13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਪ੍ਰਬੰਧਕੀ ਕੰਪਲੈਕਸ ਬਣਨ ਤੋਂ ਬਾਅਦ ਸਰਕਾਰੀ ਤੇ ਅੰਗਰੇਜ਼ਾਂ ਵੇਲੇ ਦੀਆਂ ਇਮਾਰਤਾਂ ਬਣੀਆਂ ਖੰਡਰ

ਗੁਰਦਾਸਪੁਰ, 12 ਸਤੰਬਰ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਪ੍ਰਬੰਧਕੀ ਕੰਪਲੈਕਸ ਬਣ ਜਾਣ ਤੋਂ ਬਾਅਦ ਸਰਕਾਰੀ ਤੇ ਅੰਗਰੇਜਾਂ ਵੇਲੇ ਦੀਆਂ ਬਣੀਆਂ ਇਮਾਰਤਾਂ ਖੰਡਰ ਰੂਪ ਧਾਰਨ ਕਰ ਚੁੱਕੀਆਂ ਹਨ। ਲੋਕ ਇਨ੍ਹਾਂ ਇਮਾਰਤਾਂ ਦੀ ਨਿੱਜੀ ਵਰਤੋਂ ਕਰਕੇ ਨੁਕਸਾਨ ਪਹੁੰਚਾ ਰਹੇ ਹਨ, ਉਥੇ ਬਰਸਾਤਾਂ ਵੇਲੇ ਢਹਿ ਢੇਰੀ ਹੋਣ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਅਜੀਤ ਡੈਸਕ 13-09-2026
ਗੁਰਦਾਸਪੁਰ, 12 ਸਤੰਬਰ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਪ੍ਰਬੰਧਕੀ ਕੰਪਲੈਕਸ ਬਣ ਜਾਣ ਤੋਂ ਬਾਅਦ ਸਰਕਾਰੀ ਤੇ ਅੰਗਰੇਜਾਂ ਵੇਲੇ ਦੀਆਂ ਬਣੀਆਂ ਇਮਾਰਤਾਂ ਖੰਡਰ ਰੂਪ ਧਾਰਨ ਕਰ ਚੁੱਕੀਆਂ ਹਨ। ਲੋਕ ਇਨ੍ਹਾਂ ਇਮਾਰਤਾਂ ਦੀ ਨਿੱਜੀ ਵਰਤੋਂ ਕਰਕੇ ਨੁਕਸਾਨ ਪਹੁੰਚਾ ਰਹੇ ਹਨ, ਉਥੇ ਬਰਸਾਤਾਂ ਵੇਲੇ ਢਹਿ ਢੇਰੀ ਹੋਣ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਅਤੇ ਬਾਲੇ ਹੇਠਾਂ ਝੁਕ ਗਏ ਹਨ ਅਤੇ ਲੈਂਟਰ ਵਾਲੀਆਂ ਇਮਾਰਤਾਂ ਚੋਂਦੀਆਂ ਹਨ। ਇਸ ਸਬੰਧੀ ਉਘੇ ਸਮਾਜ ਸੇਵੀ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਨਰਿੰਦਰ ਸਿੰਘ ਜਨ ਹਿਤ ਮੰਚ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਅਤੇ ਦਿੱਖ ਨੂੰ ਸੰਵਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਦੋਂ ਦਾ ਪ੍ਰਬੰਧਕੀ ਕੰਪਲੈਕਸ ਬਣ ਗਿਆ ਹੈ ਸਾਰੇ ਮਹਿਕਮੇ ਇਕੋ ਛੱਤ ਹੇਠ ਚਲੇ ਗਏ ਹਨ। ਪਰ ਅਜੇ ਵੀ ਕਈ ਮਹਿਕਮੇ ਪੁਰਾਣੀਆਂ ਇਮਾਰਤਾਂ ਵਿਚ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਖਸਤਾ ਬਣੀ ਹੈ। ਜਦੋਂ ਕਿ ਪੁਰਾਣੀ ਡੀ.ਸੀ ਦਫਤਰ ਦੀ ਇਮਾਰਤ ਬਿਲਕੁਲ ਨਕਾਰਾ ਹੋ ਗਈ ਹੈ ਅਤੇ ਉਥੇ ਲੋਕਾਂ ਨੇ ਆਪਣੀ ਮਰਜੀ ਨਾਲ ਟਾਈਪਿਸਟ ਦੀਆਂ ਦੁਕਾਨਾਂ ਖੋਲੀਆਂ ਹਨ। ਇਸ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਦੀ ਇਮਾਰਤ ਜਿਥੇ ਪਹਿਲਾਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦਾ ਦਫਤਰ ਸੀ, ਉਹ ਇਮਾਰਤ ਬਹੁਤ ਮਾੜੀ ਹਾਲਤ ਵਿਚ ਹੈ। ਇਸੇ ਤਰ੍ਹਾਂ ਹੋਰ ਅਦਾਰੇ ਜੋ ਪੁਰਾਣੀਆਂ ਇਮਾਰਤਾਂ ਵਿਚ ਹਨ, ਉਹ ਵੀ ਖਸਤਾ ਹਾਲ ਵਿਚ ਹਨ। ਇਥੋਂ ਤੱਕ ਕਿ ਬਿਜਲੀ ਬੋਰਡ ਦਾ ਦਫਤਰ ਵੀ ਮਾੜੀ ਸਥਿਤੀ ਵਿਚ ਹੈ ਅਤੇ ਜਦੋਂ ਮੀਂਹ ਪੈਂਦਾ ਹੈ ਤਾਂ ਸਾਰਾ ਰਿਕਾਰਡ ਖਰਾਬ ਹੋ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਕਰਵਾ ਕੇ ਨਵੀਂ ਦਿੱਖ ਦੇਣ ਅਤੇ ਪੁਰਾਣੇ ਵਿਰਸੇ ਨੂੰ ਸੰਭਾਲਣ ਲਈ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਜਾਣ।
ਪਿਛਲੀ ਖ਼ਬਰ ਵਿਕਟਰ ਮਸੀਹ ਵਲੋਂ ਫਾਦਰ ਵਿਲੀਅਮ ਸਹੋਤਾ ਦਾ ਸਨਮਾਨ ਅਗਲੀ ਖ਼ਬਰ ਹਲਕਾ ਇੰਚਾਰਜ ਮਾਹਲ ਦੀ ਮਿਹਨਤ ਸਦਕਾ ਵਿਧਾਨ ਸਭਾ ਚੋਣ ਜਿੱਤਾਂਗੇ-ਆਲੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।