ਚੋਰਾਂ ਨੇ ਘਰ ’ਚੋਂ ਲੱਖਾਂ ਦੇ ਗਹਿਣੇ ਕੀਤੇ ਚੋਰੀ
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਮੁਹੱਲਾ ਇਸਲਾਮਾਬਾਦ ਸਥਿਤ ਇਕ ਪਰਿਵਾਰ ਨੂੰ ਰਾਤ ਦੇ ਖਾਣੇ ’ਤੇ ਬਾਹਰ ਜਾਣਾ ਮਹਿੰਗਾ ਪੈ ਗਿਆ । ਜਾਣਕਾਰੀ ਅਨੁਸਾਰ ਪਰਿਵਾਰ ਰਾਤ ਦਾ ਖਾਣਾ ਖਾਣ ਲਈ ਬਾਹਰ ਗਿਆ ਸੀ ਕਿ ਪਿੱਛੋਂ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਦੇ ਗਹਿਣੇ ਤੇ 1000 ਰੁਪਏ ਨਕਦੀ ਚੋਰੀ ਕਰ ਲਈ ।
ਅਜੀਤ ਡੈਸਕ
22-10-2026