20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ ਪਤੀ ਦੀ ਮੌਤ- ਪਤਨੀ ਗੰਭੀਰ ਜ਼ਖ਼ਮੀ

ਨੌਸ਼ਹਿਰਾ ਮੱਝਾ ਸਿੰਘ, 19 ਅਕਤੂਬਰ (ਰਵੀ ਭਗਤ)-ਸਥਾਨਕ ਹਾਈਵੇ ਦੇ ਪਿੰਡ ਸੁਚੇਤਗੜ ਮੌੜ ਨੇੜੇ ਬਾਅਦ ਦੁਪਹਿਰ ਕਰੀਬ 3 ਵਜੇ ਮੋਟਰਸਾਈਕਲ ਸਵਾਰ ਪਤੀ-ਪਤਨੀ ਇਕ ਟਿੱਪਰ ਦੀ ਲਪੇਟ ’ਚ ਆ ਜਾਣ ਕਾਰਨ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਐਸ.

ਮ੍ਰਿਤਕ ਸਾਬਕਾ ਫੌਜੀ ਅਜੀਤ ਸਿੰਘ ਦੀ ਪੁਰਾਣੀ ਤਸਵੀਰ ਤੇ ਹਸਪਤਾਲ ਵਿਖੇ ਜਰੇ ਇਲਾਜ ਪਤਨੀ ਗੁਰਜਿੰਦਰ ਕੌਰ। ਤਸਵੀਰ : ਰਵੀ ਭਗਤ 20-10-2026
ਨੌਸ਼ਹਿਰਾ ਮੱਝਾ ਸਿੰਘ, 19 ਅਕਤੂਬਰ (ਰਵੀ ਭਗਤ)-ਸਥਾਨਕ ਹਾਈਵੇ ਦੇ ਪਿੰਡ ਸੁਚੇਤਗੜ ਮੌੜ ਨੇੜੇ ਬਾਅਦ ਦੁਪਹਿਰ ਕਰੀਬ 3 ਵਜੇ ਮੋਟਰਸਾਈਕਲ ਸਵਾਰ ਪਤੀ-ਪਤਨੀ ਇਕ ਟਿੱਪਰ ਦੀ ਲਪੇਟ ’ਚ ਆ ਜਾਣ ਕਾਰਨ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਐਸ.ਐਸ.ਐਫ. ਦੇ ਏ.ਐਸ.ਆਈ. ਹਰਦਿਆਲ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਦਾਖਲ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਅਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਦੋਰਾਂਗਲਾ ਮੋਟਰਸਾਈਕਲ ਨੰਬਰ ਪੀ.ਬੀ. 06ਐਫ5158 ’ਤੇ ਆਪਣੀ ਪਤਨੀ ਗੁਰਜਿੰਦਰ ਕੌਰ ਨਾਲ ਦੋਰਾਂਗਲਾ ਤੋਂ ਨੌਸ਼ਹਿਰਾ ਮੱਝਾ ਸਿੰਘ ਵਿਖੇ ਦਵਾਈ ਲੈਣ ਆ ਰਹੇ ਸਨ। ਜਦ ਉਹ ਪਿੰਡ ਸੁਚੇਤਗੜ ਮੌੜ ਵਿਖੇ ਪਹੁੰਚੇ ਤਾਂ ਇਕ ਟਿੱਪਰ ਨੰਬਰ ਪੀ.ਬੀ. 02ਈ.ਟੀ. 4905 ਨਾਲ ਟੱਕਰਾ ਜਾਣ ਨਾਲ ਇਹ ਹਾਦਸਾ ਵਾਪਰਿਆ ਅਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਅਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੁਰਜਿੰਦਰ ਕੌਰ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਡਿਊਟੀ ’ਤੇ ਤਾਇਨਾਤ ਡਾ. ਸੰਜੀਵ ਕੁਮਾਰ ਨੇ ਗੁਰਦਾਸਪੁਰ ਵਿਖੇ ਤਬਦੀਲ ਕਰ ਦਿੱਤਾ। ਚੌਕੀ ਨੌਸ਼ਹਿਰਾ ਮੱਝਾ ਸਿੰਘ ਵਲੋਂ ਲਾਸ਼ ਤੇ ਦੋਨੋਂ ਵਾਹਨ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਗੁੱਡਵਿਲ ਇੰਟਰਨੈਸ਼ਨਲ ਸਕੂਲ ’ਚ ਸੀ.ਬੀ.ਐਸ.ਈ. ਵਲੋਂ ਗਣਿਤ ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਦਿੱਤੀ ਅਗਲੀ ਖ਼ਬਰ ਰਾਮ ਤਲਾਈ ਮੰਦਿਰ ’ਚ ਰਾਵਣ ਦੀ ਲੰਕਾ ਦਾ ਦਹਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।