12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਵਾਰਨ ਦਿਵਸ ਮਨਾਇਆ

ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਨ ਦਿਵਸ ਮਨਾਇਆ ਗਿਆ, ਜਿਸ ’ਚ ਬਸਪਾ ਪੰਜਾਬ ਦੇ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਸੋਚ ਮੁਤਾਬਿਕ ਪੰਜਾਬ ਅੰਦਰ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਨਸ਼ੇ, ਮਹਿੰਗਾਈ, ਗੈਂਗਸਟਵਾਦ, ਮਾਈਨਿੰਗ ਮਾਫੀਆ, ਭੂ ਮਾਫੀਆ ਆਪਣੀ ਚਰਮ ਸੀਮਾ ’ਤੇ ਹੈ।

ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਨ ਦਿਵਸ ਮਨਾਉਣ ਮੌਕੇ ਮੰਚ ’ਤੇ ਮੁੱਖ ਮਹਿਮਾਨ ਬਸਪਾ ਪੰਜਾਬ ਦੇ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਹੋਰਨਾਂ ਸਮੇਤ। ਤਸਵੀਰ : ਵਿਸ਼ਾਲ ਮੁੰਨਾ 11-10-2026
ਗੁਰਦਾਸਪੁਰ, 10 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਨ ਦਿਵਸ ਮਨਾਇਆ ਗਿਆ, ਜਿਸ ’ਚ ਬਸਪਾ ਪੰਜਾਬ ਦੇ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਸੋਚ ਮੁਤਾਬਿਕ ਪੰਜਾਬ ਅੰਦਰ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਨਸ਼ੇ, ਮਹਿੰਗਾਈ, ਗੈਂਗਸਟਵਾਦ, ਮਾਈਨਿੰਗ ਮਾਫੀਆ, ਭੂ ਮਾਫੀਆ ਆਪਣੀ ਚਰਮ ਸੀਮਾ ’ਤੇ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜੇ. ਪੀ. ਭਗਤ, ਸੁਖਦੇਵ ਸਿੰਘ ਸ਼ੀਰਾ, ਰਾਮ ਲਾਲ ਸੰਧੂ ਤੇ ਚੌਧਰੀ ਗੁਰਨਾਮ ਸਿੰਘ ਜੋਨ ਕੋਆਰਡੀਨੇਟਰਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀ ਨਲਾਇਕੀ ਕਾਰਨ ਗੁਰੂ ਘਰਾਂ ਅਤੇ ਡਾ. ਅੰਬੇਡਕਰ ਸਾਹਿਬ ਦੇ ਬੁੱਤਾਂ ਉਪਰ ਹਮਲੇ ਹੋ ਰਹੇ ਹਨ। ਲੱਖਾਂ ਪੰਜਾਬੀ ਨੌਜਵਾਨ ਨਸ਼ੇ ਦੀ ਭੇਟ ਚੜ ਗਏ ਹਨ, ਮਨਰੇਗਾ, ਆਂਗਣਵਾੜੀ, ਸਫਾਈ ਸੇਵਕਾਂ ਤੇ ਇਨਸਾਫ ਮੰਗ ਰਹੇ ਮੁਲਾਜਮਾਂ ’ਤੇ ਲਾਠੀਚਾਰਜ ਹੋ ਰਹੇ ਹਨ, ਪੈਨਸ਼ਨਰਾਂ ਤੇ ਮੁਲਾਜਮਾਂ ਦੀਆਂ ਮੰਗਾਂ ਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ। ਜਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਨੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਚੋਣਾਂ ਵਿਚ ਹੁਣ ਤੱਕ ਪੰਜਾਬ ਵਿਚ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਗਾਉਣ ਤੇ ਬਸਪਾ ਪੰਜਾਬ ਸੰਭਾਲੋ ਮੁਹਿੰਮ ਤਹਿਤ ਹਿੱਸਾ ਬਣ ਕੇ ਸਹਿਯੋਗ ਕਰਨ। ਇਸ ਮੌਕੇ ਮੁਖ ਬੁਲਾਰਾ ਤਾਰਾ ਚੰਦ ਭਗਤ ਸਕੱਤਰ ਪੰਜਾਬ, ਮੰਗਲ ਸਿੰਘ ਲੋਕ ਸਭਾ ਇੰਚਾਰਜ, ਬਲਵੰਤ ਸਕੱਤਰ ਪੰਜਾਬ, ਸੁਰਜੀਤ ਸਿੰਘ ਸਟੇਟ ਸਕੱਤਰ, ਜਗਦੀਸ਼ ਪਾਲਸ ਸੁਰਜੀਤ ਸਿੰਘ ਜਿਲ੍ਹਾ ਪ੍ਰਧਾਨ ਦਿਹਾਤੀ, ਨੱਥਾ ਸਿੰਘ ਪ੍ਰਧਾਨ ਸ਼ਹਿਰੀ, ਜਗਤਾਰ ਸਿੰਘ ਜਿਲ੍ਹਾ ਪ੍ਰਧਾਨ, ਗੁਰਜਿੰਦਰ ਸਿੰਘ ਲੋਕ ਸਭਾ ਇੰਚਾਰਜ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਦੇਵ ਰਾਜ ਹੰਸ, ਅਮਰੀਕ ਸਿੰਘ ਜਿਲ੍ਹਾ ਉਪ ਪ੍ਰਧਾਨ, ਮੋਹਨ ਲਾਲ ਜਿਲ੍ਹਾ ਜਨਰਲ ਸਕੱਤਰ, ਰਮੇਸ਼ ਕੁਮਾਰ ਜਿਲ੍ਹਾ ਖਜਾਨਚੀ, ਮੇਜਰ ਸੋਮ ਲਾਲ ਸੀਨੀਅਰ ਆਗੂ, ਹਰਜੀਤ ਸਿੰਘ ਇੰਚਾਰਜ ਗੁਰਦਾਸਪੁਰ, ਰਮੇਸ਼ ਕੁਮਾਰ ਪ੍ਰਧਾਨ, ਤਰਸੇਮ ਲਾਲ ਮੀਤ ਪ੍ਰਧਾਨ ਗੁਰਦਾਸਪੁਰ, ਸੂਬੇਦਾਰ ਸ਼ਾਮ ਲਾਲ, ਬਲਦੇਵ ਰਾਜ, ਇੰਜੀ. ਕਸਤੂਰੀ ਲਾਲ ਪ੍ਰਧਾਨ ਕਾਦੀਆਂ, ਰਾਜਪਾਲ ਭਗਤ ਜਨਰਲ ਸਕੱਤਰ ਦੀਨਾਨਗਰ, ਅਸ਼ੋਕ ਕੁਮਾਰ ਇੰਚਾਰਜ ਬਟਾਲਾ, ਜਸਪਾਲ ਪ੍ਰਧਾਨ ਬਟਾਲਾ, ਰਣਜੀਤ ਸਿੰਘ ਪ੍ਰਧਾਨ ਫਤਿਹਗੜ ਚੂੜੀਆਂ, ਸੰਜੀਵ ਸੋਨੂ ਪ੍ਰਧਾਨ ਮੁਕੇਰੀਆਂ, ਲਛਮਣ ਸਿੰਘ ਪ੍ਰਧਾਨ ਦਸੂਹਾ, ਬੰਟੀ ਬਾਜਾ ਆਗੂ, ਸ਼ੁਭਾਸ਼ ਚੰਦਰ, ਰਾਕੇਸ਼, ਸੁਨੀਤਾ ਕੁਮਾਰੀ, ਸੁਮਨ ਕੁਮਾਰੀ, ਜੀਵਨ ਜੋਤੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਲਈ ਪ੍ਰਸ਼ਾਸਨਿਕ ਸਹੂਲਤਾਂ ਨਾਂਹ ਦੇ ਬਰਾਬਰ ਅਗਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਨਰੈਣੀਪੁਰ ਵਿਖੇ 40 ਪਰਿਵਾਰਾਂ ਨੂੰ ਮਾਲਕੀ ਹੱਕ ਦੀਆਂ ਰਜਿਸਟਰੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।