤੇ ਸਵਾਮੀ ਸਰਵਾਨੰਦ ਨੂੰ ਯਾਦ ਕਰਦੇ ਹੋਏ ਸਵਾਮੀ ਸਦਾਨੰਦ ਸਰਸਵਤੀ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸ਼ੁਭਕਿਰਨ ਸ਼ਰਮਾ, ਡਾ. ਸ਼ਸ਼ੀਕਾਂਤਾ, ਡਾ. ਰਾਜਨ ਹਾਂਡਾ, ਪ੍ਰੋ: ਸੁਨੀਲ ਮਹਾਜਨ, ਪ੍ਰੋ: ਪ੍ਰਬੋਧ ਗਰੋਵਰ, ਪ੍ਰੋ: ਕੰਵਲਜੀਤ ਕੌਰ, ਪ੍ਰੋ: ਸੁਸ਼ਮਾ, ਪ੍ਰੋ: ਮੋਨਿਕਾ, ਡਾ. ਹਰਿੰਦਰ ਕੌਰ, ਪ੍ਰੋ: ਰਜਨੀ, ਪ੍ਰੋ: ਅਮਿਤ ਕੁਮਾਰ, ਪ੍ਰੋ: ਸੋਨੂੰ ਮੰਗੋਤਰਾ, ਪ੍ਰੋ: ਵੀ. ਆਈ. ਮੰਗੋਤਰਾ, ਪ੍ਰੋ. ਰਾਗਬੋਤਰਾ, ਪ੍ਰੋ: ਰਜਤ ਮਹਾਜਨ, ਪ੍ਰੋ: ਸਾਜਨ, ਪ੍ਰੋ: ਪੁਨੀਤ ਓਹਰੀ, ਪ੍ਰੋ: ਜਤਿੰਦਰ, ਪਿ੍ੰ. ਅਮਿਤ ਮਿਨਹਾਸ, ਪ੍ਰੋ: ਕੁਨਾਲ, ਪ੍ਰੋ: ਵੰਦਨਾ, ਪ੍ਰੋ: ਸ਼ਿਵਾਨੀ, ਪ੍ਰੋ: ਰੇਣੂ, ਪ੍ਰੋ: ਅਮਰਪ੍ਰੀਤ, ਪ੍ਰੀ ਰਮਨਜੀਤ, ਪ੍ਰੋ: ਨਵਿਤਾ, ਪ੍ਰੋ: ਮਨਜੀਤ, ਸੋ. ਗੁਰਪ੍ਰੀਤ ਸ਼ੰਮੀ, ਪ੍ਰੋ: ਨਿਧੀ, ਪ੍ਰੋ: ਧਰੁਵ, ਪ੍ਰੋ: ਰਜਨੀਸ਼, ਪ੍ਰੋ: ਰਮਨੀਕ ਤੁਲੀ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਕਾਲਜ ਵਿਖੇ ਕਰਵਾ ਚੌਥ ਮੌਕੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਸੇਵਾ ਮੁਕਤ ਪ੍ਰਿੰਸੀਪਲ ਰਾਮ ਲਭਾਇਆ ਦੱਤਾ ਮਨਾਉਣਗੇ ਆਪਣਾ 98ਵਾਂ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।