30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੌਰਮਿੰਟ ਪੈਨਸ਼ਨਰਜ ਯੂਨੀਅਨ ਨੇ ਡੀ.ਸੀ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਗੁਰਦਾਸਪੁਰ, 29 ਸਤੰਬਰ (ਚੱਕਰਾਜਾ)-ਗੌਰਮਿੰਟ ਪੈਨਸ਼ਨਰਜ ਯੂਨੀਅਨ ਦੇ ਵਫ਼ਦ ਵਲੋਂ ਆਲ ਇੰਡੀਆ ਰਾਜ ਸਰਕਾਰੀ ਪੈਨਸ਼ਨਰਜ ਫੈਡਰੇਸ਼ਨ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮੁਰਾਰੀ ਲਾਲ ਸ਼ਰਮਾ ਅਤੇ ਕਸ਼ਮੀਰ ਸਿੰਘ ਚੌਹਾਨ ਵਲੋਂ ਕੀਤੀ ਗਈ।

ਡੀ.ਸੀ ਦਫ਼ਤਰ ਵਿਖੇ ਇਕ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਗੌਰਮਿੰਟ ਪੈਨਸ਼ਨਰਜ ਯੂਨੀਅਨ ਦੇ ਆਗੂ। ਤਸਵੀਰ: ਵਿਸ਼ਾਲ ਮੁੰਨਾ 30-09-2026
ਗੁਰਦਾਸਪੁਰ, 29 ਸਤੰਬਰ (ਚੱਕਰਾਜਾ)-ਗੌਰਮਿੰਟ ਪੈਨਸ਼ਨਰਜ ਯੂਨੀਅਨ ਦੇ ਵਫ਼ਦ ਵਲੋਂ ਆਲ ਇੰਡੀਆ ਰਾਜ ਸਰਕਾਰੀ ਪੈਨਸ਼ਨਰਜ ਫੈਡਰੇਸ਼ਨ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮੁਰਾਰੀ ਲਾਲ ਸ਼ਰਮਾ ਅਤੇ ਕਸ਼ਮੀਰ ਸਿੰਘ ਚੌਹਾਨ ਵਲੋਂ ਕੀਤੀ ਗਈ। ਆਗੂਆਂ ਨੇ ਮੰਗ ਪੱਤਰ ਵਿਚ ਮੰਗ ਕਰਦਿਆਂ 8ਵੇਂ ਪੇਅ ਕਮਿਸ਼ਨ ਲਈ 1-1-26 ਤੋਂ ਪਹਿਲਾਂ ਵਾਲੇ ਪੈਨਸ਼ਨਰਾਂ ਨੂੰ ਬਾਹਰ ਰੱਖਣ ਦੀ ਨੀਤੀ ਵਾਪਸ ਲੈਣ, ਪੇਅ ਕਮਿਸ਼ਨ ਦੀ ਰਿਪੋਰਟ ਵਿਚ ਦੇਰੀ ਹੋਣ ਕਾਰਨ 20 ਫੀਸਦੀ ਅੰਤ੍ਰਿਮ ਰਲੀਫ ਜਾਰੀ ਕਰਨ, 50 ਫੀਸਦੀ ਡੀ.ਏ ਮੂਲਵੇਤਨ ਵਿਚ ਜੋੜਨ, 10 ਸਾਲ 8 ਮਹੀਨੇ ਤੋਂ ਬਾਅਦ ਕਮਿਊਟੇਸ਼ਨ ਦੀ ਕਿਸ਼ਤ ਕੱਟਣੀ ਬੰਦ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੈਨਸ਼ਨਰਾਂ ਦੇ ਰੇਲਵੇ ਤੇ ਹਵਾਈ ਸਫਰ 50 ਫੀਸਦੀ ਛੋਟ ਸ਼ੁਰੂ ਕਰਨ, ਕੈਸ਼ਲੈਸ ਸਕੀਮ ਸ਼ੁਰੂ ਕਰਨ, 65 ਤੋਂ 75 ਸਾਲ ਤੱਕ ਪੰਜ ਸਾਲ ਬਾਅਦ 10 ਫੀਸਦੀ ਵਾਧਾ ਅਤੇ 80 ਤੋਂ ਬਾਅਦ ਹਰ 5 ਸਾਲ 20 ਫੀਸਦੀ ਵਾਧਾ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਗੁਰਬਚਨ ਲਾਲ, ਮਾਸਟਰ ਦੇਸ ਰਾਜ, ਨਵਤੇਜ ਸਿੰਘ, ਧੀਰ ਸਿੰਘ ਸਿੱਧੂ, ਸਵਰਨ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਤਰਸੇਮ ਲਾਲ ਥਾਣੇਦਾਰ ਹਾਜਰ ਸਨ।
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਦਫ਼ਤਰ ’ਚ ਹੋ ਰਿਹਾ ਹੈ ਵੱਡਾ ਘੁਟਾਲਾ, ਸਰਪੰਚਾਂ ਨੇ ਲਗਾਏ ਦੋਸ਼ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਾਸ ਕਾਰਜਾਂ ਦੇ ਉਦਘਾਟਨ ਲਈ 3 ਨੂੰ ਪਿੰਡ ਘਣੀਏ-ਕੇ-ਬਾਂਗਰ ਵਿਖੇ ਆਉਣਗੇ-ਜੋਬਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।