01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਵੀਲਾ ਤੇਜਾ ਦੇ ਘਰੋਂ ਗਿਆ ਡਰਾਈਵਰ ਲਾਪਤਾ

ਫਤਿਹਗੜ੍ਹ ਚੂੜੀਆਂ, 29 ਸਤੰਬਰ( ਅਵਤਾਰ ਸਿੰਘ ਰੰਧਾਵਾ)- ਹਲਕੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਵੀਲਾ ਤੇਜਾ ਦਾ ਘਰੋਂ ਬਿਲਾਸਪੁਰ ਲਈ ਟਰੱਕ ਡਰਾਈਵਰ ਦੇ ਕੰਮ ’ਤੇ ਗਏ ਲਾਪਤਾ ਹੋਏ ਡਰਾਈਵਰ ਵਿਅਕਤੀ ਦਾ ਕੋਈ ਥਹੁ ਪਤਾ ਨਾ ਲੱਗਣ ਕਾਰਨ ਪਰਿਵਾਰਿਕ ਮੈਂਬਰਾਂ ਦੇ ਪ੍ਰੇਸ਼ਾਨੀ ਦੇ ਆਲਮ ਵਿੱਚ ਹੋਣ ਦੀ ਖਬਰ ਹੈ। ਲਾਪਤਾ ਹੋਈੇ ਵਿਅਕਤੀ ਦੀ ਪਤਨੀ ਕੁਲਵਿੰਦਰ ਕੌਰ, ਮਾਤਾ ਗੁਰਮੀਤ ਕੌਰ ਨੇ ਪਰਿਵਾਰਕ ਮੈਂਬਰਾਂ ਸਮੇਤ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਟਰੱਕ ਡਰਾਈਵਰੀ ਦਾ ਕੰਮ ਕਰਦਾ ਰਿਹਾ ਹੈ ।

ਅਜੀਤ ਡੈਸਕ 30-09-2026
ਫਤਿਹਗੜ੍ਹ ਚੂੜੀਆਂ, 29 ਸਤੰਬਰ( ਅਵਤਾਰ ਸਿੰਘ ਰੰਧਾਵਾ)- ਹਲਕੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਵੀਲਾ ਤੇਜਾ ਦਾ ਘਰੋਂ ਬਿਲਾਸਪੁਰ ਲਈ ਟਰੱਕ ਡਰਾਈਵਰ ਦੇ ਕੰਮ ’ਤੇ ਗਏ ਲਾਪਤਾ ਹੋਏ ਡਰਾਈਵਰ ਵਿਅਕਤੀ ਦਾ ਕੋਈ ਥਹੁ ਪਤਾ ਨਾ ਲੱਗਣ ਕਾਰਨ ਪਰਿਵਾਰਿਕ ਮੈਂਬਰਾਂ ਦੇ ਪ੍ਰੇਸ਼ਾਨੀ ਦੇ ਆਲਮ ਵਿੱਚ ਹੋਣ ਦੀ ਖਬਰ ਹੈ। ਲਾਪਤਾ ਹੋਈੇ ਵਿਅਕਤੀ ਦੀ ਪਤਨੀ ਕੁਲਵਿੰਦਰ ਕੌਰ, ਮਾਤਾ ਗੁਰਮੀਤ ਕੌਰ ਨੇ ਪਰਿਵਾਰਕ ਮੈਂਬਰਾਂ ਸਮੇਤ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਟਰੱਕ ਡਰਾਈਵਰੀ ਦਾ ਕੰਮ ਕਰਦਾ ਰਿਹਾ ਹੈ । ਉਹ 23 ਸਤੰਬਰ ਦੀ ਸ਼ਾਮ ਨੂੰ ਕਰੀਬ ਸਾਢੇ ਸਤ ਵਜੇ ਕੰਮ ’ਤੇ ਜਾਣ ਲਈ ਫਤਿਹਗੜ੍ਹ ਚੂੜੀਆਂ ਤੋਂ ਟਰੇਨ ’ਤੇ ਸਵਾਰ ਹੋ ਕੇ ਬਿਲਾਸਪੁਰ ਜਾਣ ਲਈ ਅੰਮ੍ਰਿਤਸਰ ਪਹੁੰਚਾ ਸੀ, ਜਿਸ ਨੇ ਅੰਮ੍ਰਿਤਸਰ ਪਹੁੰਚ ਕੇ ਦੱਸਿਆ ਕਿ ਉਹ ਰੇਲ ਗੱਡੀ ਦੀ ਉਡੀਕ ਕਰ ਰਿਹਾ ਹੈ। ਉਸ ਤੋਂ ਬਾਅਦ ਵਿੱਚ ਉਸ ਦਾ ਫੋਨ ਬੰਦ ਹੋ ਗਿਆ ਜੋ ਹੁਣ ਤੱਕ ਬੰਦ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਹਫਤਾ ਬੀਤ ਜਾਣ ਬਾਅਦ ਵੀ ਅੱਜ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਹੈ, ਜਿਸ ਕਰਕੇ ਪਰਿਵਾਰ ਤੇ ਰਿਸ਼ਤੇਦਾਰ ਪਰੇਸ਼ਾਨੀ ਦੇ ਆਲਮ ਵਿੱਚ ਹਨ। ਇਸ ਸਬੰਧੀ ਸੰਬੰਧਿਤ ਥਾਣੇ ਵਿੱਚ ਇਤਲਾਹ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੂੰ ਭਾਲਣ ਵਿੱਚ ਉਨਾਂ ਦੀ ਮਦਦ ਕੀਤੀ ਜਾਵੇ।
ਪਿਛਲੀ ਖ਼ਬਰ ਆਰ.ਐਮ.ਪੀ. ਡਾਕਟਰਾਂ ਨੂੰ ਈ.ਐਮ.ਸੀ. ਹਸਪਤਾਲ ਮਾਹਿਰਾਂ ਵਲੋਂ ਵੱਖ-ਵੱਖ ਰੋਗਾਂ ਦੀ ਜਾਣਕਾਰੀ ਦਿੱਤੀ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਦੀ ਅਧਿਆਪਕਾ ਫਰਹਾਨਾ ਇਰਮ ਨੂੰ ‘ਸਹੋਦਯਾ ਐਵਾਰਡ ਆਫ਼ ਐਕਸੀਲੈਂਸ’ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।