22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਹਾਰੀ ਦਾ ਸਾਲਾਨਾ 7 ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਤੋਂ

ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਪਿੰਡ ਸਹਾਰੀ ਦੀ ਸਮੂਹ ਸਾਧ ਸੰਗਤ ਵਲੋਂ ਐੱਨ. ਆਰ.

ਅਜੀਤ ਡੈਸਕ 22-10-2026
ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਪਿੰਡ ਸਹਾਰੀ ਦੀ ਸਮੂਹ ਸਾਧ ਸੰਗਤ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਕਰਵਾਇਆ ਜਾਂਦਾ 7 ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਕਮੇਟੀ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਤੇ ਦੂਜੇ ਦਿਨ 26-27 ਨੂੰ ਨਿਸ਼ਕਾਮ ਕੀਰਤਨੀ ਜਥਾ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ। 28 ਅਕਤੂਬਰ ਨੂੰ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸੰਗਤਾਂ ’ਚ ਹਾਜ਼ਰੀ ਭਰਨਗੇ, 29 ਅਕਤੂਬਰ ਨੂੰ ਭਾਈ ਗੁਰਕਿਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਾ ਜਥਾ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਕਲੇਰ ਸਮਾਗਮ ਵਿਚ ਪਹੁੰਚਣਗੇ। 30 ਅਕਤੂਬਰ ਨੂੰ ਭਾਈ ਅਰਵਿੰਦਰ ਸਿੰਘ ਨੂਰ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਮੁੱਖ ਸਿੰਘ ਐੱਮ.ਏ. ਦੇ ਕਵੀਸ਼ਰੀ ਜਥਾ ਸੰਗਤਾਂ ਨੂੰ ਇਤਿਹਾਸਕ ਵਾਰਾਂ ਸੁਣਾਉਣਗੇ, 31 ਅਕਤੂਬਰ ਨੂੰ ਭਾਈ ਜਗਤਾਰ ਸਿੰਘ ਰਾਜਪੁਰਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਾ ਜਥਾ ਤੇ ਬੀਬੀ ਕਿਰਨਜੀਤ ਕੌਰ ਖ਼ਾਲਸਾ ਦਾ ਢਾਡੀ ਜਥਾ ਸੰਗਤਾਂ ਦੇ ਸਨਮੁੱਖ ਹਾਜ਼ਰੀਆਂ ਲਵਾਉਣਗੇ। 1 ਨਵੰਬਰ ਵਾਲੇ ਦਿਨ ਕੀਰਤਨ ਭਾਈ ਨਿਰਵੈਰ ਸਿੰਘ ਹਜ਼ੂੁਰੀ ਰਾਗੀ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ, ਕਥਾਵਾਚਕ ਗਿਆਨੀ ਗੁਰਸੇਵਕ ਸਿੰਘ ਤੇ ਢਾਡੀ ਜਥਾ ਭਾਈ ਕੁਲਦੀਪ ਸਿੰਘ ਫ਼ਤਿਹ ਪਹੁੰਚਣਗੇ। ਇਹ ਸਮਾਗਮ ਸ਼ਾਮੀ 6:00 ਵਜੇ ਤੋਂ ਸ਼ੁਰੂ ਹਸ ਕੇ ਰਾਤ 11:00 ਵਜੇ ਤੱਕ ਚੱਲੇਗਾ।
ਪਿਛਲੀ ਖ਼ਬਰ ਪੰ.ਰਾ.ਬਿ.ਬੋਰਡ ਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਵਲੋਂ ਰੋਸ ਰੈਲੀ ਅਗਲੀ ਖ਼ਬਰ ਪਿੰਡ ਰੱਤਾ ਦੇ ਅਨੇਕਾਂ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।