13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

68 ਸਾਲ ਦੀ ਉਮਰ ’ਚ ਵੀ ਰੱਖਦਾ ਹੈ ਜਿੱਤ ਦਾ ਜਜ਼ਬਾ

ਭੈਣੀ ਮੀਆਂ ਖਾਂ, 12 ਅਕਤੂਬਰ (ਜਸਬੀਰ ਸਿੰਘ ਬਾਜਵਾ)-ਕਹਿੰਦੇ ਹਨ ਕਿ ਜੇ ਮਨ ’ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਕਦੇ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ। ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਦੇ ਜੰਮਪਲ 68 ਸਾਲਾ ਗੁਰਦੇਵ ਸਿੰਘ ਪੁੱਤਰ ਦੁਨਾ ਸਿੰਘ ਨੇ, ਜਿਸ ਨੇ ਆਸਟ੍ਰੇਲੀਆ ਦੀ ਧਰਤੀ ’ਤੇ 65 ਸਲ ਤੋਂ ਵੱਧ ਉਮਰ ਵਰਗ ਦੀ 100 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗੇ ਜਿੱਤ ਕੇ ਪੰਜਾਬ ਤੇ ਆਪਣੇ ਜੱਦੀ ਪਿੰਡ ਦਾ ਮਾਣ ਵਧਾਇਆ ਹੈ।

ਸਿਡਨੀ ਵਿਖੇ ਟੂਰਨਾਮੈਂਟ ਦੌਰਾਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਗੁਰਦੇਵ ਸਿੰਘ। ਅਜੀਤ ਤਸਵੀਰ 13-10-2026
ਭੈਣੀ ਮੀਆਂ ਖਾਂ, 12 ਅਕਤੂਬਰ (ਜਸਬੀਰ ਸਿੰਘ ਬਾਜਵਾ)-ਕਹਿੰਦੇ ਹਨ ਕਿ ਜੇ ਮਨ ’ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਕਦੇ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ। ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਦੇ ਜੰਮਪਲ 68 ਸਾਲਾ ਗੁਰਦੇਵ ਸਿੰਘ ਪੁੱਤਰ ਦੁਨਾ ਸਿੰਘ ਨੇ, ਜਿਸ ਨੇ ਆਸਟ੍ਰੇਲੀਆ ਦੀ ਧਰਤੀ ’ਤੇ 65 ਸਲ ਤੋਂ ਵੱਧ ਉਮਰ ਵਰਗ ਦੀ 100 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗੇ ਜਿੱਤ ਕੇ ਪੰਜਾਬ ਤੇ ਆਪਣੇ ਜੱਦੀ ਪਿੰਡ ਦਾ ਮਾਣ ਵਧਾਇਆ ਹੈ। ਗੁਰਦੇਵ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਲਖਵਿੰਦਰ ਸਿੰਘ ਜਾਗੋਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਜ਼ਿਲ੍ਹਾ ਗੁਰਦਾਸਪੁਰ ਵਿਚ ਪੂਰੀ ਕਰਨ ਤੋਂ ਬਾਅਦ ਬਿਜਲੀ ਬੋਰਡ ’ਚ ਨੌਕਰੀ ਕੀਤੀ ਤੇ ਆਪਣੀ ਮਿਹਨਤ ਸਦਕਾ ਐੱਸ.ਡੀ.ਓ. ਦੇ ਅਹੁਦੇ ਤੱਕ ਪਹੁੰਚੇ। ਸਰਕਾਰੀ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ, ਜਦੋਂ ਉਨ੍ਹਾਂ ਦੇ ਦੋਵੇਂ ਬੱਚੇ ਆਸਟ੍ਰੇਲੀਆ ਚਲੇ ਗਏ। ਬੱਚਿਆਂ ਕੋਲ ਆਸਟ੍ਰੇਲੀਆ ਪਹੁੰਚਣ ਮਗਰੋਂ ਉਹ ਉੱਥੇ ਹੀ ਵੱਸ ਗਏ ਤੇ ਆਸਟ੍ਰੇਲੀਆ ਦੇ ਨਾਗਰਿਕ ਬਣ ਗਏ। ਗੁਰਦੇਵ ਸਿੰਘ ਦੀ ਖੇਡਾਂ ਵਿਚ ਦਿਲਚਸਪੀ ਉਸ ਸਮੇਂ ਜਾਗੀ, ਜਦੋਂ ਉਹ ਆਸਟ੍ਰੇਲੀਆ ਵਿਚ ਹੋ ਰਹੇ ਸਿੱਖ ਖੇਡ ਮੇਲੇ ਨੂੰ ਦੇਖਣ ਗਏ। ਮੈਦਾਨ ਵਿਚ ਖਿਡਾਰੀਆਂ ਨੂੰ ਦੌੜਦਿਆਂ ਦੇਖ ਕੇ ਉਨ੍ਹਾਂ ਦੇ ਮਨ ਵਿਚ ਵੀ ਦੌੜ ’ਚ ਹਿੱਸਾ ਲੈਣ ਦਾ ਖ਼ਿਆਲ ਆਇਆ। ਉਨ੍ਹਾਂ ਨੇ ਹਿੰਮਤ ਕਰਦਿਆਂ ਖੁਦ ਮੈਦਾਨ ਵਿਚ ਉਤਰਨ ਦਾ ਫ਼ੈਸਲਾ ਕੀਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਗੁਰਦੇਵ ਸਿੰਘ ਨੇ ਆਸਟ੍ਰੇਲੀਅਨ ਸਿੱਖ ਖੇਡ ਮੇਲੇ ’ਚ ਲਗਾਤਾਰ 2 ਸਾਲ 65 ਸਾਲ ਤੋਂ ਵੱਧ ਉਮਰ ਵਰਗ ਦੀ 100 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗੇ ਆਪਣੇ ਨਾਮ ਕੀਤੇ। ਇਸ ਵਾਰ ਸਿਡਨੀ ਕਬੱਡੀ ਖੇਡ ਮੇਲੇ ਵਿਚ ਵੀ ਉਨ੍ਹਾਂ ਨੇ ਦੌੜ ’ਚ ਹਿੱਸਾ ਲਿਆ ਤੇ ਫਿਰ ਪਹਿਲੇ ਸਥਾਨ ’ਤੇ ਰਹਿੰਦਿਆਂ ਸੋਨੇ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਕਾਮਯਾਬੀ ਦਾ ਸਿਲਸਿਲਾ ਜਾਰੀ ਰੱਖਿਆ। 68 ਸਾਲ ਦੀ ਉਮਰ ਵਿਚ ਖੇਡ ਮੈਦਾਨ ’ਚ ਉਤਰ ਕੇ ਜਿੱਤਾਂ ਦਰਜ ਕਰਨਾ ਗੁਰਦੇਵ ਸਿੰਘ ਦੇ ਜਜ਼ਬੇ ਅਤੇ ਖੇਡਾਂ ਪ੍ਰਤੀ ਪਿਆਰ ਦੀ ਮਿਸਾਲ ਹੈ। ਜਿੱਥੇ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਜ਼ਿੰਮੇਵਾਰੀਆਂ ਨਿਭਾਈਆਂ, ਉੱਥੇ ਹੁਣ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਸ: ਗੁਰਦੇਵ ਸਿੰਘ ਦਾ ਟੀਚਾ ਅੱਗੇ ਵੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸੋਨ ਤਮਗੇ ਜਿੱਤਣ ਦਾ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨਾਲ ਪਿੰਡ ਗੁੰਨੋਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਵਿਦੇਸ਼ੀ ਧਰਤੀ ’ਤੇ ਚਮਕਿਆ ਹੈ।
ਪਿਛਲੀ ਖ਼ਬਰ ਮੰਡੀਆਂ ਵਿਚ ‘ਆਪ’ ਸਰਕਾਰ ਦੇ ਪ੍ਰਬੰਧ ਨਾ-ਮਾਤਰ- ਸਾ. ਚੇਅਰਮੈਨ ਵਾਹਲਾ ਅਗਲੀ ਖ਼ਬਰ ਰਿਆੜਕੀ ਕਾਲਜ ਤੁਗਲਵਾਲਾ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।