26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮਹਾਨ ਨਗਰ ਕੀਰਤਨ ਦਾ ਬਾਬਾ ਗੁਰਪਾਲ ਸਿੰਘ ਜੀ ਢੀਂਡਸੇ ਵਾਲਿਆਂ ਵਲੋਂ ਭਰਵਾਂ ਸਵਾਗਤ

ਅੱਚਲ ਸਾਹਿਬ, 24 ਸਤੰਬਰ (ਗੁਰਚਰਨ ਸਿੰਘ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਆਰੰਭ ਹੋਏ ਮਹਾਨ ਨਗਰ ਕੀਰਤਨ ਦਾ ਅੱਡਾ ਪੰਜ ਗਰਾਈਆਂ ਪਹੁੰਚਣ ’ਤੇ ਨਿਰਵੈਰ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਜੀ ਢੀਂਡਸੇ ਵਾਲਿਆਂ ਤੇ ਹੋਰ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਿਰਵੈਰ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲਿਆਂ ਵਲੋਂ ਸੰਗਤਾਂ ਸਮੇਤ ਪੰਜ ਪਿਆਰੇ ਸਾਹਿਬਾਨਾਂ ਗ੍ਰੰਥੀ ਸਿੰਘ ਤੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਿੰਘ ਸਾਹਿਬ, ਗਿਆਨੀ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਤਨਾਮ ਸਿੰਘ ਰਿਆੜ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ।

ਅਜੀਤ ਡੈਸਕ 25-09-2026
ਅੱਚਲ ਸਾਹਿਬ, 24 ਸਤੰਬਰ (ਗੁਰਚਰਨ ਸਿੰਘ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਆਰੰਭ ਹੋਏ ਮਹਾਨ ਨਗਰ ਕੀਰਤਨ ਦਾ ਅੱਡਾ ਪੰਜ ਗਰਾਈਆਂ ਪਹੁੰਚਣ ’ਤੇ ਨਿਰਵੈਰ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਜੀ ਢੀਂਡਸੇ ਵਾਲਿਆਂ ਤੇ ਹੋਰ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਿਰਵੈਰ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲਿਆਂ ਵਲੋਂ ਸੰਗਤਾਂ ਸਮੇਤ ਪੰਜ ਪਿਆਰੇ ਸਾਹਿਬਾਨਾਂ ਗ੍ਰੰਥੀ ਸਿੰਘ ਤੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਿੰਘ ਸਾਹਿਬ, ਗਿਆਨੀ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਤਨਾਮ ਸਿੰਘ ਰਿਆੜ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੀਰੀ ਪੀਰੀ ਖਾਲਸਾ ਮਾਰਚ ਮਹਾਨ ਨਗਰ ਕੀਰਤਨ ਦਾ ਅਸਲ ਮਨੋਰਥ ਪੰਜਾਬ ’ਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਹੋਕਾ ਦੇ ਕੇ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਦੂਰ ਰੱਖ ਕੇ ਸਿੱਖੀ ਸਰੂਪ ਧਾਰਨ ਕਰਵਾਉਣਾ ਹੈ। ਇਸ ਮੌਕੇ ਬਾਬਾ ਗੁਰਪਾਲ ਸਿੰਘ ਜੀ ਢੀਂਡਸੇ ਵਾਲਿਆਂ ਨੇ ਕਿਹਾ ਕਿ ਮੀਰੀ ਪੀਰੀ ਖਾਲਸਾ ਮਾਰਚ ਮਹਾਨ ਨਗਰ ਕੀਰਤਨ ਦਾ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਨਿਰਵੈਰ ਖਾਲਸਾ ਜਥੇਬੰਦੀ ਇੰਟਰਨੈਸ਼ਨਲ ਵਲੋਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਬਾਬਾ ਗੁਰਪਾਲ ਸਿੰਘ ਜੀ ਢੀਂਡਸੇ ਵਾਲੇ, ਸਤਨਾਮ ਸਿੰਘ ਰਿਆੜ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਮਨੀ ਸਿੰਘ ਵਿਦਿਆਰਥੀ ਸ੍ਰੀ ਸਰਬ ਲੋਹ ਬੁੰਗਾ ਨੰਗਲੀ, ਭਾਈ ਮਨਿੰਦਰ ਸਿੰਘ ਹਾਂਗ ਕਾਂਗ, ਭਾਈ ਜਸਪਾਲ ਸਿੰਘ ਹਾਂਗਕਾਂਗ, ਬਾਬਾ ਦਲੇਰ ਸਿੰਘ ਜੀ ਕਾਰ ਸੇਵਾ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਨੂੰ ਇੰਚਾਰਜ ਲਗਾਏ ਜਾਣ ’ਤੇ ਹਲਕਾ ਕਾਦੀਆਂ ਦੇ ਅਕਾਲੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਪਾਠ ਦਾ ਭੋਗ ਤੇ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।