ਦੋ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਅੱਜ ਤੋਂ
ਕੋਟਲੀ ਸੂਰਤ ਮੱਲ੍ਹੀ, 23 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਮਿੱਠੀ ਯਾਦ ਵਿਚ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲ੍ਹੀ ਵਲੋਂ ਦੋ ਰੋਜ਼ਾ 35ਵਾਂ ਮੁਫਤ ਮੈਡੀਕਲ ਕੈਂਪ 24 ਅਕਤੂਬਰ ਤੋਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕੈਂਪ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਲੱਖਾਂ ਦੀ ਗਿਣਤੀ ਵਿਚ ਪਹੁੰਚ ਰਹੀਆਂ ਸੰਗਤਾਂ ਨੂੰ ਸਿਹਤ ਸਹੂਲਤਾਂ ਰਾਤ ਦਿਨ ਪ੍ਰਦਾਨ ਕਰੇਗਾ।
ਡਾ. ਸੁਖਵਿੰਦਰ ਸਿੰਘ ਰੰਧਾਵਾ
24-10-2026