18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰਤਿਭਾ ਸੰਗਮ ਦਾ ਸ਼ਾਨਦਾਰ ਜਸ਼ਨ ਮਨਾਇਆ

ਦੀਨਾਨਗਰ, 17 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਲੋਂ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਵਿਚ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਪ੍ਰਤਿਭਾ ਸੰਗਮ ਦੀ ਮੇਜ਼ਬਾਨੀ ਕੀਤੀ ਗਈ।

ਪ੍ਰਤਿਭਾ ਸੰਗਮ ਸਮਾਗਮ ਦੌਰਾਨ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਕਾਲਜ ਦੇ ਪ੍ਰਿੰਸੀਪਲ। ਤਸਵੀਰ : ਸੋਢੀ 18-10-2026
ਦੀਨਾਨਗਰ, 17 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਲੋਂ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਵਿਚ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਪ੍ਰਤਿਭਾ ਸੰਗਮ ਦੀ ਮੇਜ਼ਬਾਨੀ ਕੀਤੀ ਗਈ। ਸਮਾਗਮ ਦਾ ਆਰੰਭ ਵਿਦਿਆ ਜੋਤੀ ਚਕਾਉਣ ਉਪਰੰਤ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਹੋਇਆ। ਇਸ ਤੋਂ ਉਪਰੰਤ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਦੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਯੁਵਕ ਭਲਾਈ ਵਿਭਾਗ ਦੇ ਡੀਨ ਡਾ. ਦੀਪਕ ਜੋਤੀ ਤੇ ਕੋਆਰਡੀਨੇਟਰ ਪ੍ਰੋ: ਜੋਤੀ ਸੈਣੀ ਨੇ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਸਮਾਰੋਹ ਵਿਚ ਡਿਪਟੀ ਰਜਿਸਟਰਾਰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਰਿਸ਼ੀ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਮੈਨੇਜਿੰਗ ਡਾਇਰੈਕਟਰ ਐਸ. ਐਸ. ਆਈ. ਜੀ. ਨਿਰਮਲ ਪਾਂਧੀ, ਨਮਿਤਾ ਗੁਪਤਾ, ਪਰਵੀਨ ਬਾਬਾ, ਪਾਇਲ ਬਾਬਾ ਤੇ ਬਲਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਰਿਸ਼ੀ ਗੁਪਤਾ ਨੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਅੱਜ ਦੇ ਤਕਨੀਕੀ ਯੁੱਗ ਵਿਚ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਨੇ ਕਿਹਾ ਕਿ ਕਾਲਜ ਦਾ ਟੀਚਾ ਵਿਦਿਆਰਥਣਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਗਮ ਮੇਲੇ ਲਈ ਅੱਠ ਸਥਾਨ ਸਥਾਪਤ ਕੀਤੇ ਗਏ ਸਨ, ਜਿਥੇ ਲਗਪਗ 400 ਵਿਦਿਆਰਥੀਆਂ ਨੇ 19 ਵੱਖ ਵੱਖ ਮੁਕਾਬਲਿਆਂ ’ਚ ਹਿੱਸਾ ਲਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਡਾ. ਨੀਨੂ ਸ਼ਰਮਾ ਤੇ ਡਾ. ਡਿੰਪਲ ਸ਼ਰਮਾ ਨੇ ਨਿਭਾਈ। ਇਸ ਮੌਕੇ ਕਾਲਜ ਦੀ ਸਾਬਕਾ ਹੋਣਹਾਰ ਵਿਦਿਆਰਥਣ ਪਲਕ ਨੂੰ 5100 ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਓਵਰਆਲ ਚੈਂਪੀਅਨ ਟਰਾਫੀ ਐਸ. ਐਸ. ਐਮ. ਕਾਲਜ ਦੀਨਾਨਗਰ ਨੇ, ਪਹਿਲੀ ਰਨਰ-ਅੱਪ ਟਰਾਫੀ ਸਵਾਮੀ ਸਰਵਾਨੰਦ ਦੀਨਾਨਗਰ ਤੇ ਦੂਜੀ ਰਨਰ-ਅੱਪ ਟਰਾਫੀ ਸਰਕਾਰੀ ਕਾਲਜ ਗੁਰਦਾਸਪੁਰ ਨੇ ਹਾਸਿਲ ਕੀਤੀ। ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਕੋਆਰਡੀਨੇਟਰਾਂ ਨੂੰ ਸਨਮਾਨਿਤ ਵੀ ਕੀਤਾ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਲਈ ਜਿਊਰੀ ਵਿਚ ਪ੍ਰੋ. ਮਮਤਾ ਚੌਧਰੀ, ਪ੍ਰੋ. ਨਈਆ, ਪ੍ਰੀਤਪਾਲ ਸਿੰਘ, ਅਸ਼ੋਕ ਕੁਮਾਰ, ਪ੍ਰੋ. ਹਰਜੀਤ ਸਿੰਘ, ਰਵਿੰਦਰ ਕੌਰ ਨੇ ਵਧੀਆ ਢੰਗ ਨਾਲ ਨਿਭਾਈ।
ਪਿਛਲੀ ਖ਼ਬਰ ਪਨਟੂਨ ਪੁਲ ਬਣਾਉਂਦੇ ਸਮੇਂ ਹਾਈਡਰਾ ਮਸ਼ੀਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਅਧਿਆਪਕ ਕੁਲਵਿੰਦਰ ਸਿੰਘ ਸੱਭਰਵਾਲ ਨੇ ਸਿੱਖਿਆ ਦੇ ਖੇਤਰ ’ਚ ਸਫਲਤਾ ਦੀਆਂ ਉੱਚਾਈਆਂ ਨੂੰ ਛੂਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।