ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦਾਖਲਿਆਂ ਦੀ ਆਖਰੀ ਮਿਤੀ 14 ਸਤੰਬਰ ਤੱਕ
ਗੁਰਦਾਸਪੁਰ, 11 ਸਤੰਬਰ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਨਿਊ ਸੰਤ ਨਗਰ ਤ੍ਰਿਮੋ ਰੋਡ ਗੁਰਦਾਸਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਡਿਗਰੀ, ਪੋਸਟ ਗ੍ਰੈਜੂਏਟ ਤੇ ਡਿਪਲੋਮਾ ਕੋਰਸਾਂ ਵਿਚ ਦਾਖ਼ਲਾ ਪ੍ਰਕਿਰਿਆ ਜਾਰੀ ਹੈ। ਸੰਸਥਾ ਵਲੋਂ ਦਾਖ਼ਲੇ ਦੀ ਆਖਰੀ ਮਿਤੀ 14 ਸਤੰਬਰ ਨਿਰਧਾਰਤ ਕੀਤੀ ਗਈ ਹੈ।
ਗੁਰਦਾਸਪੁਰ, 11 ਸਤੰਬਰ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਨਿਊ ਸੰਤ ਨਗਰ ਤ੍ਰਿਮੋ ਰੋਡ ਗੁਰਦਾਸਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਡਿਗਰੀ, ਪੋਸਟ ਗ੍ਰੈਜੂਏਟ ਤੇ ਡਿਪਲੋਮਾ ਕੋਰਸਾਂ ਵਿਚ ਦਾਖ਼ਲਾ ਪ੍ਰਕਿਰਿਆ ਜਾਰੀ ਹੈ। ਸੰਸਥਾ ਵਲੋਂ ਦਾਖ਼ਲੇ ਦੀ ਆਖਰੀ ਮਿਤੀ 14 ਸਤੰਬਰ ਨਿਰਧਾਰਤ ਕੀਤੀ ਗਈ ਹੈ। ਸੰਸਥਾ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਣਵੱਤਾ-ਅਧਾਰਿਤ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਤੇ ਹੁਨਰ-ਅਧਾਰਿਤ ਸਿਖਲਾਈ ਦੇਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਗਰੁੱਪ ਵਿਖੇ ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਐਸ.ਸੀ ( ਆਈ.ਟੀ), ਬੀ.ਐਸ.ਸੀ ਫੈਸ਼ਨ ਡਿਜਾਇਨ, ਬੀ.ਲਿਬ, ਡੀ.ਲਿਬ, ਐਮ.ਏ ਇੰਗਲਿਸ਼, ਐਮ.ਏ ਪੰਜਾਬ, ਐਮ.ਕਾਮ, ਐਮ.ਸੀ.ਏ, ਡਿਪਲੋਮਾ ਇੰਨ ਕੋਸਮਟੋਲੋਜੀ, ਪੀ.ਜੀ.ਡਿਪਲੋਮਾ ਇੰਨ ਕੋਸਮਟੋਲੋਜੀ, ਡਿਪਲੋਮਾ ਇੰਨ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਬੀ.ਵਾਕ (ਬਿਊਟੀ ਥੈਰੇਪੀ ਐਂਡ ਅਸਥੈਟਿਕ) ਸਮੇਤ ਵੱਖ-ਵੱਖ ਕੋਰਸਾਂ ਵਿਚ ਦਾਖਲੇ ਉਪਲਬਧ ਹਨ। ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ’ਚ ਆਧੁਨਿਕ ਕਲਾਸ ਰੂਮ, ਕੰਪਿਊਟਰ ਤੇ ਪ੍ਰੈਕਟੀਕਲ ਲੈਬਾਂ, ਲਾਇਬ੍ਰੇਰੀ, ਹੁਨਰ-ਅਧਾਰਿਤ ਸਿਖਲਾਈ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੀਆਂ ਸਹੂਲਤਾਂ ਉਪਲਬਧ ਹਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ ਭਵਿੱਖ ਵਿਚ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਕੈਰੀਅਰ ਮਾਰਗ ਦਰਸ਼ਨ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੰਸਥਾ ਵਲੋਂ ਐਸ.ਸੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਲਈ ਸਰਕਾਰੀ ਨਿਯਮਾਂ ਅਨੁਸਾਰ ਸਕਾਲਰਸ਼ਿਪ ਤੇ ਮੁਫ਼ਤ ਦਾਖਲੇ ਦੀ ਸਹੂਲਤ ਉਪਲਬਧ ਹੈ। ਇਸ ਤੋਂ ਇਲਾਵਾ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਅਕਾਦਮਿਕ ਯੋਗਤਾ ਦੇ ਆਧਾਰ ’ਤੇ ਵਿਸ਼ੇਸ਼ ਫੀਸ ਰਿਆਇਤ ਦਿੱਤੀ ਜਾਂਦੀ ਹੈ। ਡਾ: ਸਤਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 14 ਸਤੰਬਰ ਤੋਂ ਪਹਿਲਾਂ ਦਾਖਲਾ ਪ੍ਰਕਿਰਿਆ ਪੂਰੀ ਕਰਨ ਤੇ ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸਕਾਲਰਸ਼ਿਪ ਤੇ ਫੀਸ ਰਿਆਇਤਾਂ ਦਾ ਲਾਭ ਲੈਣ। ਇੱਛੁਕ ਵਿਦਿਆਰਥੀ ਸੰਸਥਾ ਦੇ ਨਿਊ ਸੰਤ ਨਗਰ ਤ੍ਰਿੰਮੋ ਰੋਡ ਗੁਰਦਾਸਪੁਰ ਸਥਿਤ ਕੈਂਪਸ ਵਿਖੇ ਦਾਖਲਾ ਪ੍ਰਕਿਰਿਆ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।