30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਹਿਕਾਰੀ ਖੰਡ ਮਿੱਲ ਬਟਾਲਾ ਦਾ ਗਿਆਰਵਾਂ ਸਾਲਾਨਾ ਆਮ ਇਜਲਾਸ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਤੇ ਸ਼ੂਗਰਫੈੱਡ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਕੰਮ ਕਰਦੇ ਹੋਏ ਦੀ ਬਟਾਲਾ ਸਹਿਕਾਰੀ ਖੰਡ ਮਿੱਲਜ਼ ਬਟਾਲਾ ਦੇ ਹਿੱਸੇਦਾਰਾਂ ਦਾ ਗਿਆਰਵਾਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਇੰਸਪੈਕਟਰ ਸਹਿਕਾਰੀ ਸਭਾਵਾ ਸੁਭਸੀਰਤ ਕੌਰ ਨੇ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ, ਗੁਰਦਾਸਪੁਰ ਦੇ ਨੁਮਾਇੰਦੇ ਵਜੋਂ ਕੀਤੀ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਨੇ ਦੱਸਿਆ ਕਿ ਪਿੜਾਈ ਸੀਜਨ 2025-26 ਦੀ ਗੰਨੇ ਦੀ ਕੀਮਤ ਦੀ ਬਣਦੀ ਕੁੱਲ ਅਦਾਇਗੀ 9520.

ਸਹਿਕਾਰੀ ਖੰਡ ਮਿੱਲ ਬਟਾਲਾ ਦੇ ਆਮ ਇਜਲਾਸ ਦੌਰਾਨ ਪੁੱਜੇ ਕਿਸਾਨਾਂ ਤੇ ਹੋਰਨਾਂ ਨੂੰ ਸੰਬੋਧਨ ਕਰਦੇ ਬੁਲਾਰੇ। ਅਜੀਤ ਤਸਵੀਰਾਂ 30-09-2026
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਤੇ ਸ਼ੂਗਰਫੈੱਡ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਕੰਮ ਕਰਦੇ ਹੋਏ ਦੀ ਬਟਾਲਾ ਸਹਿਕਾਰੀ ਖੰਡ ਮਿੱਲਜ਼ ਬਟਾਲਾ ਦੇ ਹਿੱਸੇਦਾਰਾਂ ਦਾ ਗਿਆਰਵਾਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਇੰਸਪੈਕਟਰ ਸਹਿਕਾਰੀ ਸਭਾਵਾ ਸੁਭਸੀਰਤ ਕੌਰ ਨੇ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ, ਗੁਰਦਾਸਪੁਰ ਦੇ ਨੁਮਾਇੰਦੇ ਵਜੋਂ ਕੀਤੀ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਨੇ ਦੱਸਿਆ ਕਿ ਪਿੜਾਈ ਸੀਜਨ 2025-26 ਦੀ ਗੰਨੇ ਦੀ ਕੀਮਤ ਦੀ ਬਣਦੀ ਕੁੱਲ ਅਦਾਇਗੀ 9520.24 ਲੱਖ ਰੁਪਏ ’ਚੋਂ 4143.24 ਲੱਖ ਰੁਪਏ ਦੀ ਅਦਾਇਗੀ ਮਿੱਲ ਵਲੋਂ ਆਪਣੇ ਸਾਧਨਾਂ ਤੋਂ ਅਤੇ 5377.00 ਲੱਖ ਰੁਪਏ ਰਾਜ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਦੁਆਰਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਹੋਏ ਜਾਨ-ਮਾਲ ਦੇ ਨੁਕਸਾਨ ਦੀ ਪੂਰਤੀ ਵਜੋਂ ਕਿਸਾਨ ਭਲਾਈ ਫੰਡ ’ਚ 10 ਕਿਸਾਨਾਂ ਨੂੰ 3,11,100 ਰੁਪਏ ਮੁਆਵਜੇ ਵਜੋਂ ਦਿੱਤੇ ਗਏ। ਉਨ੍ਹਾਂ ਵਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਗੰਨੇ ਦੀਆਂ ਵੱਧ ਝਾੜ ਅਤੇ ਵੱਧ ਰਿਕਵਰੀ ਦੇਣ ਵਾਲੀਆਂ ਅਗੇਤੀਆਂ/ਦਰਮਿਆਨੀਆਂ ਨਵੀਆਂ ਕਿਸਮਾਂ ਦੀ ਬਿਜਾਈ ਮਿੱਲ ਦੇ ਗੰਨਾ ਫੀਲਡ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਕਰਨ। ਇਸ ਸਮੇ ਡਾ. ਰਾਜਨ ਭੱਟ, ਡਾ. ਰੀਨੂੰ ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ, ਡਾ. ਗੁਰਇਕਬਾਲ ਸਿੰਘ ਕਾਹਲੋਂ ਸਾਬਕਾ ਗੰਨਾ ਸਲਾਹਕਾਰ ਸ਼ੂਗਰਫੈੱਡ, ਡਾ. ਗੁਲਜਾਰ ਸਿੰਘ ਸੰਘੇੜ ਡਾਇਰੈਕਟਰ ਸੂਗਰਕੇਨ ਰਿਸਰਚ ਸਟੇਸ਼ਨ (ਪੀਏਯੂ) ਕਪੂਰਥਲਾ ਤੇ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਗੰਨੇ ਦੀ ਖੇਤੀ ਨਾਲ ਸਬੰਧਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮਿੱਲ ਵਲੋਂ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਮਿਲਕਫੈੱਡ ਵੇਰਕਾ, ਨਿਊ ਹਾਲੈਂਡ ਟਰੈਕਟਰ, ਮਹਿੰਦਰਾ ਟਰੈਕਟਰ, ਐਫ.ਐਮ.ਸੀ., ਨਿਊ ਸਟੱਡ ਤੇ ਐਸ.ਐਮ.ਐਲ. ਕੰਪਨੀਆਂ ਵਲੋਂ ਆਪਣੇ ਸਟਾਲ ਲਗਾਏ ਗਏ, ਜੋ ਕਿ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ਼ੂਗਰਫੈੱਡ ਪੰਜਾਬ ਦੇ ਨੁਮਾਇੰਦੇ ਵਜੋਂ ਵਿਮਲ ਕੁਮਾਰ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਡਾ. ਰੀਨੂੰ ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ, ਹਰਮਿੰਦਰ ਸਿੰਘ ਸ਼ੂਗਰ ਮਿੱਲ ਬ੍ਰਾਂਚ ਮੈਨੇਜਰ ਜੀ.ਸੀ.ਸੀ.ਬੀ. ਗੁਰਦਾਸਪੁਰ, ਮੇਗਾ ਮਹਾਜਨ ਆਡਿਟ ਇੰਸਪੈਕਟਰ, ਕੋਮਲਪ੍ਰੀਤ ਕੌਰ ਸੀਏਓ., ਕੁਲਦੀਪ ਸਿੰਘ ਚੀਫ ਇੰਜੀਨੀਅਰ, ਪਵਿੱਤਰ ਸਿੰਘ ਬੱਲ ਸੀਸੀਡੀਓ, ਅਨਿਲ ਕੁਮਾਰ ਚੀਫ਼ ਕੈਮਿਸਟ, ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਗੁਰਮੀਤਪਾਲ ਸਿੰਘ ਕੈਸ਼ੀਅਰ, ਕ੍ਰਿਪਾਲ ਸਿੰਘ ਘੁੰਮਣ, ਬਲਜਿੰਦਰ ਸਿੰਘ ਪੀ.ਏ., ਅਜੀਤ ਸਿੰਘ ਸਕਿਉਰਿਟੀ ਅਫਸਰ, ਦਵਿੰਦਰਪਾਲ ਪਰਚੇਜ਼ ਇੰਚਾਰਜ, ਰਸ਼ਪਿੰਦਰ ਸਿੰਘ ਸੇਲ ਇੰਚਾਰਜ, ਸੁਖਵਿੰਦਰ ਸਿੰਘ ਕਾਹਲੋਂ ਸਾਬਕਾ ਚੇਅਰਮੈਨ, ਜਸਪਾਲ ਸਿੰਘ ਸਰਪੰਚ ਹੋਠੀਆਂ, ਬੇਅੰਤ ਸਿੰਘ ਸਾਬਕਾ ਉਪ ਚੇਅਰਮੈਨ, ਗੁਰਬਚਨ ਸਿੰਘ ਬਾਜਵਾ ਸਾਬਕਾ ਉਪ ਚੇਅਰਮੈਨ, ਗੁਰਵਿੰਦਰਪਾਲ ਸਿੰਘ ਕਾਹਲੋਂ ਸਾਬਕਾ ਡਾਇਰੈਕਟਰ ਸ਼ੂਗਰਫੈੱਡ, ਕਰਨੈਲ ਸਿੰਘ ਸ਼ੇਰਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪਲਵਿੰਦਰ ਸਿੰਘ ਮਠੋਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਪਰਮਜੀਤ ਸਿੰਘ ਬਾਜਵਾ, ਕਸ਼ਮੀਰ ਸਿੰਘ ਸਤਕੋਹਾ, ਨੰਬਰਦਾਰ ਸੁਖਬਰਿੰਦਰ ਸਿੰਘ ਦੂਲਾਨੰਗਲ, ਪਲਵਿੰਦਰ ਸਿੰਘ ਸਹਾਰੀ, ਗੁਰਭੇਜ ਸਿੰਘ ਮਰੜ ਅਤੇ ਤਰਸੇਮ ਸਿੰਘ ਘੁੰਮਣ ਖੁਰਦ ਆਦਿ ਸ਼ਾਮਲ ਹੋਏ।
ਪਿਛਲੀ ਖ਼ਬਰ ਅਬਰੋਲ ਹਸਪਤਾਲ ਵਲੋਂ ਵਿਸ਼ਵ ਦਿਲ ਦਿਵਸ ਮੌਕੇ ਦਿੱਤਾ ਜਾਗਰੂਕਤਾ ਸੰਦੇਸ਼ ਅਗਲੀ ਖ਼ਬਰ ਸਰਕਾਰ ਡੀ. ਏ.ਪੀ. ਖਾਦ (ਡਾਇਆ) ਦਾ ਸਮੇਂ ਤੋਂ ਪਹਿਲਾ ਇਤਜ਼ਾਮ ਕਰਕੇ ਰੱਖੇ ਅਤੇ ਕਾਲਾ ਬਾਜ਼ਾਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।