30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਾਇਰਲ ਬੁਖਾਰ ਨੂੰ ਲੈ ਕੇ ਡਾ: ਰੋਹਿਤ ਭਾਰਦਵਾਜ ਨੇ ਦਿੱਤੀ ਮਹੱਤਵਪੂਰਨ ਜਾਣਕਾਰੀ

ਪਠਾਨਕੋਟ, 29 ਸਤੰਬਰ (ਸੁਮਿਤ)-ਮੌਸਮ ’ਚ ਬਦਲਾਅ ਦੇ ਨਾਲ ਵਾਇਰਲ ਬੁਖਾਰ ਦੇ ਮਾਮਲਿਆਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਇਸੇ ਨੂੰ ਲੈ ਕੇ ਡਾ: ਰੋਹਿਤ ਭਾਰਦਵਾਜ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਸਲਾਹ ਦਿੱਤੀ ਹੈ ।

ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਸੁਮਿਤ)-ਮੌਸਮ ’ਚ ਬਦਲਾਅ ਦੇ ਨਾਲ ਵਾਇਰਲ ਬੁਖਾਰ ਦੇ ਮਾਮਲਿਆਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਇਸੇ ਨੂੰ ਲੈ ਕੇ ਡਾ: ਰੋਹਿਤ ਭਾਰਦਵਾਜ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਸਲਾਹ ਦਿੱਤੀ ਹੈ । ਡਾ: ਭਾਰਦਵਾਜ ਨੇ ਦੱਸਿਆ ਕਿ ਵਾਇਰਲ ਬੁਖਾਰ ਦੌਰਾਨ ਮਰੀਜ਼ ਨੂੰ ਬੁਖਾਰ, ਸਰੀਰ ’ਚ ਦਰਦ, ਕਮਜ਼ੋਰੀ, ਸਿਰਦਰਦ, ਗਲੇ ’ਚ ਖਰਾਸ਼ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ਤਾਂ ਪੂਰਾ ਆਰਾਮ ਕਰਨ, ਪਾਣੀ ਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨ ਤੇ ਡਾਕਟਰੀ ਸਲਾਹ ਲੈਣ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਡਾਕਟਰ ਦੀ ਸਲਾਹ ਦੇ ਦਵਾਈਆਂ, ਖਾਸ ਕਰਕੇ ਐਂਟੀਬਾਇਓਟਿਕਸ ਲੈਣ ਤੋਂ ਬਚਣ ਦੀ ਅਪੀਲ ਕੀਤੀ । ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਬੁਖਾਰ ਲਗਾਤਾਰ ਬਣਿਆ ਰਹੇ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਵੇ, ਸਾਹ ਲੈਣ ’ਚ ਤਕਲੀਫ਼ ਹੋਵੇ ਜਾਂ ਕੋਈ ਹੋਰ ਗੰਭੀਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਡਾ: ਰੋਹਿਤ ਭਾਰਦਵਾਜ ਨੇ ਬਦਲਦੇ ਮੌਸਮ ਦੌਰਾਨ ਸਫ਼ਾਈ ਦਾ ਧਿਆਨ ਰੱਖਣ, ਸੰਤੁਲਿਤ ਖੁਰਾਕ ਲੈਣ ਤੇ ਪੂਰੀ ਨੀਂਦ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਾਵਧਾਨੀ ਤੇ ਸਮੇਂ ਸਿਰ ਇਲਾਜ ਨਾਲ ਵਾਇਰਲ ਇਨਫੈਕਸ਼ਨ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, ਚਾਲਕ ਮੌਕੇ ਤੋਂ ਫਰਾਰ ਅਗਲੀ ਖ਼ਬਰ ਮਿਸ਼ਨ ਰੋਡ ਸਥਿਤ ਸਰਕਾਰੀ ਮਿਡਲ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।