30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਰਿਆ ਮਹਿਲਾ ਮਹਾਵਿਦਿਆਲਿਆ ’ਚ ਹਵਨਯੱਗ ਕਰਵਾਇਆ

ਪਠਾਨਕੋਟ, 29 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਮਹਾਂਵਿਦਿਆਲਿਆ ਦੇ ਸਮੂਹ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਨਾਲ ਹਵਨ-ਯੱਗ ਕਰਵਾਇਆ ਗਿਆ । ਮਹਾਂਵਿਦਿਆਲਿਆ ਵਲੋਂ ਹਰ ਮਹੀਨੇ ਹਵਨ ਦਾ ਆਯੋਜਨ ਕੀਤਾ ਜਾਂਦਾ ਹੈ ।

ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਮਹਾਂਵਿਦਿਆਲਿਆ ਦੇ ਸਮੂਹ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਨਾਲ ਹਵਨ-ਯੱਗ ਕਰਵਾਇਆ ਗਿਆ । ਮਹਾਂਵਿਦਿਆਲਿਆ ਵਲੋਂ ਹਰ ਮਹੀਨੇ ਹਵਨ ਦਾ ਆਯੋਜਨ ਕੀਤਾ ਜਾਂਦਾ ਹੈ । ਜਿਸ ਦਾ ਉਦੇਸ਼ ਮਹਾਂਵਿਦਿਆਲਿਆ ਦੇ ਵਾਤਾਵਰਨ ’ਚ ਸਕਾਰਾਤਮਕ ਊਰਜਾ ਬਣਾਈ ਰੱਖਣ ਦੇ ਨਾਲ-ਨਾਲ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ । ਹਵਨ ਦੌਰਾਨ ਸਟਾਫ਼ ਮੈਂਬਰਾਂ ਨੇ ਮੰਤਰ ਉਚਾਰਨ ਕਰਦਿਆਂ ਪੂਰੀ ਵਿਧੀ-ਵਿਧਾਨ ਨਾਲ ਯੱਗ ਦੇਵਤਾ ਨੂੰ ਆਹੂਤੀਆਂ ਅਰਪਿਤ ਕੀਤੀਆਂ । ਇਸ ਮੌਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਆਰਿਆ ਮਹਿਲਾ ਮਹਾਂਵਿਦਿਆਲਿਆ ਹਮੇਸ਼ਾ ਤਰੱਕੀ ਦੀ ਰਾਹ ’ਤੇ ਅੱਗੇ ਵੱਧਦਾ ਰਹੇ ਤੇ ਇਸ ਦੀ ਪ੍ਰਗਤੀ ’ਚ ਕੋਈ ਰੁਕਾਵਟ ਨਾ ਆਵੇ । ਨਾਲ ਹੀ ਮਹਾਂਵਿਦਿਆਲਿਆ ’ਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਬੁੱਧੀਮਾਨ, ਧੀਰਜਵਾਨ ਅਤੇ ਸਿਹਤਮੰਦ ਬਣਾਉਣ ਦੀ ਕਾਮਨਾ ਕੀਤੀ ਗਈ । ਇਸ ਮੌਕੇ ਪੰਜਾਬੀ ਵਿਭਾਗ ਦੀ ਵਿਭਾਗ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਨੇ ਸਰਬੱਤ ਦੇ ਭਲੇ ਤੇ ਸਰਵ ਮੰਗਲ ਦੀ ਕਾਮਨਾ ਕੀਤੀ । ਪੂਰਨ ਆਹੂਤੀ ਉਪਰੰਤ ਹਾਜ਼ਰ ਸਟਾਫ਼ ਮੈਂਬਰਾਂ ਨੂੰ ਪ੍ਰਸ਼ਾਦ ਵੰਡਿਆ ।
ਪਿਛਲੀ ਖ਼ਬਰ ਫਰਵਾਲ ਵਿਖੇ ਦੋ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਵਿਦਿਆਲਿਆ ’ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।