ਬਟਾਲਾ ’ਚ ਹੋ ਰਹੀ 69ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੰਬੰਧੀ ਹੋਈ ਵਿਸ਼ੇਸ਼ ਇਕੱਤਰਤਾ
ਬਟਾਲਾ, 8 ਅਕਤੂਬਰ (ਹਰਦੇਵ ਸਿੰਘ ਸੰਧੂ)-ਇਤਿਹਾਸਕ ਸ਼ਹਿਰ ਬਟਾਲਾ ਵਿਚ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 19, 20 ਅਤੇ 21 ਨਵੰਬਰ ਨੂੰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਨਿਊ ਅਰਬਨ ਅਸਟੇਟ ਜਲੰਧਰ ਬਾਈਪਾਸ ਬਟਾਲਾ ਕੀਤੀ ਜਾ ਰਹੀ ਹੈ। ਇਸ ਸਬੰਧੀ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਆਗੂਆਂ ਡਾਕਟਰ ਏ.
ਬਟਾਲਾ, 8 ਅਕਤੂਬਰ (ਹਰਦੇਵ ਸਿੰਘ ਸੰਧੂ)-ਇਤਿਹਾਸਕ ਸ਼ਹਿਰ ਬਟਾਲਾ ਵਿਚ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 19, 20 ਅਤੇ 21 ਨਵੰਬਰ ਨੂੰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਨਿਊ ਅਰਬਨ ਅਸਟੇਟ ਜਲੰਧਰ ਬਾਈਪਾਸ ਬਟਾਲਾ ਕੀਤੀ ਜਾ ਰਹੀ ਹੈ। ਇਸ ਸਬੰਧੀ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਆਗੂਆਂ ਡਾਕਟਰ ਏ.ਪੀ.ਐੱਸ. ਮਾਨ, ਡਾ. ਏ.ਪੀ. ਚਾਵਲਾ, ਡਾ. ਐੱਸ.ਐੱਸ. ਛੀਨਾ, ਸੰਤੋਖ ਸਿੰਘ ਸੇਠੀ, ਦੀਪਇੰਦਰ ਸਿੰਘ, ਪ੍ਰਿੰ. ਹਰਮੀਤ ਕੌਰ ਵਲੋਂ ਸ਼ਹਿਰ ਦੀਆਂ ਧਾਰਮਿਕ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਇਹ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਵਿਦਿਆ ਦੇ ਪ੍ਰਸਾਰ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 68 ਕਾਨਫਰੰਸਾਂ ਵੱਖ-ਵੱਖ ਸ਼ਹਿਰਾਂ ਵਿਚ ਹੋ ਚੁੱਕੀਆਂ ਹਨ ਤੇ ਇਸ ਵਾਰ 69ਵੀਂ ਕਾਨਫਰੰਸ ਬਟਾਲਾ ਵਿਚ 19, 20 ਅਤੇ 21 ਨਵੰਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ। 19 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਸ਼ਾਮ ਨੂੰ ਦੇਰ ਰਾਤ ਤੱਕ ਕੀਰਤਨ ਸਮਾਗਮ ਹੋਵਗੇਾ। 20 ਨਵੰਬਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਸੈਮੀਨਾਰ ਹੋਣਗੇ ਅਤੇ ਸ਼ਾਮ ਨੂੰ ਲਾਇਟ ਐਂਡ ਸਾਉਂਡ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ 20 ਨਵੰਬਰ ਨੂੰ ਕਾਨਫਰੰਸ ਦੀ ਸਮਾਪਤੀ ਹੋਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕਾਨਫਰੰਸ ਦੀ ਪ੍ਰਧਾਨਗੀ ਉਘੇ ਸਮਾਜ ਸੇਵਕ ਐੱਸ.ਐੱਸ. ਉਬਰਾਏ ਦੁਬਈ ਵਾਲੇ ਕਰਨਗੇ। ਇਸ ਮੌਕੇ ਵਿਰਾਸਤੀ ਮੰਚ ਦੇ ਚੇਅਰਮੈਨ ਵਕੀਲ ਹਰਦਿਤ ਸਿੰਘ ਮਾਂਗਟ, ਵਕੀਲ ਸੁਖਬੀਰ ਸਿੰਘ ਪੰਨਵਾਂ, ਮਨਜੀਤ ਸਿੰਘ ਹੈਪੀ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਐੱਸ.ਐੱਸ. ਨਿੱਜਰ, ਸਵਿੰਦਰ ਸਿੰਘ ਜੇ.ਈ., ਜਗਦੀਪ ਸਿੰਘ ਪਟਵਾਰੀ, ਬਾਬਾ ਹਰਜੀਤ ਸਿੰਘ, ਚੇਅਰਮੈਨ ਮਾਨਿਕ ਮਹਿਤਾ, ਦਾਸ ਕਰਨ ਕੌਂਸਲਰ, ਹਰਦੇਵ ਸਿੰਘ, ਜਗਰਾਜ ਸਿੰਘ, ਕੁਲਦੀਪ ਸਿੰਘ ਪ੍ਰਚਾਰਕ, ਕੁਲਵੰਤ ਸਿੰਘ ਪ੍ਰਚਾਰਕ, ਹਰਪ੍ਰੀਤ ਸਿੰਘ ਪ੍ਰੀਤ, ਪ੍ਰਿੰਸੀਪਲ ਸੁਲੱਖਣ ਸਿੰਘ ਆਦਿ ਹਾਜ਼ਰ ਸਨ।