ਕਿਹਾ, ਕਾਂਗਰਸ ਦੀ ਸਰਕਾਰ ਆਉਣ ’ਤੇ ਪਿੰਡਾਂ ਦਾ ਹੋਵੇਗਾ ਸਰਬਪੱਖੀ ਵਿਕਾਸ
ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਜ਼ੋਨ ਪੱਧਰੀ ਮੀਟਿੰਗ ਕਰਦਿਆਂ ਕਾਂਗਰਸੀ ਵਰਕਰਾ ਨੂੰ ਚੋਣਾ ਲਈ ਤਕੜੇ ਹੋ ਕੇ ਕਮਰਕੱਸੇ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਗੁੰਡਾਗਰਦੀ, ਫਿਰੌਤੀਆਂ ਤੇ ਨਸ਼ਿਆਂ ਨੂੰ ਨਕੇਲ ਪਾ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਐਮ.
ਮ
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਕੋਟਲੀ ਸੂਰਤ ਮੱਲ੍ਹੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸਬੋਧਨ ਕਰਦੇ ਹੋਏ। ਤਸਵੀਰ: ਨਾਗਰਾ
24-09-2026
ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਜ਼ੋਨ ਪੱਧਰੀ ਮੀਟਿੰਗ ਕਰਦਿਆਂ ਕਾਂਗਰਸੀ ਵਰਕਰਾ ਨੂੰ ਚੋਣਾ ਲਈ ਤਕੜੇ ਹੋ ਕੇ ਕਮਰਕੱਸੇ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਗੁੰਡਾਗਰਦੀ, ਫਿਰੌਤੀਆਂ ਤੇ ਨਸ਼ਿਆਂ ਨੂੰ ਨਕੇਲ ਪਾ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਐਮ.ਪੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਬਹੁਤ ਮਾੜੇ ਹਲਾਤ ਬਣਾ ਦਿੱਤੇ ਹਨ ਤੇ ਲੋਕਾਂ ਨੂੰ ਸ਼ਰੇਆਮ ਫਿਰੌਤੀਆਂ ਤੇ ਧਮਕੀਆਂ ਭਰੇ ਫੋਨ ਆ ਰਹੇ ਹਨ ਪਰ ਸਰਕਾਰ ਖ਼ਾਮੋਸ ਹੈ। ਉਨਾ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪਹਿਲਾ ਦੀ ਤਰ੍ਹਾਂ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ। ਉਨਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਆਉਣ ਵਾਲਾ ਸਮਾਂ ਤੁਹਾਡਾ ਹੈ। ਤਕੜੇ ਹੋ ਕੇ ਸਰਕਾਰ ਦੀਆਂ ਵਧੀਕੀਆ ਵਿਰੁੱਧ ਡੱਟ ਜਾਓ ਤੇ ਕਾਂਗਰਸੀ ਪਾਰਟੀ ਦੀ ਜਿੱਤ ਲਈ ਦਿਨ ਰਾਤ ਇਕ ਕਰ ਦਿਓ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ’ਚ ਅਜਿਹਾ ਬਦਲਾ ਆਇਆ ਹੈ ਜਿਸ ਨੇ ਪੰਜਾਬੀਆਂ ਨੂੰ ਬਹੁਤ ਨਿਰਾਸ਼ ਕੀਤਾ ਹੈ ਤੇ ਸੂਬੇ ਨੂੰ ਕਰਜਾਈ ਕਰ ਦਿੱਤਾ ਹੈ। ਇਸ ਮੌਕੇ ’ਤੇ ਸਾਬਕਾ ਸਰਪੰਚ ਅਵਤਾਰ ਸਿੰਘ ਕੋਟਲੀ ਨੇ ਸ੍ਰ ਰੰਧਾਵਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸੀ ਪਾਰਟੀ ਦੀ ਜਿੱਤ ਲਈ ਸਾਥੀਆਂ ਸਮੇਤ ਦਿਨ ਰਾਤ ਇਕ ਕਰਨਗੇ। ਇਸ ਮੌਕੇ ’ਤੇ ਸਵਿੰਦਰ ਸਿੰਘ ਭੰਮਰਾ ਮੈਂਬਰ ਪ੍ਰਦੇਸ ਕਾਂਗਰਸ ਕਮੇਟੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਜ਼ ਸਿੰਘ ਭੱਟੀ ਦਰਗਾਬਾਦ, ਮੰਡਲ ਪ੍ਰਧਾਨ ਹਰਦੇਵ ਸਿੰਘ ਭੰਮਰਾ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ, ਗੁਰਮੇਜ਼ ਸਿੰਘ ਕੋਟਲੀ ਚੇਅਰਮੈਨ ਐਸ.ਸੀ ਸੈਲ ਡੇਰਾ ਬਾਬਾ ਨਾਨਕ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਸੁਖਜਿੰਦਰ ਸਿੰਘ ਗੁੱਜਰ ਢਿਲਵਾਂ, ਮਲਕੀਤ ਸਿੰਘ ਮੰਨਾ ਨਾਗਰਾ, ਲੁੁਭਾਇਆ ਮਸੀਹ ਡੇਰਾ ਪਠਾਣਾ, ਜਸਬੀਰ ਸਿੰਘ ਡੇਰਾ ਪਠਾਣਾ, ਪਲਵਿੰਦਰ ਸਿੰਘ ਆੜ੍ਹਤੀ ਕੋਟਲੀ, ਜਸਵੰਤ ਸਿੰਘ ਭਿੱਟੇਵੱਢ, ਗੁਰਮੇਜ ਸਿੰਘ ਪ੍ਰਧਾਨ ਕੋਟਲੀ, ਪ੍ਰਲਾਦ ਸਿੰਘ ਖੈਹਿਰਾ, ਡਾਕਟਰ ਬਿੰਟੂ ਖਹਿਰਾ, ਕੰਵਲ ਫੌਜੀ ਧਿਆਨਪੁਰ, ਰਜਿੰਦਰ ਸਿੰਘ ਸਾਹਸਮਸ, ਮਨਜੀਤ ਸਿੰਘ ਬਸੰਤਕੋਟ, ਬਿਕਰਮਜੀਤ ਸਿੰਘ ਬਿੱਕਾ ਮੰਮਣ, ਸੁਖਦੇਵ ਸਿੰਘ ਵੜੈਚ, ਮਿੰਟਾ ਵੜੈਚ, ਸਰਬਜੀਤ ਸਿੰਘ ਵੜੈਚ, ਨੰਬਰਦਾਰ ਸਵਿੰਦਰ ਸਿੰਘ ਚੈਨੇਵਾਲ, ਸਾਬਕਾ ਸਰਪੰਚ ਸਵਿੰਦਰ ਸਿੰਘ , ਡਾ ਖਲਵਿੰਦਰ ਸਿੰਘ, ਭੁਪਿੰਦਰ ਸਿੰਘ ਸੰਧੂ ਰਾਏਚੱਕ, ਗੁਰਦੀਪ ਸਿੰਘ ਰਾਏਚੱਕ, ਅਮਰਜੀਤ ਸਿੰਘ ਰਾਏਚੱਕ, ਸੀਨੀਅਰ ਆਗੂ ਕੁਲਵੰਤ ਸਿੰਘ ਰਾਏਚੱਕ, ਲਖਬੀਰ ਸਿੰਘ ਲੱਡੂ ਢੇਸੀਆ, ਅੰਗਰੇਜ ਸਿੰਘ ਲੁਕਮਾਨੀਆ, ਸੈਮ ਦੋਲੋਵਾਲ, ਠੇਕੇਦਾਰ ਕਸਮੀਰ ਮਸੀਹ ਲਾਲੀ, ਸੁਖਚਰਨ ਸਿੰਘ ਦਰਗਾਬਾਦ, ਵਰਿੰਦਰ ਸਿੰਘ ਭਗਵਾਨਪੁਰ, ਸਰਪੰਚ ਸੁਰਜੀਤ ਸਿੰਘ, ਸੁਖਜਿੰਦਰ ਸਿੰਘ ਸਾਬੀ ਮਹਿਮਾਚੱਕ, ਸੂਬੇਦਾਰ ਅਵਤਾਰ ਸਿੰਘ ਡੇਰਾ ਪਠਾਣਾ, ਅਮਰੀਕ ਸਿੰਘ ਬਿੱਟੂ ਕੋਟਲੀ, ਸਤਨਾਮ ਸਿੰਘ ਫੌਜੀ ਆਦਿ ਹਾਜ਼ਰ ਸਨ।