15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵਡਾਲਾ ਬਾਂਗਰ ਵਿਖੇ ਇਕੋ ਰਾਤ 10 ਦੁਕਾਨਾਂ ’ਚ ਚੋਰੀ ਰੋਸ ’ਚ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਧਰਨਾ

ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)- ਵਡਾਲਾ ਬਾਂਗਰ ਦੇ ਮੇਨ ਅੱਡੇ ’ਤੇ 10 ਦੁਕਾਨਾਂ ਦੇ ਇਕ ਚੋਰ ਗਿਰੋਹ ਵਲੋਂ ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।

ਅਜੀਤ ਡੈਸਕ 15-09-2026
ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)- ਵਡਾਲਾ ਬਾਂਗਰ ਦੇ ਮੇਨ ਅੱਡੇ ’ਤੇ 10 ਦੁਕਾਨਾਂ ਦੇ ਇਕ ਚੋਰ ਗਿਰੋਹ ਵਲੋਂ ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਰੋਸ ’ਚ ਆਏ ਦੁਕਾਨਦਾਰਾਂ ਨੇ ਵਡਾਲਾ ਬਾਂਗਰ ਮੇਨ ਸੜਕ ’ਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੀਤ ਦੁਕਾਨਦਾਰਾਂ ਨੇ ਦੱਸਿਆ ਕਿ ਵਡਾਲਾ ਬਾਂਗਰ ਚੋਰ ਗਿਰੋਹ ਸਰਗਰਮ ਹੈ, ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਤੋਂ ਪਤਾ ਚਲਿਆ ਹੈ ਕਿ 7-8 ਕਰੀਬ ਵਿਅਕਤੀਆਂ ਦਾ ਚੋਰ ਗਿਰੋਹ ਵਲੋਂ ਬੀਤੀ ਰਾਤ ਵਡਾਲਾ ਬਾਂਗਰ ਮੇਨ ਬੱਸ ਅੱਡੇ ’ਤੇ ਪੈਂਦੀਆਂ ਕਰੀਬ 10-12 ਦੁਕਾਨਾਂ ’ਤੋ ਚੋਰੀ ਕੀਤੀ ਗਈ ਹੈ ਜਿਸ ਨਾਲ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਹੀ ਇਹ ਸਭ ਕੁੱਝ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਡਾਲਾ ਬਾਂਗਰ ਵਿਖੇ ਪੁਲਿਸ ਚੌਕਸੀ ਨੂੰ ਵਧਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਵਲੋਂ ਕਾਦੀਆਂ ਵਿਖੇ ਬੂਥ ਇੰਚਾਰਜਾਂ ਨਾਲ ਮੀਟਿੰਗ 2027 ਚੋਣਾਂ ਨੂੰ ਲੈ ਕੇ ਬੂਥ ਇੰਚਾਰਜਾਂ ਨੂੰ ਲਾਮਬੰਦ... ਅਗਲੀ ਖ਼ਬਰ ਭਗਵੰਤ ਮਾਨ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਪਿੰਡ ਘਣੀਏ-ਕੇ-ਬਾਂਗਰ ਵਿਖੇ ਆਉਣਗੇ- ਜੋਬਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।