28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ, ਬਾਰਾਦਰੀ ਤੇ ਸ਼ਾਨਦਾਰ ਇਤਿਹਾਸਿਕ ਵਿਰਾਸਤ ਜੋ ਅੱਜ ਆਪਣੀ ਹੋਂਦ ਲਈ ਜੂਝ ਰਹੀ ਹੈ

ਗੁਰਦਾਸਪੁਰ, 27 ਸਤੰਬਰ (ਗੁਰਪ੍ਰਤਾਪ ਸਿੰਘ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਸਿੱਖ ਰਾਜ ਦਾ ਇਤਿਹਾਸ ਗੁਰਦਾਸਪੁਰ ਜ਼ਿਲ੍ਹੇ ਦੇ ਹਲਕੇ ਦੀਨਾਨਗਰ ਨਾਲ ਬਹੁਤ ਡੂੰਘਾ ਜੁੜਿਆ ਹੋਇਆ ਹੈ । 19ਵੀਂ ਸਦੀ ਦੇ ਸ਼ੁਰੂ ’ਚ ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ (ਸਮਰ ਕੈਪੀਟਲ) ਵਜੋਂ ਜਾਣਿਆ ਜਾਂਦਾ ਸੀ ।

ਅਜੀਤ ਡੈਸਕ 28-09-2026
ਗੁਰਦਾਸਪੁਰ, 27 ਸਤੰਬਰ (ਗੁਰਪ੍ਰਤਾਪ ਸਿੰਘ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਸਿੱਖ ਰਾਜ ਦਾ ਇਤਿਹਾਸ ਗੁਰਦਾਸਪੁਰ ਜ਼ਿਲ੍ਹੇ ਦੇ ਹਲਕੇ ਦੀਨਾਨਗਰ ਨਾਲ ਬਹੁਤ ਡੂੰਘਾ ਜੁੜਿਆ ਹੋਇਆ ਹੈ । 19ਵੀਂ ਸਦੀ ਦੇ ਸ਼ੁਰੂ ’ਚ ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ (ਸਮਰ ਕੈਪੀਟਲ) ਵਜੋਂ ਜਾਣਿਆ ਜਾਂਦਾ ਸੀ । ਹਰ ਸਾਲ ਮਈ ਅਤੇ ਜੂਨ ਦੇ ਗਰਮ ਮਹੀਨਿਆਂ ਵਿਚ ਮਹਾਰਾਜਾ ਆਪਣੇ ਸ਼ਾਹੀ ਦਰਬਾਰ, ਫੌਜੀ ਛਾਉਣੀਆਂ ਅਤੇ ਰਣਨੀਤਿਕ ਬੈਠਕਾਂ ਲਈ ਦੀਨਾਨਗਰ ਵਿਖੇ ਹੀ ਡੇਰਾ ਲਾਉਂਦੇ ਸਨ । ਇੱਥੇ ਬਣੇ ਸ਼ਾਹੀ ਬਾਗਾਂ, ਮਹਿਲਾਂ ਅਤੇ ਬਾਰਾਦਰੀਆਂ ਵਿਚ ਅੰਗਰੇਜ਼ੀ ਹਕੂਮਤ ਦੇ ਮਿਸ਼ਨਾਂ (ਜਿਵੇਂ 1838 ਦਾ ਮੈਕਨਾਟਨ ਮਿਸ਼ਨ) ਨਾਲ ਅਹਿਮ ਇਤਿਹਾਸਕ ਸਮਝੌਤੇ ਅਤੇ ਗੱਲਬਾਤਾਂ ਹੁੰਦੀਆਂ ਸਨ । ਇਸੇ ਤਰ੍ਹਾਂ ਇੱਥੇ ਬਣੀ 12 ਦਰਵਾਜ਼ਿਆਂ ਵਾਲੀ ਬਾਰਾਦਰੀ ਇਤਿਹਾਸਕ ਸ਼ਾਨੋ-ਸ਼ੌਕਤ ਦੀ ਇਕ ਹੋਰ ਬੇਮਿਸਾਲ ਮਿਸਾਲ ਹੈ, ਜਿਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਦੌਰ ਨਾਲ ਰਿਹਾ ਹੈ । ਇਸ ਮਹਾਨ ਤੇ ਸੁਨਹਿਰੀ ਇਤਿਹਾਸ ਦੇ ਬਾਵਜੂਦ ਅੱਜ ਦੀਨਾਨਗਰ ਦੀਆਂ ਇਤਿਹਾਸਕ ਇਮਾਰਤਾਂ ਆਪਣੀ ਦੁਰਦਸ਼ਾ ’ਤੇ ਅੱਥਰੂ ਕੇਰ ਰਹੀਆਂ ਹਨ । ਸਰਕਾਰੀ ਅਣਦੇਖੀ, ਸਾਂਭ-ਸੰਭਾਲ ਦੀ ਘਾਟ ਤੇ ਪ੍ਰਸ਼ਾਸਨਿਕ ਉਦਾਸੀਨਤਾ ਦੇ ਚੱਲਦਿਆਂ ਇਹ ਸ਼ਾਹੀ ਧ੍ਰੋਹਰਾਂ ਖੰਡਰ ਬਣਨ ਦੇ ਕੰਢੇ ਪਹੁੰਚ ਚੁੱਕੀਆਂ ਹਨ । ਇਤਿਹਾਸਕ ਇਮਾਰਤਾਂ ਦੀਆਂ ਨਾਨਕਸ਼ਾਹੀ ਇੱਟਾਂ ਖਰ ਰਹੀਆਂ ਹਨ, ਦੀਵਾਰਾਂ ’ਤੇ ਝਾੜੀਆਂ ਉੱਘ ਆਈਆਂ ਹਨ ਤੇ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਨੇ ਇਨ੍ਹਾਂ ਦੇ ਵਜੂਦ ਨੂੰ ਢਾਹ ਲਾਈ ਹੈ । ਜਿਸ ਦੀਨਾਨਗਰ ’ਚ ਕਦੇ ਵਿਸ਼ਾਲ ਸ਼ਾਹੀ ਫੌਜਾਂ ਦੀਆਂ ਪਰੇਡਾਂ ਹੁੰਦੀਆਂ ਸਨ ਤੇ ਵਿਦੇਸ਼ੀ ਰਾਜਦੂਤ ਸੀਸ ਨਵਾਉਂਦੇ ਸਨ, ਅੱਜ ਉਸ ਦੀਆਂ ਯਾਦਗਾਰੀ ਨਿਸ਼ਾਨੀਆਂ ਇਤਿਹਾਸ ਦੇ ਪੰਨਿਆਂ ਤੋਂ ਹੌਲੀ-ਹੌਲੀ ਮਿਟ ਰਹੀਆਂ ਹਨ । ਜੇਕਰ ਸਿੱਖ ਕੌਮ, ਪੁਰਾਤੱਤਵ ਵਿਭਾਗ ਤੇ ਸਰਕਾਰ ਦੁਆਰਾ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਤੁਰੰਤ ਮੁਰੰਮਤ ਤੇ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਰਾਜ ਦੇ ਇਸ ਅਨਮੋਲ ਅਤੇ ਸ਼ਾਨਦਾਰ ਵਿਰਸੇ ਤੋਂ ਹਮੇਸ਼ਾ ਲਈ ਵਾਂਝੀਆਂ ਹੋ ਜਾਣਗੀਆਂ ।
ਪਿਛਲੀ ਖ਼ਬਰ ਪਿੰਡ ਅੱਬਲਖੈਰ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕ ਨੇ ਧਾਰਿਆ ਛੱਪੜ ਰੂਪ ਅਗਲੀ ਖ਼ਬਰ ਕਿਸਾਨ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ-ਹੈਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।