30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰਕਾਰੀ ਮਿਡਲ ਸਕੂਲ ਮਾਜਰਾ ਦੇ ਸਕੂਲ ਮੁਖੀ ਸੁਰਿੰਦਰ ਪਾਲ ਦਾ ਸਨਮਾਨ

ਤਾਰਾਗੜ੍ਹ, 29 ਸਤੰਬਰ (ਸੋਹਨ ਲਾਲ)-ਸਰਕਾਰੀ ਮਿਡਲ ਸਕੂਲ ਮਾਜਰਾ ਦੇ ਹੋਣਹਾਰ ਸਕੂਲ ਮੁਖੀ ਸੁਰਿੰਦਰ ਪਾਲ ਨੂੰ ਉਨ੍ਹਾਂ ਦੀਆਂ ਸਕੂਲ, ਸਮਾਜਿਕ ਤੇ ਬੱਚਿਆਂ ਪ੍ਰਤੀ ਵਧੀਆ ਕਾਰਗੁਜ਼ਾਰੀ ਕਾਰਨ ਮਾਤਾ ਸਾਵਿਤਰੀ ਬਾਈ ਫੂਲੇ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪਠਾਨਕੋਟ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਸੁਸਾਇਟੀ ਵਲੋਂ ਜੀ.

ਅਜੀਤ ਡੈਸਕ 30-09-2026
ਤਾਰਾਗੜ੍ਹ, 29 ਸਤੰਬਰ (ਸੋਹਨ ਲਾਲ)-ਸਰਕਾਰੀ ਮਿਡਲ ਸਕੂਲ ਮਾਜਰਾ ਦੇ ਹੋਣਹਾਰ ਸਕੂਲ ਮੁਖੀ ਸੁਰਿੰਦਰ ਪਾਲ ਨੂੰ ਉਨ੍ਹਾਂ ਦੀਆਂ ਸਕੂਲ, ਸਮਾਜਿਕ ਤੇ ਬੱਚਿਆਂ ਪ੍ਰਤੀ ਵਧੀਆ ਕਾਰਗੁਜ਼ਾਰੀ ਕਾਰਨ ਮਾਤਾ ਸਾਵਿਤਰੀ ਬਾਈ ਫੂਲੇ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪਠਾਨਕੋਟ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਸੁਸਾਇਟੀ ਵਲੋਂ ਜੀ.ਐਸ. ਭਵਨ ਦੀਨਾਨਗਰ ਵਿਖੇ ਕਰਵਾਏ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਸੁਰਿੰਦਰ ਪਾਲ ਨੂੰ ਸਨਮਾਨ ਪੱਤਰ, ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਸੁਰਿੰਦਰ ਪਾਲ ਨੇ ਬਤੌਰ ਸਕੂਲ ਮੁਖੀ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ, ਬੱਚਿਆਂ ’ਚ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ, ਸਕੂਲ ਦੀ ਤਰੱਕੀ, ਸਕੂਲ ’ਚ ਸਕਰਾਤਮਿਕ ਵਾਤਾਵਰਨ ਪੈਦਾ ਕਰਨ, ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨ ਤੇ ਸਮਾਜਿਕ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਜੋ ਯਤਨ ਕੀਤੇ ਹਨ, ਉਹ ਸ਼ਲਾਘਾਯੋਗ ਹਨ । ਇਸ ਸਨਮਾਨ ਨਾਲ ਸਕੂਲ ਸਟਾਫ਼, ਵਿਦਿਆਰਥੀਆਂ ਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ । ਸਾਰਿਆਂ ਨੇ ਸੁਰਿੰਦਰ ਪਾਲ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਦੀ ਕਾਮਨਾ ਕੀਤੀ । ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸੁਰਿੰਦਰ ਕੁਮਾਰ, ਐਸ.ਪੀ. ਜਗਦੀਸ਼ ਰਾਜ, ਚੇਅਰਮੈਨ ਦਰਸ਼ਨ ਲਾਲ, ਪ੍ਰਧਾਨ ਰਾਣੀ ਦੇਵੀ, ਲੈਕਚਰਾਰ ਵਿਜੇ ਕੁਮਾਰ, ਸਟੇਟ ਐਵਾਰਡੀ ਜੀਤ ਰਾਜ, ਮੇਨਕਾ ਕੁਮਾਰੀ, ਵੀਨਾ ਕੁਮਾਰੀ, ਰਾਜ ਕੁਮਾਰ, ਬੋਧ ਰਾਜ ਅਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਚੀਆਂ ਕੱਟਣ ਦੇ ਬਾਵਜੂਦ ਰਾਸ਼ਨ ਤੋਂ ਵਾਂਝੇ ਬਮਿਆਲ ਦੇ ਪਰਿਵਾਰ, ਡਿਪੂ ਹੋਲਡਰ ਨੂੰ ਕਣਕ ਨਾ ਮਿਲਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਐਮ.ਸੀ.ਐਸ. ਦੀਆਂ ਖੋ-ਖੋ ਟੀਮਾਂ ਨੇ ਦੋਹਰਾ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।