24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦੀਨਾਨਗਰ ਨਗਰ ਕੌਂਸਲ ਚੋਣ ਘੁਟਾਲੇ ’ਚ ਹਾਈ ਕੋਰਟ ਦੇ ਹੁਕਮਾਂ ਬਾਅਦ ਵੀ ‘ਆਪ’ ਸਰਕਾਰ ਅਤੇ ਪੁਲਿਸ ਖ਼ਾਮੋਸ਼ *60 ਤੋਂ ਵਧੇਰੇ ਫਰਜੀ ਵੋਟਾਂ ਤਿਆਰ ਕਰਕੇ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਭੁਗਤਾਉਣ ਦਾ ਹੈ ਮਾਮਲਾ

ਦੀਨਾਨਗਰ, 23 ਅਕਤੂਬਰ (ਸ਼ਾਮ ਸਿੰਘ ਘੁੰਮਣ)-ਦੇਸ਼ ਭਰ ’ਚ ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜਾਰੀ ਉੱਪਰ ਉੱਠ ਰਹੇ ਸਵਾਲਾਂ ਦਰਮਿਆਨ ਦੀਨਾਨਗਰ ਮਿਉਂਸੀਪਲ ਚੋਣਾਂ ਦੌਰਾਨ ਸਥਾਨਕ ਪੱਧਰ ’ਤੇ ਹੋਏ ਇਕ ਵੱਡੇ ਤੇ ਗੰਭੀਰ ਵੋਟਰ ਸੂਚੀ ਘੁਟਾਲੇ ਦਾ ਅਜਿਹਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜੋ ਸਥਾਨਕ ਪ੍ਰਸ਼ਾਸਨ ਲਈ ਗਲੇ ਹੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਸਥਾਨਕ ਪ੍ਰਸ਼ਾਸਨ ਉੱਪਰ 60 ਦੇ ਕਰੀਬ ਕਥਿਤ ਫਰਜੀ ਵੋਟਾਂ ਤਿਆਰ ਕਰਕੇ ਪੰਜਾਬ ਦੀ ਸੱਤਾ ਤੋਂ ਬਾਹਰ ਬੈਠੀ ਕਾਂਗਰਸ ਪਾਰਟੀ ਦੇ ਇਕ ਉਮੀਦਵਾਰ ਦੇ ਹੱਕ ’ਚ ਭੁਗਤਾਉਣ ਦੇ ਦੋਸ਼ ਹਨ।

ਜਾਣਕਾਰੀ ਦਿੰਦੇ ਹੋਏ ਭਾਜਪਾ ਉਮੀਦਵਾਰ ਮਨੀਸ਼ਾ ਅਤੇ ਦਲਬੀਰ ਰਾਜ। 24-10-2026
ਦੀਨਾਨਗਰ, 23 ਅਕਤੂਬਰ (ਸ਼ਾਮ ਸਿੰਘ ਘੁੰਮਣ)-ਦੇਸ਼ ਭਰ ’ਚ ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜਾਰੀ ਉੱਪਰ ਉੱਠ ਰਹੇ ਸਵਾਲਾਂ ਦਰਮਿਆਨ ਦੀਨਾਨਗਰ ਮਿਉਂਸੀਪਲ ਚੋਣਾਂ ਦੌਰਾਨ ਸਥਾਨਕ ਪੱਧਰ ’ਤੇ ਹੋਏ ਇਕ ਵੱਡੇ ਤੇ ਗੰਭੀਰ ਵੋਟਰ ਸੂਚੀ ਘੁਟਾਲੇ ਦਾ ਅਜਿਹਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜੋ ਸਥਾਨਕ ਪ੍ਰਸ਼ਾਸਨ ਲਈ ਗਲੇ ਹੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਸਥਾਨਕ ਪ੍ਰਸ਼ਾਸਨ ਉੱਪਰ 60 ਦੇ ਕਰੀਬ ਕਥਿਤ ਫਰਜੀ ਵੋਟਾਂ ਤਿਆਰ ਕਰਕੇ ਪੰਜਾਬ ਦੀ ਸੱਤਾ ਤੋਂ ਬਾਹਰ ਬੈਠੀ ਕਾਂਗਰਸ ਪਾਰਟੀ ਦੇ ਇਕ ਉਮੀਦਵਾਰ ਦੇ ਹੱਕ ’ਚ ਭੁਗਤਾਉਣ ਦੇ ਦੋਸ਼ ਹਨ। ਇਸ ਮਾਮਲੇ ਨੂੰ ਲੈ ਕੇ ਸਥਿਤੀ ਇਸ ਵੇਲੇ ਇਹ ਬਣੀ ਹੋਈ ਹੈ ਕਿ ਸਥਾਨਕ ਪ੍ਰਸ਼ਾਸ਼ਨ ਕੋਲੋਂ ਇਨਸਾਫ ਨਾ ਮਿਲਦਾ ਵੇਖ ਪੀੜਤ ਧਿਰ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਕੁੰਡਾ ਖੜਕਾਉਣਾ ਪਿਆ ਹੈ। ਪਰ ਇੱਥੇ ਵੀ ਪੰਜਾਬ ਸਰਕਾਰ ਵਲੋਂ 30 ਦਿਨਾਂ ਦੇ ਅੰਦਰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਮਾਮਲਾ ਅਜੇ ਤੱਕ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ। ਜਿਸ ਮਗਰੋਂ ਹੁਣ ਇਹ ਮਾਮਲਾ ਅਦਾਲਤੀ ਮਾਣਹਾਣੀ ਵੱਲ ਵੀ ਵਧਦਾ ਨਜ਼ਰ ਆ ਰਿਹਾ ਹੈ। ਮਾਮਲੇ ਨੂੰ ਲੈ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜੇ ਨਗਰ ਕੌਂਸਲ ਦੀਨਾਨਗਰ ਦੇ ਵਾਰਡ ਨੰਬਰ 14 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਹੀ ਮਨੀਸ਼ਾ ਤੇ ਉਨ੍ਹਾਂ ਦੇ ਪਤੀ ਦਲਬੀਰ ਰਾਜ ਨੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੋਸ਼ ਲਗਾਇਆ ਕਿ ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਦੇ ਪਤੀ, ਸਬੰਧਿਤ ਵਾਰਡਾਂ ਦੇ ਕੁਝ ਬੀ.ਐਲ.ਓਜ਼ ਤੇ ਚੋਣ ਦਫ਼ਤਰ ਦੇ ਅਮਲੇ ਵਲੋਂ ਇਕ ਗਿਣੀ ਮਿਥੀ ਸਾਜਿਸ਼ ਤਹਿਤ ਵਾਰਡ ਦੀ ਵੋਟਰ ਸੂਚੀ ਵਿਚ ਵੱਡੀ ਗਿਣਤੀ ਵਿਚ ਬਾਹਰੀ ਲੋਕਾਂ ਦੇ ਨਾਂਅ ਇਕ ਨਵੇਂ ਵੋਟਰ ਵਜੋਂ, ਬਿਨਾਂ ਫੋਟੋ, ਬਿਨਾਂ ਪਤੇ ਤੇ ਬਿਨਾਂ ਐਪਿਕ ਨੰਬਰਾਂ ਦੇ ਦਰਜ ਕੀਤੇ ਗਏ ਜੋ ਕਿ 14 ਨੰਬਰ ਵਾਰਡ ਦੇ ਵਸਨੀਕ ਨਹੀਂ ਸਨ ਤੇ ਇਨ੍ਹਾਂ ਲੋਕਾਂ ਦੀਆਂ ਵੋਟਾਂ ਪਹਿਲਾਂ ਹੀ ਸ਼ਹਿਰ ਦੇ ਦੂਜੇ ਵਾਰਡਾਂ ਵਿਚ ਬਣੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਹ ਫਰਜ਼ ਵੋਟਾਂ ਚੋਣ ਦਫਤਰ ਵਲੋਂ ਪਹਿਲਾਂ ਜਾਰੀ ਕੀਤੀ ਡ੍ਰਾਫਟ ਵੋਟਰ ਸੂਚੀ ਵਿਚ ਨਹੀਂ ਸਨ, ਸਗੋਂ ਇਤਰਾਜ ਦਾਖਲ ਕਰਨ ਦਾ ਸਮਾਂ ਲੰਘਣ ਮਗਰੋਂ ਬਿਨ੍ਹਾਂ ਫੋਟੋ, ਬਿਨਾਂ ਪਤਿਆਂ ਤੇ ਬਿਨਾਂ ਐਪਿਕ ਨੰਬਰਾਂ ਦੇ ਦਰਜ ਕਰ ਲਈਆਂ ਗਈਆਂ ਤਾਂ ਕਿ ਇਨਾਂ ਦੀ ਸਮੇਂ ਸਿਰ ਪਹਿਚਾਣ ਨਾ ਹੋ ਸਕੇ ਅਤੇ ਇਕ ਖਾਸ ਉਮੀਦਵਾਰ ਦੇ ਹੱਕ ਵਿਚ ਭੁਗਤਾਈਆਂ ਜਾ ਸਕਣ। ਸ਼ਿਕਾਇਤ ਕਰਤਾ ਨੇ ਦਾਅਵਾ ਕੀਤਾ ਹੈ ਕਿ ਇਨਾਂ ਵਿਚੋਂ ਕਈ ਵੋਟਾਂ ਕਾਂਗਰਸੀ ਉਮੀਦਵਾਰ ਦੇ ਪਤੀ ਦੇ ਆਪਣੇ ਮੋਬਾਈਲ ਨੰਬਰ ਤੋਂ ਅਪਲਾਈ ਹੋਈਆਂ ਹਨ ਤੇ ਕਈ ਲੋਕਾਂ ਨੇ ਉਨਾਂ ਨੂੰ ਹਲ਼ਫੀਆ ਬਿਆਨ ਦੇ ਕੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸਾਜਿਸ਼ ਬਾਰੇ ਕੁਝ ਪਤਾ ਨਹੀਂ ਹੈ ਅਤੇ ਉਨਾਂ ਨੂੰ ਧੋਖੇ ਵਿਚ ਰੱਖ ਕੇ ਇਹ ਕੰਮ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕਿ ਮਾਮਲੇ ਵਿਚ ਸਥਾਨਿਕ ਪ੍ਰਸ਼ਾਸ਼ਨ ਦੀ ਮਿਲੀਭੁਗਤ ਹੋਣ ਕਾਰਨ ਪ੍ਰਸ਼ਾਸ਼ਨ ਆਪਣੇ ਲੋਕਾਂ ਨੂੰ ਬਚਾਉਣ ਲਈ ਇਸ ਲੋਕਤੰਤਰ ਦੀ ਹੱਤਿਆ ਦੇ ਮਾਮਲੇ ਨੂੰ ਰਫਾ ਦਫਾ ਕਰਨ ਵਿਚ ਲੱਗਾ ਹੋਇਆ ਹੈ। ਪਰ ਉਹ ਪਿੱਛੇ ਨਹੀਂ ਹਟਣਗੇ ਅਤੇ ਇਨਸਾਫ ਮਿਲਣ ਤੱਕ ਲੜਾਈ ਲੜਦੇ ਰਹਿਣਗੇ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਪੁਲਿਸ ਦੀ ਇਸ ਖ਼ਾਮੋਸ਼ੀ ਤੋਂ ਉਹ ਪ੍ਰੇਸ਼ਾਨ ਜਰੂਰ ਹਨ। ਪਰ ਉਹ ਝੁਕਣਗੇ ਨਹੀਂ ਅਤੇ ਪੁਲਿਸ ਦੇ ਇਕ ਰਵੱਈਏ ਖਿਲਾਫ ਜਲਦ ਹੀ ਅਗਲਾ ਕਦਮ ਚੁੱਕਣਗੇ।
ਪਿਛਲੀ ਖ਼ਬਰ ਸੰਤ ਬਾਬਾ ਹਜਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਬਰਸੀ ਸਮਾਗਮਾਂ ਦੇ ਅਖੰਡ ਪਾਠ ਸਾਹਿਬ ਆਰੰਭ, 25 ਨੂੰ ਪੈਣਗੇ ਭੋਗ ਅਗਲੀ ਖ਼ਬਰ ਬ੍ਰਿਗੇਡੀਅਰ ਉਲੰਪੀਅਨ ਹਰਚਰਨ ਸਿੰਘ ਬੋਪਾਰਾਏ ਨੇ ਆਪਣੇ ਪੁਰਾਣੇ ਸਕੂਲ ’ਚ ਕੀਤਾ ਟਰਾਫ਼ੀ ਦਾ ਸਵਾਗਤ * 27 ਅਕਤੂਬਰ ਤੋਂ 5 ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।