19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

‘ ਪ੍ਰਤਿਭਾ ਸੰਗਮ 2026’ ’ਚ ਐਸ.ਐਸ.ਐਮ. ਕਾਲਜ ਨੇ ਜਿੱਤੀ ਓਵਰਆਲ ਚੈਂਪੀਅਨ ਟਰਾਫ਼ੀ

ਦੀਨਾਨਗਰ, 18 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਲੋਂ ਕਰਵਾਏ ਦੋ ਰੋਜ਼ਾ ‘ਪ੍ਰਤਿਭਾ ਸੰਗਮ 2026’ ’ਚ ਐਸ. ਐਸ.

ਅਜੀਤ ਡੈਸਕ 19-10-2026
ਦੀਨਾਨਗਰ, 18 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਲੋਂ ਕਰਵਾਏ ਦੋ ਰੋਜ਼ਾ ‘ਪ੍ਰਤਿਭਾ ਸੰਗਮ 2026’ ’ਚ ਐਸ.ਐਸ.ਐਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਨੀਅਰ ਗਰੁੱਪ ’ਚ ਓਵਰਆਲ ਚੈਂਪੀਅਨ ਟਰਾਫ਼ੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ । ਕਾਲਜ ਦੇ ਵਿਦਿਆਰਥੀਆਂ ਨੇ ਵਾਦ-ਵਿਵਾਦ, ਝਾਂਕੀ ਮੇਕਿੰਗ, ਪ੍ਰਸ਼ਨੋਤਰੀ, ਕਲੇਅ ਮਾਡਲਿੰਗ, ਕੋਲਾਜ, ਰੰਗੋਲੀ ਤੇ ਫੇਸ ਪੇਂਟਿੰਗ ਵਿਚ ਪਹਿਲਾ ਸਥਾਨ, ਜਦਕਿ ਕੋਰੀਓਗ੍ਰਾਫੀ, ਨੇਲ ਆਰਟ ਤੇ ਪੋਸਟਰ ਮੇਕਿੰਗ ’ਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਮੁੱਖਵਿੰਦਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਅਜਿਹੇ ਮੁਕਾਬਲਿਆਂ ’ਚ ਵੱਧ-ਚੜ੍ਹ ਕੇ ਭਾਗ ਲੈਣਾ ਬਹੁਤ ਜ਼ਰੂਰੀ ਹੈ । ਕਾਲਜ ਦੇ ਸਕੱਤਰ ਡਾ: ਬਲਵਿੰਦਰ ਸ਼ਾਸਤਰੀ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਤੇ ਮਾਨਸਿਕ ਸਥਿਤੀ ’ਤੇ ਡੂੰਘਾ ਪ੍ਰਭਾਵ ਪਾਉਂਦੇ ਹਨ । ਇਸ ਮੌਕੇ ਪ੍ਰੋ: ਸੁਰਿੰਦਰ ਗੁਪਤਾ, ਪ੍ਰੋ: ਅਮਿਤ ਕੁਮਾਰ, ਪ੍ਰੋ: ਹਰਸ਼ਿਤ ਭੱਲਾ, ਪ੍ਰੋ: ਰਤਨ ਮਹਾਜਨ, ਪ੍ਰੋ: ਸੁਸ਼ਮਾ, ਪ੍ਰੋ: ਦੀਪਿਕਾ, ਪ੍ਰੋ: ਕਾਮਨਾ ਜੋਤੀ ਅਤੇ ਪ੍ਰੋ: ਸਲੋਨੀ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਕਰਵਾਇਆ ਅਗਲੀ ਖ਼ਬਰ ਮੰਦਰੋਂ ਘਰ ਆ ਰਹੀ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੈ ਗਏ 2 ਮੋਟਰਸਾਈਕਲ ਸਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।