08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਨੂੰ ਲੈ ਕੇ ਬਸਪਾ ਆਗੂਆਂ ਦੀ ਗੁਰਦਾਸਪੁਰ ਵਿਖੇ ਮੀਟਿੰਗ

ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੋਆਰਡੀਨੇਟਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਮੀਟਿੰਗ ਦੌਰਾਨ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੋਆਰਡੀਨੇਟਰ, ਚੌਧਰੀ ਗੁਰਨਾਮ ਸਿੰਘ, ਜੇ.ਪੀ ਭਗਤ ਅਤੇ ਹੋਰ ਆਗੂ ਪੋਸਟਰ ਜਾਰੀ ਕਰਦੇ ਹੋਏ। ਤਸਵੀਰ: ਵਿਸ਼ਾਲ ਮੁੰਨਾ ਗੌਤਮ ਸੇਠ ਗੁੱਡੂ ਸੀਨੀਅਰ ਉਪ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਨਾਲ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ 08-10-2026
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੋਆਰਡੀਨੇਟਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸ੍ਰੀ ਕਾਂਸ਼ੀ ਰਾਮ ਦੇ ਪ੍ਰਨਿਰਵਾਣ ਦਿਵਸ ’ਤੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਗੁਰਦਾਸਪੁਰ ਵਿਖੇ ਬਦਹਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਜੋ 9 ਅਕਤੂਬਰ ਨੂੰ ਇੰਪਰੂਵਮੈਂਟ ਟਰੱਸਟ ਮਾਰਕੀਟ ਸਕੀਮ ਨੰਬਰ 5 ਜੇਲ ਰੋਡ ਗੁਰਦਾਸਪੁਰ ਵਿਖੇ ਕਰਵਾਈ ਜਾ ਰਹੀ ਹੈ, ਦੀਆਂ ਤਿਆਰੀਆਂ ਦੇ ਸਬੰਧ ਵਿਚ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੈਲੀ ਸਥਾਨ ਦਾ ਜਾਇਜਾ ਲਿਆ ਗਿਆ। ਇਸ ਮੌਕੇ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੋਆਰਡੀਨੇਟਰ ਨੇ ਦੱਸਿਆ ਕਿ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਵਿਚ ਜਨਰਲ ਸਕੱਤਰ ਪੰਜਾਬ ਤਰਸੇਮ ਥਾਪਰ, ਲੋਕ ਸਭਾ ਇੰਚਾਰਜ ਸ੍ਰੀ ਖਡੂਰ ਸਾਹਿਬ ਗੁਰਜਿੰਦਰ ਸਿੰਘ ਅਟਵਾਲ, ਸੂਬਾ ਸਕੱਤਰ ਪੰਜਾਬ ਤਾਰਾ ਚੰਦ ਭਗਤ, ਲੋਕ ਸਭਾ ਇੰਚਾਰਜ ਸ੍ਰੀ ਅੰਮ੍ਰਿਤਸਰ ਮੰਗਲ ਸਿੰਘ, ਬਲਵੰਤ ਸਿੰਘ ਸੂਬਾ ਸਕੱਤਰ ਪੰਜਾਬ, ਸੁਰਜੀਤ ਸਿੰਘ ਭੈਲ ਸੂਬਾ ਸਕੱਤਰ, ਜਸਵੀਰ ਸਿੰਘ ਸੁਜਾਨਪੁਰ ਸੂਬਾ ਸਕੱਤਰ ਲੋਕਾ ਸਭਾ ਇੰਚਾਰਜ ਗੁਰਦਾਸਪੁਰ, ਐਡਵੋਕੇਟ ਥੋੜੂ ਰਾਮ ਲੋਕ ਸਭਾ ਇੰਚਾਰਜ ਗੁਰਦਾਸਪੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਵਰਕਰਾਂ ਨਾਲ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਚੌਧਰੀ ਗੁਰਨਾਮ ਸਿੰਘ ਸਟੇਟ ਕੋਆਰਡੀਨੇਟਰ, ਜੇ.ਪੀ ਭਗਤ ਜੋਨ ਕੋਆਰਡੀਨੇਟਰ, ਇੰਜੀ. ਕਸਤੂਰੀ ਲਾਲ ਹਲਕਾ ਪ੍ਰਧਾਨ ਕਾਦੀਆਂ, ਪੂਰਨ ਚੰਦ ਹਲਕਾ ਪ੍ਰਧਾਨ ਦੀਨਾਨਗਰ, ਰਣਜੀਤ ਸਿੰਘ ਹਲਕਾ ਪ੍ਰਧਾਨ ਫਤਿਹਗੜ ਚੂੜੀਆਂ, ਡਾ: ਅਸ਼ੋਕ ਕੁਮਾਰ ਇੰਚਾਰਜ ਬਟਾਲਾ, ਤਰਸੇਮ ਲਾਲ ਮੀਤ ਪ੍ਰਧਾਨ, ਰਮੇਸ਼ ਕੁਮਾਰ ਪ੍ਰਧਾਨ ਵਿਧਾਨ ਸਭਾ ਗੁਰਦਾਸਪੁਰ, ਪ੍ਰਿੰਸੀਪਲ ਰਮੇਸ਼ ਕੁਮਾਰ, ਦੇਵ ਰਾਜ ਹੰਸ ਜਿਲ੍ਹਾ ਸੀਨੀਅਰ ਵਾਈਸ ਪ੍ਰਧਾਨ, ਸੂਬੇਦਾਰ ਸ਼ਾਮ ਲਾਲ, ਇੰਜੀ ਹਰਜੀਤ ਸਿੰਘ ਇੰਚਾਰਜ ਹਲਕਾ ਗੁਰਦਾਸਪੁਰ, ਰਵੀ ਕੁਮਾਰ ਬਾਲਮੀਕੀ ਆਦਿ ਹਾਜਰ ਸਨ ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਧਾਰੀਵਾਲ ਗਤਕਾ ਜਥੇ ਦੀਆਂ ਟੀਮਾਂ ਸੂਬਾ ਪੱਧਰੀ ਮੁਕਾਬਲੇ ਲਈ ਚੁਣੀਆਂ ਅਗਲੀ ਖ਼ਬਰ ਐਲੀਮੈਂਟਰੀ ਟੀਚਰ ਯੂਨੀਅਨ ਦੇ ਆਗੂ ਮਾਸਟਰ ਜਗਜੀਤ ਸਿੰਘ ਬੇਦੀ ਨੂੰ ਸਦਮਾ- ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।