09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗ੍ਰਾਮ ਪੰਚਾਇਤ ਢੱਕੀ ਦੀ ਪੰਚਾਇਤ ਵਲੋਂ ਬੀ.ਡੀ.ਪੀ.ਓ. ’ਤੇ ਵਿਕਾਸੀ ਕਾਰਜਾਂ ’ਚ ਸਹਿਯੋਗ ਨਾ ਕਰਨ ਦਾ ਦੋਸ਼

ਕਲਾਨੌਰ, 8 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਢੱਕੀ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ’ਤੇ ਵਿਕਾਸੀ ਕਾਰਜਾਂ ’ਚ ਸਹਿਯੋਗ ਨਾ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਕਲਾਨੌਰ ਦੀਆਂ ਸਥਾਨਕ ਬਾਕੀ ਪੰਚਾਇਤਾਂ ਤੋਂ ਇਲਾਵਾ ਬਲਾਕ ਅਧੀਨ ਵੱਖ-ਵੱਖ ਪਿੰਡਾਂ ਦੀਆਂ ਬਹੁਗਿਣਤੀ ਪੰਚਾਇਤਾਂ ਵਲੋਂ ਬੀ.

ਅਜੀਤ ਡੈਸਕ 09-10-2026
ਕਲਾਨੌਰ, 8 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਢੱਕੀ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ’ਤੇ ਵਿਕਾਸੀ ਕਾਰਜਾਂ ’ਚ ਸਹਿਯੋਗ ਨਾ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਕਲਾਨੌਰ ਦੀਆਂ ਸਥਾਨਕ ਬਾਕੀ ਪੰਚਾਇਤਾਂ ਤੋਂ ਇਲਾਵਾ ਬਲਾਕ ਅਧੀਨ ਵੱਖ-ਵੱਖ ਪਿੰਡਾਂ ਦੀਆਂ ਬਹੁਗਿਣਤੀ ਪੰਚਾਇਤਾਂ ਵਲੋਂ ਬੀ.ਡੀ.ਪੀ.ਓ. ਦੇ ਹੱਕ ’ਚ ਇਕੱਤਰਤਾ ਕਰਦਿਆਂ ਕਥਿਤ ਦੋਸ਼ਾਂ ਨੂੰ ਮੂਲ ਤੋਂ ਨਕਾਰਨ ਦੀ ਗੱਲ ਕੀਤੀ ਜਾ ਰਹੀ ਹੈ। ਗ੍ਰਾਮ ਪੰਚਾਇਤ ਢੱਕੀ ਕਲਾਨੌਰ ਦੇ ਸਰਪੰਚ ਬਲਜੀਤ ਕੌਰ ਅਤੇ ਮਹਿਕਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਬੀ.ਡੀ.ਪੀ.ਓ. ਦਫਤਰ ਤੋਂ ਪੰਚਾਇਤ ਦੀ ਸੰਪਤੀ ਜਿਸ ’ਚ ਸਰਕਾਰੀ ਦੁਕਾਨਾਂ, ਵਾਹੀਯੋਗ ਜ਼ਮੀਨ, ਨਾਜਾਇਜ਼ ਕਬਜ਼ਿਆਂ ਪ੍ਰਤੀ ਕਾਰਵਾਈ ਆਦਿ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਹੈ, ਜਦਕਿ ਬੀ.ਡੀ.ਪੀ.ਓ. ਵਲੋਂ ਜਾਣਕਾਰੀ ਮੁਹੱਈਆ ਕਰਨ ਤੋਂ ਇਲਾਵਾ ਪੰਚਾਇਤੀ ਕਾਰਜ ’ਚ ਸਹਿਯੋਗ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਦੀ ਜ਼ਮੀਨ ਦੀ ਬੋਲੀ ਦੌਰਾਨ ਦੱਸੇ ਗਏ ਕਾਨੂੰਨਾਂ ਨੂੰ ਵੀ ਛਿੱਕੇ ਟੰਗਿਆ ਗਿਆ ਅਤੇ ਅਜੇ ਤੱਕ ਲੱਖਾਂ ਰੁਪਇਆਂ ਦੀ ਬਕਾਇਆ ਰਾਸ਼ੀ ਪਟੇਦਾਰ ਕਿਸਾਨਾਂ ਵੱਲ ਖੜੀ ਹੈ। ਸਰਪੰਚ ਬਲਜੀਤ ਕੌਰ ਅਤੇ ਮਹਿਕਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੰਚਾਇਤ ਦੇ ਕਾਰਜਾਂ ’ਚ ਸਹਿਯੋਗ ਨਾ ਕਰਨ ਕਾਰਨ ਪਿੰਡ ਵਾਸੀ ਵੀ ਪ੍ਰੇਸ਼ਾਨ ਹਨ, ਕਿਉਂਕਿ ਉਹ ਲੋਕਾਂ ਨੂੰ ਜਵਾਬਦੇਹ ਹਨ। ਇਸ ਦੌਰਾਨ ਵਾਇਰਲ ਵੀਡੀਓ ’ਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਹਨ। ਉਧਰ ਅੱਜ ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ ਦੀ ਹਾਜਰੀ ’ਚ ਕਲਾਨੌਰ ਦੀਆਂ ਵੱਖ-ਵੱਖ ਪੰਚਾਇਤਾਂ ਦੇ ਮੁਹਤਬਰਾਂ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਪੰਚਾਇਤਾਂ ਦੇ ਸਰਪੰਚਾਂ ਨੇ ਕਿਹਾ ਕਿ ਜਦੋਂ ਵੀ ਉਹ ਬੀ.ਡੀ.ਪੀ.ਓ. ਦਫਤਰ ਵਿਖੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਅੱਜ ਤੱਕ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਬੀ.ਡੀ.ਪੀ.ਓ. ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿੰਡਾਂ ’ਚ ਵਿਕਾਸੀ ਕਾਰਜ਼ ਚੱਲ ਰਹੇ ਹਨ। ਕਲਾਨੌਰ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ ਹਰਦੀਪ ਸਿੰਘ ਮਠਾਰੂ, ਜਤਿੰਦਰ ਕੁਮਾਰ ਗੋਰਾ, ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਸਰਪੰਚ ਹਰਮਨਪ੍ਰੀਤ ਸਿੰਘ ਮੱਲਿਆਂਵਾਲ, ਸਰਪੰਚ ਜਤਿੰਦਰ ਸਿੰਘ ਖੈਹਿਰਾ, ਸਰਪੰਚ ਰਮਨ ਕੁਮਾਰ ਨੜਾਂਵਾਲੀ ਆਦਿ ਸਮੇਤ ਮੁਹਤਬਰਾਂ ਕਿਹਾ ਕਿ ਕਿਸੇ ਦੀ ਕਿਸੇ ਨਾਲ ਸ਼ਾਇਦ ਕੋਈ ਨਿੱਜੀ ਰੰਜਿਸ਼ ਹੋ ਸਕਦੀ ਹੈ, ਜਦਕਿ ਬੀ . ਡੀ.ਪੀ.ਓ. ਸਮੇਤ ਦਫਤਰੀ ਅਮਲਾ ਪੂਰੀ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਹੈ। ਮੁਹਤਬਰਾਂ ਕਿਹਾ ਕਿ ਕਿਸੇ ਵੀ ਜਾਂਚ ਜਾਂ ਜਾਣਕਾਰੀ ਦੇ ਕਿਸੇ ਖਿਲਾਫ ਦੋਸ਼ ਲਗਾਉਣਾ ਜਾਇਜ਼ ਨਹੀਂ ਹੈ। ਇਸ ਦੌਰਾਨ ਵੱਡੀ ਗਿਣਤੀ ਇਲਾਕੇ ਦੀਆਂ ਪੰਚਾਇਤਾਂ ਵਲੋਂ ਬੀ.ਡੀ.ਪੀ.ਓ. ਦੇ ਹੱਕ ’ਚ ਲਿਖਤੀ ਤੌਰ ’ਤੇ ਵੀ ਦਿੱਤਾ ਗਿਆ।
ਪਿਛਲੀ ਖ਼ਬਰ ਪਿਛਲੇ 4 ਮਹੀਨਿਆਂ ਤੋਂ ਮਿਡ ਡੇ ਮੀਲ ਦੀ ਅਦਾਇਗੀ ਨਾ ਹੋਣ ਕਾਰਨ ਸਕੂਲ ਮੁਖੀ ਪ੍ਰੇਸ਼ਾਨ ਅਗਲੀ ਖ਼ਬਰ ਮੁੱਖ ਮੰਤਰੀ ਨੂੰ ਇਮਾਨਦਾਰੀ ਦਾ ਸਬੂਤ ਹੋਰਡਿੰਗ ਬੋਰਡਾਂ ਰਾਹੀਂ ਨਹੀਂ ਜਨਤਾ ਸਾਹਮਣੇ ਦੇਣਾ ਪੈਣਾ-ਰਵੀਕਰਨ ਸਿੰਘ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।