ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਦੀਨਾਨਗਰ, 18 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਬਹਿਰਾਮਪੁਰ ਰੋਡ ’ਤੇ ਪਿੰਡ ਅਵਾਂਖਾ ਤੇ ਆਹੂਲਵਾਲ ਦੇ ਦਰਮਿਆਨ ਵਾਪਰੇ ਇਕ ਸੜਕ ਹਾਦਸੇ ’ਚ ਮੋਟਰਸਾਈਕਲ ਤੇ ਟਿੱਪਰ ਦੀ ਆਹਮਣੇ ਸਾਹਮਣੇ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ׳ ਤੇ ਹੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਹੁਲ (22) ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਾਹੀਆ ਦੇ ਰੂਪ ’ਚ ਹੋਈ ਹੈ, ਜੋ ਕਿ ਨਰੋਟ ਜੈਮਲ ਸਿੰਘ ਵਿਖੇ ਡਾਕਖਾਨੇ ’ਚ ਨੌਕਰੀ ਕਰਦਾ ਸੀ ।
ਦੀਨਾਨਗਰ, 18 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਬਹਿਰਾਮਪੁਰ ਰੋਡ ’ਤੇ ਪਿੰਡ ਅਵਾਂਖਾ ਤੇ ਆਹੂਲਵਾਲ ਦੇ ਦਰਮਿਆਨ ਵਾਪਰੇ ਇਕ ਸੜਕ ਹਾਦਸੇ ’ਚ ਮੋਟਰਸਾਈਕਲ ਤੇ ਟਿੱਪਰ ਦੀ ਆਹਮਣੇ ਸਾਹਮਣੇ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ׳ ਤੇ ਹੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਹੁਲ (22) ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਾਹੀਆ ਦੇ ਰੂਪ ’ਚ ਹੋਈ ਹੈ, ਜੋ ਕਿ ਨਰੋਟ ਜੈਮਲ ਸਿੰਘ ਵਿਖੇ ਡਾਕਖਾਨੇ ’ਚ ਨੌਕਰੀ ਕਰਦਾ ਸੀ । ਮਿਲੀ ਜਾਣਕਾਰੀ ਅਨੁਸਾਰ ਰਾਹੁਲ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ ਪੀ.ਬੀ. 06 ਬੀ.ਐਨ. 3385 ਰਾਹੀਂ ਕੰਮ ’ਤੇ ਜਾਣ ਲਈ ਨਿਕਲਿਆ ਤੇ 9 ਵਜੇ ਦੇ ਕਰੀਬ ਉਹ ਬਹਿਰਾਮਪੁਰ ਵਲੋਂ ਦੀਨਾਨਗਰ ਵੱਲ ਨੂੰ ਜਾਂਦਾ ਹੋਇਆ ਜਦੋਂ ਆਹਲੂਵਾਲ ਮੋੜ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਉਸ ਦੀ ਦੀਨਾਨਗਰ ਵਲੋਂ ਆ ਰਹੇ ਰੇਤ ਵਾਲੇ ਇਕ ਟਿੱਪਰ ਪੀ.ਬੀ. 06 ਕਿਊ 4891 ਨਾਲ ਜ਼ੋਰਦਾਰ ਟੱਕਰ ਹੋ ਗਈ । ਹਾਦਸਾ ਇੰਨ੍ਹਾ ਜਬਰਦਸਤ ਸੀ ਕਿ ਰਾਹੁਲ ਦੀ ਮੌਕੇ ֹ’ ਤੇ ਹੀ ਮੌਤ ਹੋ ਗਈ । ਫਿਲਹਾਲ ਘਟਨਾ ਦੀ ਸੂਚਨਾ ਮਿਲਣ ਮਗਰੋਂ ਦੀਨਾਨਗਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।