06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰ ਪੱਧਰੀ ਤਲਵਾਰਬਾਜ਼ੀ ਮੁਕਾਬਲਿਆਂ ਦੌਰਾਨ ਰਚਿਆ ਇਤਿਹਾਸ

ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ ਦੇ ਖਿਡਾਰੀ ਵਿਦਿਆਰਥੀਆਂ ਨੇ ਰਾਸ਼ਟਰ ਪੱਧਰ ‘ਤੇ ਕਰਵਾਏ ਗਏ ਤਲਵਾਰਬਾਜੀ ਮੁਕਾਬਲਿਆਂ ਦੌਰਾਨ ਕਾਂਸੇ ਦਾ ਤਮਗਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਪੂਰੇ ਦੇਸ਼ ਭਰ ਵਿਚ ਰੌਸ਼ਨ ਕਰਕੇ ਵਾਹ-ਵਾਹ ਕਰਵਾਈ ਹੈ ਅਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਸੇਂਟ ਕਬੀਰ ਪਬਲਿਕ ਸਕੂਲ ਦੇ ਫੈਂਸਿੰਗ ਖਿਡਾਰੀ ਹੀ ਰਾਸ਼ਟਰ ਪੱਧਰ ਤੱਕ ਮੁਕਾਬਲਿਆਂ ’ਚ ਆਪਣੀ ਪਹਿਚਾਣ ਬਣਾ ਕੇ ਅਤੇ ਤਮਗੇ ਹਾਸਿਲ ਕਰਕੇ ਵਾਪਸ ਪਰਤੇ ਹਨ ਤੇ ਬਾਕੀ ਦੇ ਭਾਗੀਦਾਰ ਵਿਦਿਆਰਥੀਆਂ ਨੇ ਵੀ ਸੈਮੀਫਾਈਨਲ ਤੱਕ ਆਪਣੀ ਪਹੁੰਚ ਕਾਇਮ ਰੱਖੀ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਅੱੈਸ.

ਅਜੀਤ ਡੈਸਕ 06-10-2026
ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ ਦੇ ਖਿਡਾਰੀ ਵਿਦਿਆਰਥੀਆਂ ਨੇ ਰਾਸ਼ਟਰ ਪੱਧਰ ‘ਤੇ ਕਰਵਾਏ ਗਏ ਤਲਵਾਰਬਾਜੀ ਮੁਕਾਬਲਿਆਂ ਦੌਰਾਨ ਕਾਂਸੇ ਦਾ ਤਮਗਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਪੂਰੇ ਦੇਸ਼ ਭਰ ਵਿਚ ਰੌਸ਼ਨ ਕਰਕੇ ਵਾਹ-ਵਾਹ ਕਰਵਾਈ ਹੈ ਅਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਸੇਂਟ ਕਬੀਰ ਪਬਲਿਕ ਸਕੂਲ ਦੇ ਫੈਂਸਿੰਗ ਖਿਡਾਰੀ ਹੀ ਰਾਸ਼ਟਰ ਪੱਧਰ ਤੱਕ ਮੁਕਾਬਲਿਆਂ ’ਚ ਆਪਣੀ ਪਹਿਚਾਣ ਬਣਾ ਕੇ ਅਤੇ ਤਮਗੇ ਹਾਸਿਲ ਕਰਕੇ ਵਾਪਸ ਪਰਤੇ ਹਨ ਤੇ ਬਾਕੀ ਦੇ ਭਾਗੀਦਾਰ ਵਿਦਿਆਰਥੀਆਂ ਨੇ ਵੀ ਸੈਮੀਫਾਈਨਲ ਤੱਕ ਆਪਣੀ ਪਹੁੰਚ ਕਾਇਮ ਰੱਖੀ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਅੱੈਸ.ਬੀ. ਨਾਯਰ ਨੇ ਦੱਸਿਆ ਕਿ ਉੱਤਰਾਖੰਡ, ਰੁਦਰਪੁਰ ਵਿਖੇ ਕਰਵਾਏ ਗਏ 6 ਰੋਜ਼ਾ ਨੈਸ਼ਨਲ ਫੈਂਸਿੰਗ ਫੋਇਲ ਈਵੈਂਟ ਟੀਮ ਮੁਕਾਬਲਿਆਂ ਦੌਰਾਨ ਸਾਡੇ ਸਕੂਲ ਦੇ ਅੰਡਰ-14 ਦੇ 4 ਖਿਡਾਰੀਆਂ ਸ਼ਹਿਜ਼ਾਦ ਸਿੰਘ ਤਿੱਬੜ, ਹਰਕੀਰਤ ਸਿੰਘ ਤਿੱਬੜ, ਹਰਗੁਣ ਸਿੰਘ ਪਸਨਾਵਾਨ, ਮਨਮੀਤ ਸਿੰਘ ਚੋਪੜਾ ਨੇ ਰਾਸ਼ਟਰ ਪੱਧਰ ’ਤੇ ਕਾਂਸੇ ਦਾ ਤਮਗਾ ਹਾਸਲ ਕਰਕੇ ਮਾਣ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਂਸਿੰਗ ਕੋਚ ਮਨਦੀਪ ਸਿੰਘ, ਪਸਨਾਵਾਲ ਨੇ ਦੱਸਿਆ ਕਿ ਕੁੱਲ 26 ਖਿਡਾਰੀਆਂ ਨੇ ਪ੍ਰਤੀਯੋਗਤਾ ਵਿਚ ਹਿੱਸੇਦਾਰੀ ਲਈ ਸੀ, ਇਨ੍ਹਾਂ ਮੁਕਾਬਲਿਆਂ ਵਿਚ ਸੇਂਟ ਕਬੀਰ ਸਕੂਲ ਦੇ ਸਾਰੇ ਖਿਡਾਰੀਆਂ ਨੇ ਕਰੜੀ ਮਿਹਨਤ, ਲਗਨ ਤੇ ਜਨੂੰਨ ਦਾ ਬੇਮਿਸਾਲ ਸਬੂਤ ਦਿੱਤਾ ਹੈ। ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ਵਿਚ ਸਕੂਲੀ ਬੈਂਡ ਰਾਹੀਂ ਤਾੜੀਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕਰਦਿਆਂ ਪ੍ਰਿੰਸੀਪਲ, ਮੈਨੇਜ਼ਮੈਂਟ ਮੈਂਬਰ ਮੈਡਮ ਨਵਦੀਪ ਕੌਰ, ਕੁਲਦੀਪ ਕੌਰ ਦੁਆਰਾ ਜੇਤੂ ਅਤੇ ਭਾਗੀਦਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਪੜ੍ਹਾਈ ਵੀ ਨਾਲ ਜਾਰੀ ਰੱਖਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਡੀ.ਪੀ. ਅਧਿਕਾਰੀ ਜਤਿੰਦਰ ਕੌਰ, ਸ਼ਮਸ਼ੇਰ ਸਿੰਘ, ਮੈਡਮ ਨੇਹਾ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਕੈਨੇਡਾ ਦੇ ਨਿਰੰਤਰ ਇਕੱਲੇ ਅਤੇ ਸਪਾਊਸ ਵੀਜ਼ੇ ਲਗਵਾ ਰਹੇ ਹਨ ‘ਗੈਵੀ ਕਲੇਰ’ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭੈਣੀ ਮੀਆਂ ਖਾਂ ਦਾਣਾ ਮੰਡੀ ’ਚ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।