29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

77 ਵੀਆਂ ਜ਼ੋਨਲ ਸਕੂਲ ਐਥਲੈਟਿਕਸ ਖੇਡਾਂ ਵਿਚ ਜੇ.ਜੂ.ਐੱਸ.ਐੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਟਾਲਾ, 28 ਸਤੰਬਰ (ਸਤਿੰਦਰ ਸਿੰਘ)-77ਵੀਆਂ ਜ਼ੋਨਲ ਸਕੂਲ ਐਥਲੈਟਿਕਸ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁਜ਼ਾਲਾ ਵਿਖੇ ਕਰਵਾਈਆਂ ਗਈਆਂ। ਮੁਕਾਬਲਿਆਂ ਵਿਚ ਜੇ.

ਜ਼ੋਨਲ ਸਕੂਲ ਖੇਡਾਂ ’ਚ ਮੱਲਾਂ ਮਾਰਨ ਵਾਲੇ ਜੇ.ਜੂ.ਐਸ.ਐਸ.ਸਕੂਲ ਦੇ ਖਿਡਾਰੀ। ਅਜੀਤ ਤਸਵੀਰ 29-09-2026
ਬਟਾਲਾ, 28 ਸਤੰਬਰ (ਸਤਿੰਦਰ ਸਿੰਘ)-77ਵੀਆਂ ਜ਼ੋਨਲ ਸਕੂਲ ਐਥਲੈਟਿਕਸ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁਜ਼ਾਲਾ ਵਿਖੇ ਕਰਵਾਈਆਂ ਗਈਆਂ। ਮੁਕਾਬਲਿਆਂ ਵਿਚ ਜੇ.ਜੂ.ਐੱਸ.ਐੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ 19 ਵਰਗ ਵਿਚ ਬਲਰਾਜ ਸਿੰਘ ਨੇ ਲੰਬੀ ਛਲਾਂਗ ਅਤੇ ਜੈਵਲਿਨ ਥਰੋ ਵਿਚੋ ਸੋਨੇ ਦੇ ਤਮਗੇ ਜਿੱਤੇ। ਇਸੇ ਤਰਾਂ ਪ੍ਰਿਤਪਾਲ ਸਿੰਘ ਨੇ 200 ਮੀਟਰ ਦੌੜ ਅਤੇ ਲੰਬੀ ਛਲਾਂਗ ਵਿਚ ਚਾਂਦੀ ਦੇ ਤਮਗੇ ਹਾਸਲ ਕੀਤੇ। ਸਿਮਰੋਜ਼ਦੀਪ ਸਿੰਘ ਨੇ ਵੀ ਸ਼ਾੱਟ ਪੁੱਟ ਵਿਚ ਕਾਂਸੀ ਅਤੇ ਜੈਵਲਿਨ ਥਰੋ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ 14 ਵਿਚੋਂ ਹਰਸਿਮਰਨ ਸਿੰਘ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਬਲਰਾਜ ਸਿੰਘ, ਪ੍ਰਿਤਪਾਲ ਸਿੰਘ ਅਤੇ ਸਿਮਰੋਜ਼ਦੀਪ ਸਿੰਘ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਇਸ ਸਫਲਤਾ ਵਿਚ ਸਕੂਲ ਕੋਚ ਗੁਰਪ੍ਰੀਤ ਸਿੰਘ ਦੀ ਮਿਹਨਤ ਅਤੇ ਯੋਗ ਅਗਵਾਈ ਦੀ ਵੀ ਅਹਿਮ ਭੂਮਿਕਾ ਰਹੀ। ਪ੍ਰਿੰਸੀਪਲ ਅਮਨਦੀਪ ਸਿੰਘ, ਡਾਇਰੈਕਟਰ ਬਹਾਰਪ੍ਰੀਤ ਕੌਰ ਸੇਖਵਾਂ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਤੇ ਸੁਭਕਾਮਨਾਵਾਂ ਦਿੱਤੀਆਂ। ਚੇਅਰਪਰਸਨ ਅਮਰਜੀਤ ਕੌਰ ਸੇਖਵਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ’ਤੇ ਖੁਸ਼ੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਜੇਲ੍ਹ ਦੇ ਪਿੱਛੇ ਸਥਿਤ ਪੁੱਡਾ ਐਵੀਨਿਊ ਕਾਲੋਨੀ ’ਚ ਬੁਨਿਆਦੀ ਸਹੂਲਤਾਂ ਦਾ ਮੰਦਾ ਹਾਲ ਅਗਲੀ ਖ਼ਬਰ ਆਰ.ਆਰ.ਬਾਵਾ.ਡੀਏਵੀ ਕਾਲਜ ਬੀ.ਏ. ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।